ਨਾਸ਼ਪਾਤੀ ਖਾਣ ਨਾਲ ਹੁੰਦੇ ਹਨ ਇਹ ਪੰਜ ਫਾਇਦੇ

03/27/2017 11:27:52 AM

ਨਵੀਂ ਦਿੱਲੀ— ਨਾਸ਼ਪਾਤੀ ਗਰਮੀਆਂ ''ਚ ਖਾਧਾ ਜਾਣ ਵਾਲਾ ਫਲ ਹੈ। ਇਹ ਫਲ ਸੁਆਦੀ ਹੋਣ ਦੇ ਨਾਲ-ਨਾਲ ਗੁਣਕਾਰੀ ਵੀ ਹੈ। ਕੁਝ ਲੋਕ ਇਸ ਦਾ ਛਿਲਕਾ ਉਤਾਰ ਕੇ ਖਾਂਦੇ ਹਨ ਪਰ ਇਸ ਦੇ ਛਿਲਕੇ ''ਚ ਕਾਫੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਿਹਤ ਲਈ ਲਾਭਕਾਰੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਫਲ ਨੂੰ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

1. ਖੂਨ ਦੀ ਘਾਟ
ਨਾਸ਼ਪਾਤੀ ''ਚ ਆਇਰਨ ਹੁੰਦਾ ਹੈ, ਜੋ ਸਰੀਰ ''ਚ ਹੀਮੋਗਲੋਬਿਨ ਵਧਾਉਂਦਾ ਹੈ। ਇਸ ਤਰ੍ਹਾਂ ਸਰੀਰ ਦੀ ਖੂਨ ਦੀ ਕਮੀ ਦੂਰ ਹੁੰਦੀ ਹੈ। ਜਿਹੜੇ ਲੋਕਾਂ ਨੂੰ ਅਨੀਮੀਆ ਰੋਗ ਹੁੰਦਾ ਹੈ, ਉਨ੍ਹਾਂ ਲਈ ਨਾਸ਼ਪਾਤੀ ਬਹੁਤ ਲਾਭਕਾਰੀ ਹੈ।
2.  ਰੋਗਾਂ ਨਾਲ ਲੜਨ ਦੀ ਸ਼ਕਤੀ
ਇਹ ਫਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ। ਇਸ ਦੇ ਇਲਾਵਾ ਇਹ ਪਾਚਨ ਸ਼ਕਤੀ ਠੀਕ ਕਰਦਾ ਹੈ, ਜਿਸ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।
3. ਮਜਬੂਤ ਹੱਡੀਆਂ 
ਨਾਸ਼ਪਾਤੀ ''ਚ ਬੋਰੋਨ ਨਾਂ ਦਾ ਤੱਤ ਹੁੰਦਾ ਹੈ, ਜੋ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ। ਰੋਜ਼ਾਨਾ ਇਕ ਨਾਸ਼ਪਾਤੀ ਖਾਣ ਨਾਲ ਮਾਸਪੇਸ਼ੀਆਂ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।
4. ਮੋਟਾਪਾ
ਇਸ ਫਲ ਨੂੰ ਖਾਣ ਨਾਲ ਸਰੀਰ ਦਾ ਮੋਟਾਪਾ ਦੂਰ ਹੁੰਦਾ ਹੈ। ਇਸ ''ਚ ਕਾਫੀ ਮਾਤਰਾ ''ਚ ਫਾਈਬਰ ਹੁੰਦਾ ਹੈ। ਭੋਜਨ ਦੀ ਥਾਂ ਇਸ ਨੂੰ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ।
5. ਸ਼ੂਗਰ
ਸ਼ੂਗਰ ਦੇ ਮਰੀਜ ਜ਼ਿਆਦਾ ਮਿੱਠਾ ਨਹੀਂ ਖਾ ਸਕਦੇ ਅਤੇ ਨਾ ਹੀ ਕੋਈ ਮਿੱਠਾ ਫਲ ਖਾ ਸਕਦੇ ਹਨ ਪਰ ਨਾਸ਼ਪਾਤੀ ਦੇ ਮਿੱਠਾ ਹੋਣ ਦੇ ਬਾਵਜੂਦ ਵੀ ਇਸ ਨੂੰ ਖਾ ਸਕਦੇ ਹਨ। ਇਸ ਨੂੰ ਖਾਣ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ।

Related News