ਵਾਲਾਂ ''ਚ ਲਗਾਓ ਪਿਆਜ਼ ਦਾ ਰਸ, 1 ਮਹੀਨੇ ''ਚ ਦਿਖੇਗਾ ਰਿਜ਼ਲਟ

01/05/2020 10:40:42 AM

ਜਲੰਧਰ—ਵਧਦੇ ਪ੍ਰਦੂਸ਼ਣ ਅਤੇ ਗਲਤ ਖਾਣ-ਪੀਣ ਦੇ ਚੱਲਦੇ ਔਰਤਾਂ ਆਪਣੇ ਟੁੱਟਦੇ ਅਤੇ ਰੁਖੇ ਵਾਲਾਂ ਤੋਂ ਹਮੇਸ਼ਾ ਪ੍ਰੇਸ਼ਾਨ ਰਹਿੰਦੀਆਂ ਹਨ। ਕਈ ਵਾਰ ਤਾਂ ਖਾਣ-ਪੀਣ 'ਚ ਕਮੀ ਦੇ ਚੱਲਦੇ ਵਾਲਾਂ ਦੇ ਟੁੱਟਣ-ਝੜਣ ਦੀ ਸਮੱਸਿਆ ਹੋਣ ਲੱਗਦੀ ਹੈ, ਪਰ ਕਈ ਵਾਰ ਵਾਲਾਂ ਦੀ ਚੰਗੀ ਤਰ੍ਹਾਂ ਨਾਲ ਕੇਅਰ ਨਾ ਕਰਨ 'ਤੇ ਵੀ ਇਨ੍ਹਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਵਾਲਾਂ ਨਾਲ ਜੁੜੀਆਂ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੇ ਆਸਾਨ ਘਰੇਲੂ ਉਪਾਅ...
ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਪਹਿਲਾਂ ਨੁਸਖਾ
ਇਕ ਕੌਲੀ 'ਚ ਰਸ ਲਓ, ਉਸ ਨੂੰ ਰਾਤ ਭਰ ਲਈ 1 ਛੋਟੇ ਸਾਈਜ਼ ਦਾ ਪਿਆਜ਼ ਕੱਟ ਕੇ ਰੱਖ ਦਿਓ। ਸਵੇਰੇ ਉੱਠ ਕੇ ਪਿਆਜ਼ ਦਾ ਰਸ ਨਿਚੋੜ ਕੇ ਦੋਵਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਘੋਲ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਹਲਕੇ ਹੱਥਾਂ ਨਾਲ ਅਪਲਾਈ ਕਰੋ। 30 ਤੋਂ 45 ਮਿੰਟ ਦੇ ਬਾਅਦ ਵਾਲ ਸ਼ੈਂਪੂ ਨਾਲ ਧੋ ਲਓ।

PunjabKesari
ਦੂਜਾ ਉਪਾਅ
ਇਕ ਆਂਡੇ ਦੀ ਜਰਦੀ ਨੂੰ ਚੰਗੀ ਤਰ੍ਹਾਂ ਕੌਲੀ 'ਚ ਫੈਂਟ ਲਓ। ਉਸ 'ਚ 1 ਪਿਆਜ਼ ਦਾ ਰਸ ਅਤੇ ਦੋ ਬੂੰਦ ਟੀ-ਟ੍ਰੀ ਆਇਲ ਨੂੰ ਮਿਲਾ ਕੇ ਵਾਲਾਂ 'ਚ ਲਗਾ ਲਓ। 20 ਤੋਂ 30 ਮਿੰਟ ਤੱਕ ਇਹ ਪੈਕ ਸੁੱਕ ਜਾਵੇਗਾ, ਉਸ ਦੇ ਬਾਅਦ ਨਾਰਮਲ ਸ਼ੈਂਪੂ ਦੇ ਨਾਲ ਆਪਣੇ ਵਾਲ ਵਾਸ਼ ਕਰ ਲਓ। ਵਾਲ ਮਜ਼ਬੂਤ ਬਣਨਗੇ ਨਾਲ ਹੀ ਸੰਘਣੇ ਅਤੇ ਸ਼ਾਇਨੀ ਬਣਨਗੇ।
ਤੀਜਾ ਉਪਾਅ
1 ਚਮਚ ਅਦਰਕ ਦੇ ਰਸ 'ਚ 1 ਤਾਜ਼ਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ 'ਚ ਲਗਾਓ। ਇਸ ਨੂੰ ਆਪਣੇ ਵਾਲਾਂ 'ਚ 2 ਤੋਂ 3 ਘੰਟੇ ਦੇ ਲਈ ਲੱਗਾ ਰਹਿਣ ਦਿਓ, ਉਸ ਦੇ ਬਾਅਦ ਨਾਰਮਲ ਸ਼ੈਂਪੂ ਅਤੇ ਪਾਣੀ ਨਾਲ ਵਾਲ ਧੋ ਲਓ।
ਚੌਥਾ ਉਪਾਅ
ਤੁਸੀਂ ਚਾਹੇ ਤਾਂ ਪਿਆਜ਼ ਦਾ ਰਸ ਸਿੱਧੇ ਤੌਰ 'ਤੇ ਵੀ ਵਾਲਾਂ 'ਚ ਲਗਾ ਸਕਦੇ ਹੋ। 1 ਪਿਆਜ਼ ਨੂੰ ਕੱਦੂਕਸ ਕਰਨ ਦੇ ਬਾਅਦ ਉਸ ਦਾ ਰਸ ਕੱਢ ਲਓ ਅਤੇ ਉਸ ਰਸ ਨੂੰ ਵਾਲਾਂ ਦੀਆਂ ਜੜ੍ਹ 'ਚ ਚੰਗੀ ਤਰ੍ਹਾਂ ਲਗਾਓ। ਸਵੇਰੇ ਉਠਦੇ ਹੀ ਤਾਜ਼ੇ ਪਾਣੀ ਦੇ ਨਾਲ ਵਾਲ ਧੋ ਲਓ, ਉਸ ਦੇ ਬਾਅਦ ਆਪਣੇ ਮਨਪਸੰਦ ਸ਼ੈਂਪੂ ਦੇ ਨਾਲ ਵਾਲ ਧੋ ਲਓ।


Aarti dhillon

Content Editor

Related News