ਘਰ ਨੂੰ ਸਜਾਉਣ ਲਈ ਲੋਕ ਅਕਸਰ ਕਰਦੇ ਹਨ ਅਜਿਹੀਆਂ ਗਲਤੀਆਂ

09/08/2017 1:09:30 PM

ਨਵੀਂ ਦਿੱਲੀ— ਘਰ ਦੀ ਸਜਾਵਟ ਵੀ ਬਹੁਤ ਜ਼ਰੂਰੀ ਹੈ ਖਾਲੀ ਦੀਵਾਰ 'ਤੇ ਇਕ ਤਸਵੀਰ ਲਗਾ ਦਿੱਤੀ ਜਾਵੇ ਤਾਂ ਘਰ ਦੀ ਰੌਨਕ ਵਧ ਜਾਂਦੀ ਹੈ। ਅੱਜਕਲ ਤਾਂ ਲੋਕ ਡੈਕੋਰੇਸ਼ਨ ਦੇ ਮਾਮਲੇ ਵਿਚ ਬਹੁਤ ਫੈਸ਼ਨੇਬਲ ਹੋ ਗਏ ਹਨ ਜਿਸ ਦੇ ਚਲਦੇ ਕਈ ਵਾਰ ਤਾਂ ਸਾਜ ਸਜਾਵਟ ਨੂੰ ਲੈ ਕੇ ਕੁਝ ਗਲਤੀਆਂ ਕਰ ਬੈਠਦੇ ਹਨ, ਜਿਸ ਨਾਲ ਖੂਬਸੂਰਤੀ ਘਰ ਖਰਾਬ ਲੁਕ ਵਿਚ ਦਿਖਾਈ ਦੇਣ ਲੱਗਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਗਲਤੀਆਂ ਦੇ ਬਾਰੇ ਵਿਚ
1. ਦੀਵਾਰਾਂ ਨੂੰ ਫੋਟੋਜ ਨਾਲ ਭਰ ਦੇਣਾ
ਇਹ ਗੱਲ ਸੱਚ ਹੈ ਕਿ ਤਸਵੀਰਾਂ ਯਾਦਾਂ ਨੂੰ ਹਮੇਸ਼ਾ ਤਾਜ਼ਾ ਰੱਖਦੀਆਂ ਹਨ। ਇਨ੍ਹਾਂ ਨੂੰ ਦੇਖਕੇ ਚਿਹਰੇ 'ਤੇ ਅਜੀਬ ਜਿਹੀ ਖੁਸ਼ੀ ਦੀ ਝਲਕ ਆ ਜਾਂਦੀ ਹੈ। ਲੋਕ ਆਪਣੀ ਖੂਬਸੂਰਤ ਯਾਦਾਂ ਨੂੰ ਫੋਟੋਫ੍ਰੇਮ ਦੇ ਜਰੀਏ ਦੀਵਾਰਾਂ 'ਤੇ ਸਜਾ ਕੇ ਰੱਖਮਾ ਚਾਹੁੰਦੇ ਹੋ ਤਾਂ ਇਸ ਲਈ ਘਰ ਦੀ ਹੀ ਹਰ ਦੀਵਾਰ 'ਤੇ ਤਸਵੀਰ ਲਗਾ ਦੇਣ ਨਾਲ ਘਰ ਅਟਪਟਾ ਜਿਹਾ ਲੱਗਦਾ ਹੈ। ਇਸਦੀ ਥਾਂ 'ਤੇ ਫੋਟੋਫ੍ਰੇਮਸ ਦਾ ਕੋਲਾਜ ਬਣਾ ਕੇ ਲਗਾ ਸਕਦੇ ਹੋ। ਇਨ੍ਹਾਂ ਤਸਵੀਰਾਂ ਨੂੰ ਤੁਸੀਂ ਇਕ ਹੀ ਦੀਵਾਰ 'ਤੇ ਲਗਾਓ ਤਾਂ ਚੰਗਾ ਰਹੇਗਾ। ਦੀਵਾਰਾਂ ਦੇ ਰੰਗਾਂ ਨਾਲ ਮੈਚ ਕਰਦੇ ਫੋਟੋ ਫ੍ਰੇਮ ਬਣਵਾਓ। 
2. ਮੈਚਿੰਗ ਰੰਗਾਂ ਦੀਆਂ ਦੀਵਾਰਾਂ
ਘਰ ਨੂੰ ਕਲਰ ਕਰਵਾਉਣ ਜਾ ਰਹੇ ਹੋ ਤਾਂ ਮੈਚਿੰਗ ਕਲਰ ਦੇ ਚੱਕਰ ਵਿਚ ਨਾ ਪਵੋ। ਇਸ ਦੀ ਥਾਂ 'ਤੇ ਤੁਸੀਂ ਵਾਲਪੇਪਰ ਲਗਵਾ ਸਕਦੇ ਹੋ। 
3. ਟ੍ਰੈਂਡ ਨੂੰ ਫੋਲੋ ਕਰਨਾ
ਕੁਝ ਲੋਕ ਜ਼ਰੂਰਤ ਤੋਂ ਜ਼ਿਆਦਾ ਟ੍ਰੈਂਡ ਨੂੰ ਫੋਲੋ ਕਰਦੇ ਹਨ। ਸਮੇਂ ਦੇ ਹਿਸਾਬ ਨਾਲ ਸਜਾਵਟ ਕਰਨਾ ਚੰਗੀ ਗੱਲ ਹੈ ਪਰ ਇਸ ਵਿਚ ਤੁਸੀਂ ਕੁਝ ਕ੍ਰਿਏਟਿਵ ਆਈਡਿਆ ਅਪਣਾਓ। ਸਿਰਫ ਉਹੀ ਚੀਜ਼ਾਂ ਦੀ ਸਜਾਵਟ ਵਿਚ ਵਰਤੋਂ ਕਰੋ ਜਿਸ ਦੀ ਤੁਹਾਨੂੰ ਜ਼ਰੂਰਤ ਹੈ। 
4. ਐਂਟੀਕ ਸਟਾਈਲ ਡੈਕੋਰੇਸ਼ਨ
ਕੁਝ ਲੋਕਾਂ ਨੂੰ ਘਰ ਨੂੰ ਸਜਾਉਣ ਲਈ ਪੁਰਾਣੀਆਂ ਚੀਜ਼ਾਂ ਦਾ ਸ਼ੌਂਕ ਹੁੰਦਾ ਹੈ ਪਰ ਡ੍ਰਾਇੰਗ ਰੂਮ ਨੂੰ ਐਂਟੀਕ ਮਿਊਜ਼ਿਕ ਸਿਸਟਮ ਨਾਲ ਸਜਾਉਣ ਦੀ ਬਜਾਏ ਚੰਗੇ ਥੀਮ ਦੀ ਹੀ ਵਰਤੋਂ ਕਰੋ। 


Related News