ਸਿਹਤ ਦੇ ਨਾਲ ਸੁਆਦ ਨੂੰ ਬਰਕਰਾਰ ਰੱਖਣ ਲਈ ਘਰ ਦੀ ਰਸੋਈ ''ਚ ਇੰਝ ਬਣਾਓ ਪਾਲਕ ਪਨੀਰ

02/14/2021 10:24:16 AM

 

ਨਵੀਂ ਦਿੱਲੀ— ਪਾਲਕ ਪਨੀਰ ਖਾਣ ਦਾ ਸ਼ੌਂਕ ਤਾਂ ਸਾਰਿਆਂ ਨੂੰ ਹੁੰਦਾ ਹੈ। ਜੇ ਤੁਹਾਡਾ ਵੀ ਪਾਲਕ ਪਨੀਰ ਖਾਣ ਦਾ ਮਨ ਕਰ ਰਿਹਾ ਹੈ ਤਾਂ ਅਸੀਂ ਤੁਹਾਨੂੰ ਕੁਝ ਵੱਖਰੇ ਤਰੀਕੇ ਨਾਲ ਪਾਲਕ ਪਨੀਰ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਆਪਣੇ ਘਰ ਵਿਚ ਬੜੀ ਹੀ ਆਸਾਨੀ ਨਾਲ ਬਣਾ ਸਕਦੇ ਹੋ। 

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਸਮੱਗਰੀ
ਪਾਣੀ ਲੋਡ਼ ਅਨੁਸਾਰ
ਪਾਲਕ- 500 ਗ੍ਰਾਮ 
ਗੰਢੇ-50 ਗ੍ਰਾਮ
ਟਮਾਟਰ-50 ਗ੍ਰਾਮ 
ਤੇਲ- 50 ਮਿਲੀਲੀਟਰ 
ਲਸਣ- 1 ਵੱਡਾ ਚਮਚਾ
ਅਦਰਕ-1 ਵੱਡਾ ਚਮਚਾ 
ਹਰੀ ਮਿਰਚ- 1 ਵੱਡਾ ਚਮਚਾ
ਇਲਾਇਚੀ-1 ਵੱਡੀ
ਦਾਲਚੀਨੀ- 1 
ਲੌਂਗ- 4 
ਲਾਲ ਸ਼ਿਮਲਾ ਮਿਰਚ- 1 ਚਮਚਾ 
ਗਰਮ ਮਸਾਲਾ- 1 ਚਮਚਾ 
ਲੂਣ ਲੋਡ਼ ਅਨੁਸਾਰ 
ਪਨੀਰ- 200 ਗ੍ਰਾਮ

ਇਹ ਵੀ ਪੜ੍ਹੋ:ਔਲਿਆਂ ਅਤੇ ਸ਼ਹਿਦ ਨੂੰ ਮਿਲਾ ਕੇ ਖਾਣ ਨਾਲ ਸਰਦੀ-ਖਾਂਸੀ ਸਮੇਤ ਹੁੰਦੀਆਂ ਹਨ ਕਈ ਸਮੱਸਿਆਵਾਂ ਦੂਰ
ਬਣਾਉਣ ਦੀ ਵਿਧੀ 
1. ਸਭ ਤੋਂ ਪਹਿਲਾਂ ਇਕ ਭਾਂਡੇ ਵਿਚ ਪਾਣੀ ਅਤੇ 500 ਗ੍ਰਾਮ ਕੱਟੀ ਹੋਈ ਪਾਲਕ ਪਾਓ ਅਤੇ 2 ਮਿੰਟ ਲਈ ਉਬਲਣ ਲਈ ਰੱਖੋ। 
2. ਫਿਰ ਇਕ ਬਲੈਂਡਰ ਵਿਚ ਉਬਲਦੀ ਹੋਈ ਪਾਲਕ, ਗੰਢੇ, ਟਮਾਟਰ ਪਾ ਕੇ ਗਰਾਇੰਡ ਕਰਕੇ ਪਿਊਰੀ ਬਣਾ ਲਓ। 
3. ਫਿਰ ਗੈਸ 'ਤੇ ਪੈਨ ਰੱਖੋ ਅਤੇ ਉਸ ਵਿਚ ਤੇਲ ਪਾਓ। ਫਿਰ ਇਸ ਵਿਚ ਲਸਣ, ਅਦਰਕ, ਹਰੀ ਮਿਰਚ, ਇਲਾਇਚੀ, ਦਾਲਚੀਨੀ ਅਤੇ ਲੌਂਗ ਪਾ ਕੇ ਪਕਾਓ ਤਡ਼ਕਾ ਲਗਾਓ । 
4. ਫਿਰ ਇਸ ਵਿਚ ਲਾਲ ਸ਼ਿਮਲਾ ਮਿਰਚ, ਗਰਮ ਮਸਾਲਾ, ਲੋਡ਼ ਅਨੁਸਾਰ ਲੂਣ ਪਾ ਕੇ 2-3 ਮਿੰਟ ਲਈ ਹਿਲਾਉਂਦੇ ਰਹੋ।
5. ਫਿਰ ਇਸ ਵਿਚ ਪਾਲਕ ਪਿਊਰੀ ਪਾਓ ਅਤੇ ਪਨੀਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਇਸ ਨੂੰ 5-7 ਮਿੰਟ ਲਈ ਗੈਸ 'ਤੇ ਰਹਿਣ ਦਿਓ।
6. ਲਓ ਜੀ ਤੁਹਾਡੇ ਖਾਣ ਲਈ ਪਾਲਕ ਪਨੀਰ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਰੋਟੀ ਨਾਲ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News