ਪਪੀਤੇ ਦੇ ਬੀਜ ਵੀ ਹਨ ਸਿਹਤ ਲਈ ਲਾਭਕਾਰੀ
Wednesday, Apr 05, 2017 - 04:51 PM (IST)

ਨਵੀਂ ਦਿੱਲੀ— ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਪਪੀਤਾ ਸਿਹਤ ਲਈ ਲਾਭਕਾਰੀ ਹੁੰਦਾ ਹੈ ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਹੈ ਕਿ ਪਪੀਤੇ ਦੇ ਬੀਜ ਜਿਨ੍ਹਾਂ ਨੂੰ ਤੁਸੀਂ ਬੇਕਾਰ ਸਮਝ ਕੇ ਸੁੱਟ ਦਿੰਦੇ ਹੋ ਉਹ ਵੀ ਤੁਹਾਡੀ ਸਿਹਤ ਨੂੰ ਲਾਭ ਪੁਚਾ ਸਕਦੇ ਹਨ। ਪਪੀਤੇ ਦੇ ਬੀਜ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ''ਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਪਪੀਤੇ ਦੇ ਬੀਜ ਦੇ ਫਾਇਦਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ।
1. ਪਪੀਤੇ ਦੇ ਬੀਜ ਖਾਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਬਣਦੀ ਹੈ। ਇਸ ਦੇ ਬੀਜਾਂ ''ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਫੂਡ ਪੋਇਜ਼ਨਿੰਗ ਵਰਗੀਆਂ ਬੀਮਾਰੀਆਂ ਨਾਲ ਲੜਨ ''ਚ ਮਦਦ ਕਰਦੇ ਹਨ। ਰੋਜ਼ਾਨਾ ਇਕ ਚਮਚ ਪਪੀਤੇ ਦੇ ਬੀਜ ਖਾਣ ਨਾਲ ਤੁਹਾਨੂੰ ਫਾਇਦਾ ਹੋਵੇਗਾ।
2. ਜਿਗਰ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਪਪੀਤੇ ਦੇ ਬੀਜ ਖਾਣੇ ਚਾਹੀਦੇ ਹਨ। ਇਸ ਦੇ ਲਈ ਪਪੀਤੇ ਦੇ ਬੀਜਾਂ ਨੂੰ ਮਿਕਸੀ ''ਚ ਪੀਸ ਕੇ ਉਨ੍ਹਾਂ ਦਾ ਰਸ ਕੱਢ ਲਓ। ਇਸ ਰਸ ''ਚ ਦੱਸ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਇਕ ਮਹੀਨੇ ਤੱਕ ਰੋਜ਼ਾਨਾ ਇਸ ਰਸ ਨੂੰ ਪੀਣ ਨਾਲ ਤੁਹਾਨੂੰ ਇਸ ਦਾ ਫਾਇਦਾ ਹੋਵੇਗਾ।
3. ਪਪੀਤੇ ਦੇ ਬੀਜਾਂ ''ਚ ਐਂਟੀ-ਇੰਮਪਲੇਮੇਟਰੀ ਗੁਣ ਹੁੰਦੇ ਹਨ। ਰੋਜ਼ਾਨਾ ਇਕ ਚਮਚ ਪਪੀਤੇ ਦੇ ਬੀਜ ਖਾਣ ਨਾਲ ਸੋਜ ਅਤੇ ਜਲਨ ਤੋਂ ਰਾਹਤ ਮਿਲਦੀ ਹੈ।
4. ਪਪੀਤੇ ਦੇ ਬੀਜਾਂ ''ਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਕੈਂਸਰ ਜਿਹੇ ਰੋਗ ਨਾਲ ਲੜਨ ''ਚ ਮਦਦ ਕਰਦੇ ਹਨ। ਇਹ ਖਾਸਕਰ ਛਾਤੀ, ਪ੍ਰੋਸਟੇਟ, ਫੇਫੜਿਆਂ ਦੇ ਕੈਂਸਰ ''ਚ ਜ਼ਿਆਦਾ ਪ੍ਰਭਾਵਸ਼ਾਲੀ ਰਹਿੰਦੇ ਹਨ। ਇਸ ਲਈ ਪਪੀਤੇ ਦੇ ਬੀਜਾਂ ਨੂੰ ਸੁਕਾ ਕੇ ਅਤੇ ਪੀਸ ਕੇ ਇਨ੍ਹਾਂ ਨੂੰ ਖਾਣਾ ਚਾਹੀਦਾ ਹੈ।