ਇਸ ਦੇਸ਼ ਦੀ ਕੁੜੀ ਨਾਲ ਵਿਆਹ ਕਰਨ ''ਤੇ ਮਿਲਣਗੇ ਹਰ ਮਹੀਨੇ ਤਿੰਨ ਲੱਖ ਰੁਪਏ

06/11/2017 5:39:43 PM

ਮੁੰਬਈ— ਬੀਤੇ ਸਮੇਂ 'ਚ ਮਾਤਾ-ਪਿਤਾ ਹੀ ਆਪਣੇ ਬੱਚੇ ਦੇ ਵਿਆਹ ਦਾ ਫੈਸਲਾ ਕਰਦੇ ਸਨ ਅਤੇ ਬੱਚੇ ਵੀ ਬਿਨਾ ਕਿਸੇ ਸ਼ਰਤ ਦੇ ਉਨ੍ਹਾਂ ਦੀ ਗੱਲ ਮੰਨ ਲੈਂਦੇ ਸਨ ਪਰ ਅੱਜ-ਕਲ੍ਹ ਦੀ ਨੌਜਵਾਨ ਪੀੜ੍ਹੀ ਵਿਆਹ ਦੇ ਨਾਂ ਤੋਂ ਹੀ ਦੂਰ ਭੱਜਦੀ ਹੈ। ਉਹ ਬਿਨਾ ਵਿਆਹ ਦੇ ਹੀ ਇਕ-ਦੂਜੇ ਨਾਲ ਰਹਿਣਾ ਪਸੰਦ ਕਰਦੇ ਹਨ। ਇਸ ਲਈ ਆਈਸਲੈਂਡ ਦੀ ਸਰਕਾਰ ਨੇ ਕੁੜੀਆਂ ਲਈ ਕੁਝ ਅਜਿਹੇ ਨਿਯਮ ਬਣਾਏ ਹਨ, ਜਿਸ ਕਾਰਨ ਮੁੰਡੇ ਦੂਰ-ਦੂਰ ਤੋਂ ਉਨ੍ਹਾਂ ਨਾਲ ਵਿਆਹ ਕਰਨ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਆਈਸਲੈਂਡ ਸਰਕਾਰ ਦੇ ਇਨ੍ਹਾਂ ਨਿਯਮਾਂ ਬਾਰੇ ਦੱਸ ਰਹੇ ਹਾਂ।
1. ਜ਼ਿਆਦਾਤਰ ਮੁੰਡੇ ਜ਼ਿੰਮੇਵਾਰੀਆਂ ਨਿਭਾਉਣ ਦੇ ਡਰ ਤੋ ਵਿਆਹ ਨਹੀਂ ਕਰਨਾ ਚਾਹੁੰਦੇ। ਇਸ ਲਈ ਆਈਸਲੈਂਡ ਸਰਕਾਰ ਨੇ ਇਹ ਨਿਯਮ ਬਣਾਇਆ ਕਿ ਜਿਹੜਾ ਮੁੰਡਾ ਇੱਥੋਂ ਦੀਆਂ ਕੁੜੀਆਂ ਨਾਲ ਵਿਆਹ ਕਰਵਾਏਗਾ ਉਸ ਨੂੰ ਹਰ ਮਹੀਨੇ ਤਿੰਨ ਲੱਖ ਰੁਪਏ ਮਿਲਣਗੇ। ਇਸ ਦੇ ਨਾਲ ਹੀ ਇੱਥੇ ਰਹਿਣ ਦੀ ਨਾਗਰਿਕਤਾ ਵੀ ਮਿਲੇਗੀ।
2. ਵਿਆਹ ਲਈ ਮੁੰਡੇ ਨੂੰ ਆਪਣੀ ਪਸੰਦ ਦੀ ਕੁੜੀ ਚੁਨਣ ਦਾ ਹੱਕ ਹੁੰਦਾ ਹੈ। ਵਿਆਹ ਮਗਰੋਂ ਮੁੰਡੇ ਨੂੰ ਇਸ ਦੇਸ਼ 'ਚ ਹੀ ਰਹਿਣਾ ਪੈਂਦਾ ਹੈ।
3. ਪਹਿਲਾਂ ਤਾਂ ਕਿਸੇ ਵੀ ਦੇਸ਼ ਦੇ ਮੁੰਡੇ ਇੱਥੇ ਆ ਕੇ ਵਿਆਹ ਕਰ ਸਕਦੇ ਸਨ ਪਰ ਬਾਅਦ 'ਚ ਸਰਕਾਰ ਨੇ ਨਿਯਮਾਂ 'ਚ ਬਦਲਾਅ ਕਰ ਦਿੱਤਾ ਅਤੇ ਉਸ ਮੁਤਾਬਕ ਸਿਰਫ ਇਸ ਦੇਸ਼ ਦੇ ਮੁੰਡੇ ਹੀ ਇੱਥੇ ਰਹਿਣ ਵਾਲੀ ਕੁੜੀ ਨਾਲ ਵਿਆਹ ਕਰ ਸਕਦੇ ਸਨ।


Related News