ਇਕ ਅਜਿਹਾ ਪੌਦਾ, ਜੋ ਅੱਖਾਂ ਨੂੰ ਪਹੁੰਚਾਉਂਦਾ ਹੈ ਨੁਕਸਾਨ
Wednesday, May 10, 2017 - 11:52 AM (IST)

ਨਵੀਂ ਦਿੱਲੀ— ਇਸ ''ਚ ਕੋਈ ਸ਼ੱਕ ਨਹੀਂ ਕਿ ਘਰ ਦੇ ਅੰਦਰ ਚਾਰਦੀਵਾਰੀ ''ਚ ਲਗਾਏ ਪੌਦਿਆਂ ਨਾਲ ਘਰ ਦਾ ਵਾਤਾਵਰਨ ਖੁਸ਼ੀਆਂ ਭਰਪੂਰ ਬਣਾਇਆ ਜਾ ਸਕਦਾ ਹੈ। ਘਰ ''ਚ ਚਾਰਦੀਵਾਰੀ ਪੌਦੇ ਲਗਾਉਣ ਨਾਲ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਪਰ ਕੁੱਝ ਚਾਰਦੀਵਾਰੀ ਪੌਦੇ ਅਜਿਹੇ ਹੁੰਦੇ ਹਨ ਜੋ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਅਕਸਰ ਚਾਰਦੀਵਾਰੀ ਪੌਦਿਆਂ ''ਚ ਡੰਬਕੇਨ ਨੇ ਆਪਣੀ ਖਾਸ ਜਗ੍ਹਾ ਬਣਾ ਲਈ ਹੈ।
ਬਹੁਤ ਖੂਬਸੂਰਤ ਦਿੱਸਣ ਵਾਲਾ ਇਹ ਪੌਦਾ ਗੂੜ੍ਹੇ ਪੱਤੇ ਅਤੇ ਹਲਕੀ ਧਾਰੀਆਂ ਕਾਰਨ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਇਹ ਪੌਦਾ ਘਰ ਦੀ ਖੂਬਸੂਰਤੀ ਨੂੰ ਵਧਾ ਦਿੰਦਾ ਹੈ।
ਇਕ ਸੋਧ ''ਚ ਪਤਾ ਚੱਲਿਆ ਹੈ ਕਿ ਇਸ ਨੂੰ ਛੂਹਣ ਨਾਲ ਜਾਨ ਜਾ ਸਕਦੀ ਹੈ ਅਤੇ ਉਹ ਵੀ ਕੁਝ ਮਿੰਟਾਂ ''ਚ। ਖੋਜਕਾਰਾਂ ਨੇ ਕਿਹਾ ਹੈ ਕਿ ਇਸ ਪੌਦੇ ਦੇ ਰਸ ਜਾਂ ਇਸ ''ਚੋਂ ਨਿਕਲਣ ਵਾਲੇ ਦੁੱਧ ਦੇ ਸਰੀਰ ''ਤੇ ਲੱਗਣ ਨਾਲ ਪਹਿਲਾਂ ਖੁਜਲੀ ਹੁੰਦੀ ਹੈ ਅਤੇ ਫਿਰ ਜਾਨ ਜਾਣ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਜੇ ਕੋਈ ਛੋਟਾ ਬੱਚਾ ਇਸ ਨੂੰ ਛੂਹ ਲੈਂਦਾ ਹੈ ਤਾਂ ਤੁਰੰਤ ਉਸ ਦੀ ਮੌਤ ਹੋ ਸਕਦੀ ਹੈ ਅਤੇ ਕਿਸੇ ਬਾਲਗ ਦੀ ਜਾਨ ਸਿਰਫ ਪੰਦਰਾਂ ਮਿੰਟ ''ਚ ਜਾ ਸਕਦੀ ਹੈ।
ਇਕ ਅਧਿਐਨ ''ਚ ਇਹ ਪਤਾ ਲੱਗਾ ਹੈ ਕਿ ਇਸ ਪੌਦੇ ਦੇ ਰਸ ਦੇ ਗਲਤੀ ਨਾਲ ਅੱਖਾਂ ''ਚ ਲੱਗ ਜਾਣ ''ਤੇ ਪਹਿਲਾਂ ਤਾਂ ਤੇਜ਼ ਜਲਨ ਅਤੇ ਖੁਜਲੀ ਹੁੰਦੀ ਹੈ ਅਤੇ ਫਿਰ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ।
ਇਸ ਲਈ ਜੇ ਤੁਹਾਡੇ ਘਰ ਡੰਬਕੇਨ ਦਾ ਪੌਦਾ ਲੱਗਾ ਹੈ ਜਾਂ ਤੁਸੀਂ ਇਸ ਨੂੰ ਖਰੀਦਣ ਦੀ ਸੋਚ ਰਹੇ ਹੋ ਤਾਂ ਇਸ ਵਿਚਾਰ ਨੂੰ ਤੁਰੰਤ ਛੱਡ ਦਿਓ।