ਮਾਪੇ ਬੱਚਿਆਂ ਨੂੰ ਜ਼ਰੂਰ ਸਿਖਾਉਣ ਇਹ ਚੰਗੀਆਂ ਆਦਤਾਂ

08/13/2020 3:30:19 PM

ਜਲੰਧਰ : ਮਾਪਿਆਂ ਦੀ ਇਹੀ ਤਮੰਨਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਸੱਮਝਦਾਰ, ਆਗਿਆਕਾਰੀ, ਜ਼ਿੰਮੇਦਾਰ ਅਤੇ ਸਮਾਰਟ ਬਣੇ। ਇਸ ਲਈ ਮਾਪੇ ਬਚਪਨ ਤੋਂ ਹੀ ਆਪਣੇ ਬੱਚੇ ਨੂੰ ਹਰ ਚੀਜ਼ ਸਿਖਾਉਂਦੇ ਹਨ। ਬੱਚਿਆਂ ਵਿਚ ਕੋਈ ਵੀ ਆਦਤ ਡਿਵੈਲਪ ਕਰਣਾ ਆਸਾਨ ਨਹੀਂ ਹੁੰਦਾ ਸਗੋਂ ਇਸ ਦੇ ਲਈ ਮਾਪਿਆਂ ਨੂੰ ਬਹੁਤ ਮਿਹਨਤ ਕਰਣੀ ਪੈਂਦੀ ਹੈ। ਤੁਸੀਂ ਬੱਚੇ ਨੂੰ ਹੌਲੀ-ਹੌਲੀ ਚੰਗੀਆਂ ਆਦਤਾਂ ਸਿਖਾ ਸਕਦੇ ਹੋ।

ਸੈਲਫ ਕੰਟਰੋਲ ਸਿਖਾਓ
ਅੱਜ-ਕੱਲ੍ਹ ਦੇ ਬੱਚੀਆਂ ਵਿਚ ਸਹਿਣਸ਼ੀਲਤਾ ਦੀ ਕਾਫ਼ੀ ਕਮੀ ਦੇਖਣ ਨੂੰ ਮਿਲਦੀ ਹੈ, ਜਿਸ ਦਾ ਅਸਰ ਉਨ੍ਹਾਂ ਦੀ ਪਰਸਨੈਲਿਟੀ 'ਤੇ ਵੀ ਪੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਮਾਪੇ ਉਨ੍ਹਾਂ ਨੂੰ ਸਬਰ ਰੱਖਣਾ ਸਿਖਾਉਣ। ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਬੱਚਿਆਂ ਦੀ ਡਿਮਾਂਡ ਨੂੰ ਉਸੇ ਸਮੇਂ ਪੂਰਾ ਨਾ ਕਰੋ। ਨਾਲ ਹੀ ਉਨ੍ਹਾਂ ਨੂੰ ਆਊਟਡੋਰ ਅਤੇ ਇਨਡੋਰ ਗੇਮਜ਼ ਖੇਡਣ ਲਈ ਪ੍ਰੇਰਿਤ ਕਰੋ ਤਾਂਕਿ ਉਹ ਆਤਮ ਕੇਂਦਰਿਤ ਹੋ ਸਕਣ।

ਅਨੁਸ਼ਾਸਨ ਵਿਚ ਰਹਿਣਾ ਸਿਖਾਓ
ਬੱਚਿਆਂ ਨੂੰ ਅਨੁਸ਼ਾਸ਼ਨ ਵਿਚ ਰਹਿਣ ਅਤੇ ਹਰ ਕੰਮ ਸਮੇਂ 'ਤੇ ਕਰਣ ਦੀ ਸੀਖ ਬਚਪਨ ਤੋਂ ਹੀ ਦਿਓ। ਉਨ੍ਹਾਂ ਲਈ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਨੂੰ ਸੋਣ ਤੱਕ ਦਾ ਇਕ ਨਿਯਮ ਬਣਾਓ। ਇਸ ਨਾਲ ਬੱਚੇ ਦਿਨਭਰ ਵਿਚ ਪੜ੍ਹਾਈ, ਖੇਡ, ਟੀਵੀ ਵੀ ਵੇਖ ਲੈਣਗੇ ਅਤੇ ਉਨ੍ਹਾਂ ਵਿਚ ਅਨੁਸ਼ਾਸਨ ਦਾ ਗੁਣ ਵੀ ਡਿਵੈਲਪ ਹੋਵੇਗਾ ।

ਕੂੜਾ ਕਿਤੇ ਵੀ ਸੁੱਟਣ ਦੀ ਆਦਤ ਬੁਰੀ
ਬੱਚੇ ਨੂੰ ਦੱਸੋ ਕਿ ਦੇਸ਼ ਦੀ ਜਨਤਕ ਜਾਇਦਾਦ ਜਿਵੇਂ ਕਿ ਸੜਕ, ਟ੍ਰੇਨ ਅਤੇ ਗਾਰਡਨ, ਪਾਰਕ ਆਦਿ ਨੂੰ ਗੰਦਾ ਨਾ ਕਰੋ। ਨਾਲ ਹੀ ਕੂੜਾ-ਕਰਕਟ ਹਮੇਸ਼ਾ ਡਸਟਬਿਨ ਵਿਚ ਹੀ ਸੁੱਟੋ।

ਚੀਜਾਂ ਸਾਂਝੀਆਂ ਕਰਨ ਦੀ ਆਦਤ ਪਾਓ
ਆਪਣੇ ਬੱਚੇ ਨੂੰ ਹਰ ਚੀਜ਼ ਫਿਰ ਚਾਹੇ ਉਹ ਖਿਡੌਣੇ ਹੋਣ ਜਾਂ ਖਾਣ ਦੀ ਕੋਈ ਚੀਜ਼ ਸਾਂਝੀ ਕਰਣੀ ਜ਼ਰੂਰ ਸਿਖਾਓ। ਇਸ ਨਾਲ ਉਹ ਦੂਜਿਆਂ ਦੀ ਜ਼ਰੂਰਤ ਨੂੰ ਚੰਗੀ ਤਰ੍ਹਾਂ ਸਮਝਣਗੇ।

ਬੱਚਿਆਂ ਨੂੰ 'ਨਾ' ਕਹਿਣਾ ਸਿਖਾਓ
ਬਚਪਨ ਵਿਚ ਬੱਚਿਆਂ ਨੂੰ ਠੀਕ ਗਲਤ ਦੀ ਪਛਾਣ ਨਹੀਂ ਹੁੰਦੀ। ਅਜਿਹੇ ਵਿਚ ਉਨ੍ਹਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਉਹ 'ਨਾ' ਕਹਿਣਾ ਸਿਖੱਣ। ਬੱਚਿਆਂ ਨੂੰ ਗੁੱਡ ਅਤੇ ਬੈਡ ਟੱਚ ਵਿਚਾਲੇ ਫਰਕ ਸਮਝਾਓ। ਇਕੱਲੇ ਹੋਣ 'ਤੇ ਕੋਈ ਗੁਆਂਢੀ ਜਾਂ ਅਣਜਾਨ ਵਿਅਕਤੀ ਖਿਡੌਣੇ, ਚਾਕਲੇਟ ਆਦਿ ਦੇਵੇ ਤਾਂ ਬੱਚੇ ਉਨ੍ਹਾਂ ਨੂੰ ਮਨਾ ਕਰ ਦੇਣ।

ਹਾਈਜੀਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ
ਕੋਰੋਨਾ ਵਾਇਰਸ ਕਾਰਨ ਇਹ ਵੀ ਜ਼ਰੂਰੀ ਹੋ ਗਿਆ ਹੈ ਕਿ ਤੁਸੀਂ ਬੱਚੇ ਨੂੰ ਹਾਈਜੀਨ ਦਾ ਮਹੱਤਵ ਸਮਝਾਓ। ਵਾਰ-ਵਾਰ ਹੱਥਾਂ ਨੂੰ ਧੋਣਾ, ਖੰਘਣ 'ਤੇ ਮੂੰਹ 'ਤੇ ਰੁਮਾਲ ਰੱਖਣਾ, ਟਾਇਲੇਟ ਹਾਈਜੀਨ ਵਰਗੀਆਂ ਗੱਲਾਂ ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਨਗੀਆਂ। ਨਾਲ ਹੀ ਉਨ੍ਹਾਂ ਨੂੰ ਦਿਨ ਵਿਚ 2 ਵਾਰ ਬਰਸ਼ ਕਰਣਾ ਅਤੇ ਜੀਭ ਨੂੰ ਵੀ ਸਾਫ਼ ਕਰਣਾ ਸਿਖਾਓ ਤਾਂਕਿ ਉਨ੍ਹਾਂ ਦੇ ਦੰਦ ਖ਼ਰਾਬ ਨਾ ਹੋਣ। ਭੋਜਨ ਕਰਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ ਧੋਣੇ ਦੀ ਆਦਤ ਪਾਓ। ਨਾਲ ਹੀ ਫਲ ਖਾਣ ਤੋਂ ਪਹਿਲਾਂ ਉਸ ਨੂੰ ਧੋਣਾ ਸਿਖਾਓ।


cherry

Content Editor

Related News