ਖਾਣ ਦੇ ਹੀ ਨਹੀਂ, ਘਰ ਚਮਕਾਉਣ ਦੇ ਕੰਮ ਵੀ ਆਉਂਦਾ ਹੈ ਪੀਨਟ ਬਟਰ

12/06/2018 1:59:23 PM

ਨਵੀਂ ਦਿੱਲੀ— ਚੰਗੀ ਡਾਈਟ ਲਈ ਲੋਕ ਬ੍ਰੇਕਫਾਸਟ 'ਚ ਬ੍ਰੈੱਡ ਦੇ ਨਾਲ ਪੀਨਟ ਬਟਰ ਖਾਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪੀਨਟ ਬਟਰ ਘਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੁੰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਪਰ ਤੁਸੀਂ ਇਸ ਦਾ ਇਸਤੇਮਾਲ ਕਲੀਨਰ ਅਤੇ ਕੀੜੀਆਂ ਨੂੰ ਦੂਰ ਭਜਾਉਣ ਲਈ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਪੀਨਟ ਬਟਰ ਨਾਲ ਘਰ ਦੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਤਾਂ ਚਲੋ ਜਾਣਦੇ ਹਾਂ ਕਿਸ ਤਰ੍ਹਾਂ ਪੀਨਟ ਬਟਰ ਦਾ ਇਸਤੇਮਾਲ ਘਰ ਦੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ। 
 

1. ਲੈਦਰ ਕਲੀਨਰ 
ਲੈਦਰ ਦਾ ਸੋਫਾ ਸਾਫ ਕਰਨ ਜਾਂ ਉਸ 'ਤੋਂ ਜ਼ਿੱਦੀ ਦਾਗ ਹਟਾਉਣ ਲਈ ਕੱਪੜੇ 'ਤੇ ਬਟਰ ਲਗਾ ਕੇ ਸਫਾਈ ਕਰੋ। ਇਹ ਕੁਦਰਤੀ ਆਇਲ ਦਾਗ ਨੂੰ ਹਟਾ ਦੇਵੇਗਾ ਅਤੇ ਤੁਹਾਡਾ ਸੋਫਾ ਚਮਕਣ ਲੱਗੇਗਾ। 
 

2. ਕਾਰਪੇਟ ਨਾਲ ਹਟਾਓ ਗੋਂਦ 
ਜੇਕਰ ਕ੍ਰਾਫਟ ਦਾ ਕੰਮ ਕਰਦੇ ਸਮੇਂ ਤੁਹਾਡੇ ਕਾਰਪੇਟ 'ਤੇ ਗੋਂਦ ਡਿੱਗ ਗਈ ਹੈ ਤਾਂ ਇਹ ਕੁਦਰਤੀ ਤਰੀਕਿਆਂ ਨਾਲ ਗੋਂਦ ਨੂੰ ਢਿੱਲਾ ਕਰਨ 'ਚ ਮਦਦ ਕਰੇਗਾ। ਤੁਹਾਨੂੰ ਸਿਰਫ ਕੱਪੜੇ 'ਤੇ ਪੀਨਟ ਬਟਰ ਲਗਾ ਕੇ ਗੋਂਦ ਨੂੰ ਸਾਫ ਕਰਨਾ ਹੈ।
 

3. ਕੀੜੀਆਂ ਨੂੰ ਭਜਾਉਣ 'ਚ ਮਦਦਗਾਰ 
ਰਸੋਈ ਜਾਂ ਘਰ ਦੇ ਕਿਸੇ ਕੋਨੇ 'ਚ ਕੀੜੀਆਂ ਨੂੰ ਹਟਾਉਣ ਲਈ ਤੁਸੀਂ ਇਸ ਕੁਦਰਤੀ ਸਾਲਯੂਸ਼ਨ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ 2 ਚੱਮਚ ਪੀਨਟ ਬਟਰ, 1 ਚੱਮਤ ਬੋਰੈਕਸ ਅਤੇ 1/2 ਚੱਮਚ ਬੇਕਿੰਗ ਸੋਡੇ ਨੂੰ ਮਿਕਸ ਕਰਕੇ ਕੀੜੀਆਂ ਵਾਲੀ ਥਾਂ 'ਤੇ ਕੁਝ ਦੇਰ ਲਈ ਰੱਖ ਦਿਓ। ਇਸ ਨਾਲ ਕੀੜੀਆਂ ਕੁਝ ਹੀ ਸਮੇਂ 'ਚ ਗਾਇਬ ਹੋ ਜਾਣਗੀਆਂ। 
 

4. ਸਕ੍ਰੈਚ ਰਿਪੇਅਰ 
ਜੇਕਰ ਤੁਹਾਡੇ ਲੱਕੜ ਦੇ ਫਰਨੀਚਰ ਜਾਂ ਫਰਸ਼ 'ਤੇ ਖਰੋਚ ਪੈ ਗਈ ਹੈ ਤਾਂ ਉਸ ਨੂੰ ਵੀ ਤੁਸੀਂ ਇਸ ਨਾਲ ਦੂਰ ਕਰ ਸਕਦੀ ਹੋ। ਇਸ ਲਈ ਪੀਨਟ ਬਟਰ ਨੂੰ ਸਕ੍ਰੈਚ 'ਤੇ ਲਗਾ ਕੇ ਹਲਕਾ ਜਿਹਾ ਰਗੜੋ ਅਤੇ ਫਿਰ ਉਸ ਨੂੰ ਸਾਫ ਕਰ ਲਓ। ਇਸ ਨਾਲ ਸਕ੍ਰੈਚ ਚਲਿਆ ਜਾਵੇਗਾ। 
 

5. ਬਦਬੂ ਦੂਰ ਕਰੇ 
ਮਾਈਕ੍ਰੋਵੇਵ ਦੀ ਬਦਬੂ ਨੂੰ ਦੂਰ ਕਰਨ ਲਈ ਉਸ 'ਚ ਸਿਰਫ ਥੋੜ੍ਹਾ ਜਿਹਾ ਪੀਨਟ ਬਟਰ ਪੈਨ 'ਚ ਗਰਮ ਕਰੋ ਅਤੇ ਇਸ ਨੂੰ ਇਕ ਮਿੰਟ ਲਈ ਇੰਝ ਹੀ ਛੱਡ ਦਿਓ। ਬਦਬੂ ਮਿੰਟਾਂ 'ਚ ਦੂਰ ਹੋ ਜਾਵੇਗੀ।


Neha Meniya

Content Editor

Related News