ਭਾਰਤ ਹੀ ਨਹੀਂ, ਵਿਦੇਸ਼ ''ਚ ਵੀ ਬਣੇ ਹਨ ਖੂਬਸੂਰਤ ਮੰਦਰ
Wednesday, May 10, 2017 - 10:31 AM (IST)

ਜਲੰਧਰ— ਭਾਰਤ ''ਚ ਕਈ ਮੰਦਰ ਅਜਿਹੇ ਹਨ ਜੋ ਆਪਣੀ ਮਾਨਤਾ ਕਾਰਨ ਪ੍ਰਸਿੱਧ ਹਨ। ਵਿਦੇਸ਼ੀ ਸੈਲਾਨੀ ਵੀ ਇਨ੍ਹਾਂ ਮੰਦਰਾਂ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਪਰ ਭਾਰਤ ਦੇ ਇਲਾਵਾ ਵੀ ਕਈ ਦੂਜੇ ਦੇਸ਼ਾਂ ''ਚ ਹਿੰਦੂ ਪੰਰਪਰਾ ਦੇ ਕਈ ਪ੍ਰਸਿੱਧ ਮੰਦਰ ਹਨ। ਅਸੀਂ ਗੱਲ ਕਰ ਰਹੇ ਹਾਂ ਇੰਡੋਨੇਸ਼ੀਆ ਦੀ, ਜਿੱਥੇ ਕਈ ਦੇਵੀਆਂ ਅਤੇ ਦੇਵਤਾਵਾਂ ਦੇ ਮੰਦਰ ਬਣੇ ਹਨ ਜਿਨ੍ਹਾਂ ਦੀ ਗਿਣਤੀ ਖੂਬਸੂਰਤ ਮੰਦਰਾਂ ''ਚ ਕੀਤੀ ਜਾਂਦੀ ਹੈ।
1. ਪੁਰਾ ਬੇਸਕਿਹ ਮੰਦਰ, ਬਾਲੀ
ਇਸ ਮੰਦਰ ਨੂੰ ਬਾਲੀ ਦਾ ਸਭ ਤੋਂ ਵੱਡਾ ਅਤੇ ਪਵਿੱਤਰ ਮੰਦਰ ਕਿਹਾ ਜਾਂਦਾ ਹੈ। ਇਸ ਮੰਦਰ ''ਚ ਕਈ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਹਨ।
2. ਤਨਹ ਲੋਟ ਮੰਦਰ, ਬਾਲੀ
ਤਨਹ ਲੋਟ ਮੰਦਰ ਇੰਡੋਨੇਸ਼ੀਆ ਦੇ ਮੁੱਖ ਆਕਰਸ਼ਣਾਂ ''ਚੋਂ ਇਕ ਹੈ। ਭਗਵਾਨ ਵਿਸ਼ਨੂੰ ਦਾ ਇਹ ਪ੍ਰਸਿੱਧ ਮੰਦਰ ਦੇਖਣ ''ਚ ਕਾਫੀ ਖੂਬਸੂਰਤ ਹੈ।
3. ਸਿੰਘਸਰੀ ਸ਼ਿਵ ਮੰਦਰ, ਜਾਵਾ
ਸਿੰਘਸਰੀ ਸ਼ਿਵ ਮੰਦਰ ਪੂਰੀ ਦੁਨੀਆ ''ਚ ਆਪਣੀ ਮਹਾਨਤਾ ਲਈ ਪ੍ਰਸਿੱਧ ਹੈ। ਇਸ ਮੰਦਰ ''ਚ ਰੋਜ਼ਾਨਾ ਕਈ ਲੋਕ ਦਰਸ਼ਨ ਲਈ ਆਉਂਦੇ ਹਨ।
4. ਪ੍ਰਮਬਾਨਨ ਮੰਦਰ, ਜਾਵਾ
ਇਹ ਸਭ ਤੋਂ ਵੱਡਾ ਅਤੇ ਵਿਸ਼ਾਲ ਹਿੰਦੂ ਮੰਦਰ ਹੈ। ਇਸ ਮੰਦਰ ''ਚ ਤ੍ਰਿਦੇਵਾਂ ਨਾਲ ਉਨ੍ਹਾਂ ਦੇ ਵਾਹਨਾਂ ਦੇ ਮੰਦਰ ਵੀ ਬਣੇ ਹੋਏ ਹਨ।