ਗਣੇਸ਼ ਚਤੁਰਥੀ ''ਤੇ ਬਣਾਓ ਹੈਲਦੀ ਅਤੇ ਸ਼ੂਗਰ-ਫ੍ਰੀ ਮੋਦਕ
Monday, Aug 25, 2025 - 04:52 PM (IST)

ਵੈੱਬ ਡੈਸਕ- ਗਣੇਸ਼ ਚਤੁਰਥੀ 'ਤੇ ਮੋਦਕ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਇਸ ਨੂੰ ਭਗਵਾਨ ਗਣੇਸ਼ ਜੀ ਨੂੰ ਬੇਹੱਦ ਪਸੰਦ ਹੈ। ਪਰ ਹਮੇਸ਼ਾ ਰਵਾਇਤੀ ਮਠਿਆਈਆਂ 'ਚ ਜ਼ਿਆਦਾ ਖੰਡ ਅਤੇ ਕੈਲੋਰੀ ਹੁੰਦੀ ਹੈ, ਜੋ ਹਰ ਕਿਸੇ ਲਈ ਸਹੀ ਨਹੀਂ ਹੁੰਦੀ। ਅਜਿਹੇ 'ਚ ਬਿਨਾਂ ਖੰਡ ਵਾਲਾ ਹੈਲਦੀ ਮੋਦਕ ਤੁਹਾਨੂੰ ਲਈ ਬਿਹਤਰੀਨ ਵਿਕਲਪ ਹੈ। ਇਹ ਨਾ ਸਿਰਫ਼ ਸਵਾਦ ਹੈ, ਸਗੋਂ ਇਸ 'ਚ ਮਖਾਨਾ, ਬੀਜ, ਖਜ਼ੂਰ ਅਤੇ ਮੇਵਿਆਂ ਦੀ ਪੌਸ਼ਟਿਕਤਾ ਵੀ ਭਰਪੂਰ ਹੈ। ਇਨ੍ਹਾਂ ਮੋਦਕਾਂ ਦਾ ਮਿੱਠਾ ਸਵਾਦ ਖਜ਼ੂਰ ਅਤੇ ਨਾਰੀਅਲ ਤੋਂ ਆਉਂਦਾ ਹੈ, ਜਿਸ ਨਾਲ ਇਹ ਪੂਰੀ ਤਰ੍ਹਾਂ ਨੈਚੁਰਲ ਅਤੇ ਗਿਲਟ-ਫ੍ਰੀ ਬਣ ਜਾਂਦੇ ਹਨ।
ਸਮੱਗਰੀ
- ਭੁੰਨੇ ਹੋਏ ਮਖਾਨੇ- 80 ਗ੍ਰਾਮ
- ਭੁੰਨੇ ਹੋਏ ਕੱਦੂ ਦੇ ਬੀਜ- 50 ਗ੍ਰਾਮ
- ਭੁੰਨੇ ਹੋਏ ਸੂਰਜਮੁਖੀ ਦੇ ਬੀਜ- 25 ਗ੍ਰਾਮ
- ਭੁੰਨੇ ਹੋਏ ਕਾਜੂ- 30 ਗ੍ਰਾਮ
- ਨਾਰੀਅਲ ਦਾ ਬੁਰਾਦਾ- 15 ਗ੍ਰਾਮ
- ਭੁੰਨੇ ਹੋਏ ਸਫੇਦ ਤਿੱਲ- 2 ਵੱਡੇ ਚਮਚ
- ਖਸਖਸ- 1 ਵੱਡਾ ਚਮਚ
- ਬਿਨਾਂ ਬੀਜ ਵਾਲੇ ਖਜ਼ੂਰ- 200 ਗ੍ਰਾਮ
- ਇਲਾਇਚੀ ਪਾਊਡਰ- 1/2 ਛੋਟਾ ਚਮਚ
- ਜਾਇਫਲ ਪਾਊਡਰ- 1 ਛੋਟਾ ਚਮਚ
- ਘਿਓ- 1 ਵੱਡਾ ਚਮਚ
ਬਣਾਉਣ ਦੀ ਵਿਧੀ
- 1- ਸਭ ਤੋਂ ਪਹਿਲਾਂ ਇਕ ਫੂਡ ਪ੍ਰੋਸੈਸਰ 'ਚ 80 ਗ੍ਰਾਮ ਭੁੰਨੇ ਹੋਏ ਮਖਾਨੇ, 50 ਗ੍ਰਾਮ ਭੁੰਨੇ ਹੋਏ ਕੱਦੂ ਦੇ ਬੀਜ, 25 ਗ੍ਰਾਮ ਭੁੰਨੇ ਹੋਏ ਕੱਦੂ ਦੇ ਬੀਜ, 25 ਗ੍ਰਾਮ ਭੁੰਨੇ ਹੋਏ ਸੂਰਜਮੁਖੀ ਦੇ ਬੀਜ, 30 ਗ੍ਰਾਮ ਭੁੰਨੇ ਹੋਏ ਕਾਜੂ, 15 ਗ੍ਰਾਮ ਨਾਰੀਅਲ ਦਾ ਬੁਰਾਦਾ, 2 ਵੱਡੇ ਚਮਚ ਭੁੰਨੇ ਹੋਏ ਸਫੇਦ ਤਿੱਲ ਅਤੇ ਇਕ ਵੱਡਾ ਚਮਚ ਖਸਖਸ ਪਾਓ। ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਵੋ।
- 2- ਹੁਣ ਇਸ 'ਚ 200 ਗ੍ਰਾਮ ਬਿਨਾਂ ਬੀਜ ਵਾਲੇ ਖਜ਼ੂਰ, ਇਲਾਇਚੀ ਪਾਊਡਰ, 1 ਛੋਟਾ ਚਮਚ ਜਾਇਫਲ ਪਾਊਡਰ ਅਤੇ 1 ਵੱਡਾ ਚਮਚ ਘਿਓ ਪਾ ਕੇ ਦੁਬਾਰਾ ਬਲੈਂਡ ਕਰੋ।
- 3- ਤਿਆਰ ਮਿਸ਼ਰਨ ਨੂੰ ਇਕ ਕਟੋਰੀ 'ਚ ਕੱਢ ਲਵੋ। ਹੁਣ ਥੋੜ੍ਹਾ-ਥੋੜ੍ਹਾ ਮਿਸ਼ਰਨ ਲਵੋ ਅਤੇ ਮੋਦਕ ਬਣਾਉਣ ਵਾਲੇ ਸਾਂਚੇ 'ਚ ਭਰ ਕੇ ਦਬਾਓ। ਹੌਲੀ ਜਿਹੀ ਸਾਂਚੇ 'ਚੋਂ ਮੋਦਕ ਬਾਹਰ ਕੱਢੋ।
- 4- ਤੁਹਾਡੇ ਹੈਲਦੀ, ਬਿਨਾਂ ਖੰਡ ਵਾਲੇ ਮੋਦਕ ਤਿਆਰ ਹਨ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8