ਖਰਬੂਜਾ ਹੀ ਨਹੀਂ ਇਸ ਦੇ ਬੀਜ ਵੀ ਹੈ ਸਿਹਤ ਦੇ ਲਈ ਲਾਭਕਾਰੀ

05/25/2017 4:32:56 PM

ਨਵੀਂ ਦਿੱਲੀ— ਗਰਮੀ ''ਚ ਲੋਕਾਂ ਨੂੰ ਖਰਬੂਜਾ ਖਾਣਾ ਲਗਭਗ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸਦੇ ਬੀਜ ਵੀ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਖਰਬੂਜੇ ਦੇ ਸੁੱਕੇ ਬੀਜ ਇਕ ਕਿਸਮ ਦਾ ਮੇਵਾ ਹੀ ਨਹੀਂ ਬਲਕਿ ਸਿਹਤ ਦਾ ਸਾਥੀ ਵੀ ਹੈ। ਅੱਜ ਅਸੀਂ ਤੁਹਾਨੂੰ ਖਰਬੂਜੇ ਦੇ ਬੀਜ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ
1. ਪ੍ਰੋਟੀਨ ਦੀ ਭਰਪੂਰ ਮਾਤਰਾ
ਕੀ ਤੁਹਾਨੂੰ ਪਤਾ ਹੈ ਕਿ ਖਰਬੂਜੇ ਦੇ ਬੀਜ ''ਚ ਕਾਫੀ ਮਾਤਰਾ ''ਚ ਪ੍ਰੋਟੀਨ ਮੋਜੂਦ ਹੁੰਦਾ ਹੈ ਇਹ ਮਾਤਰਾ 3.6 % ਹੁੰਦੀ ਹੈ। ਇਨ੍ਹੀ ਹੀ ਪ੍ਰੋਟੀਨ ਦੀ ਮਾਤਰਾ ਸੋਇਆ ''ਚ ਵੀ ਹੁੰਦੀ ਹੈ ਇਸ ਲਈ ਖਰਬੂਜੇ ਦੇ ਬੀਜ ਗਰਮੀਆਂ ''ਚ ਫਾਇਦੇਮੰਦ ਹੁੰਦੇ ਹਨ। ਇਹ ਸਰੀਰ ''ਚ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰ ਦਿੰਦੇ ਹਨ। 
2. ਵਿਟਾਮਿਨ ਨਾਲ ਭਰਪੂਰ
ਗਰਮੀਆਂ ਦੇ ਦੂਜੇ ਫਲਾਂ ਦੀ ਤੁਲਨਾ ''ਚ ਖਰਬੂਜੇ ''ਚ ਜ਼ਿਆਦਾ ਮਾਤਰਾ ''ਚ ਵਿਟਾਮਿਨ ਏ, ਸੀ ਅਤੇ ਈ ਹੁੰਦਾ ਹੈ। ਖਰਬੂਜੇ ਦੇ ਨਾਲ-ਨਾਲ ਉਸ ਦੇ ਬੀਜ ਦੇ ਅੰਦਰ ਵੀ ਤਿੰਨ ਵਿਟਾਮਿਨ ਮੋਜੂਦ ਹੁੰਦੇ ਹਨ। ਇਸ ਲਈ ਖਰਬੂਜੇ ਦੇ ਬੀਜ ਖਾਣ ਨਾਲ ਅੱਖਾਂ ਹਮੇਸ਼ਾ ਸਿਹਤਮੰਦ ਰਹਿੰਦੀਆਂ ਹਨ।
3. ਸ਼ੂਗਰ ''ਚ ਫਾਇਦੇਮੰਦ
ਜੇ ਕਿਸੇ ਵੀ ਵਿਅਕਤੀ ਨੂੰ ਇਹ ਸਮੱਸਿਆ ਹੈ ਤਾਂ ਖਰਬੂਜਾ ਖਾਣ ਤੋਂ ਬਾਅਦ ਉਸ ਨੂੰ ਬੀਜ ਨੂੰ ਸੁੱਕਾ ਕੇ ਜ਼ਰੂਰ ਰੱਖ ਲੈਣਾ ਚਾਹੀਦਾ ਹੈ। ਕਿਉਂਕਿ ਖਰਬੂਜੇ ਦੇ ਬੀਜ ਸ਼ੂਗਰ ''ਚ ਕਾਫੀ ਫਾਇਦੇਮੰਦ ਹੈ। 
4. ਸਿਹਤਮੰਦ ਦਿਲ
ਦਿਲ ਨੂੰ ਸਿਹਤਮੰਦ ਰੱਖਣ ਦੇ ਲਈ ਓਮੇਗਾ 3 ਫੈਟੀ ਐਸਿਡ ਦੀ ਕਾਫੀ ਮਾਤਰਾ ਅਹਿਮ ਭੂਮਿਕਾ ਹੁੰਦੀ ਹੈ। ਓਮੇਗਾ 3 ਐਸਿਡ ਸ਼ਾਕਾਹਾਰੀ ਲੋਕਾਂ ਨੂੰ ਮਿਲਣਾ ਕਾਫੀ ਮੁਸ਼ਕਲ ਹੁੰਦਾ ਹੈ। ਕਿਉਂਕਿ ਮੱਛਲੀ ਤੋਂ ਇਲਾਵਾ ਇਹ ਕਾਫੀ ਘੱਟ ਚੀਜ਼ਾਂ ''ਚ ਮੋਜੂਦ ਹੁੰਦਾ ਹੈ। 


Related News