ਇਨ੍ਹਾਂ ਦੇਸ਼ਾਂ ''ਚ ਔਰਤਾਂ ਲਈ ਨਹੀਂ ਹੈ ਕੋਈ ਕਨੂੰਨ
Sunday, Feb 05, 2017 - 04:24 PM (IST)

ਮੁੰਬਈ— ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਬਹੁਤ ਸਾਰੇ ਦੇਸ਼ਾਂ ''ਚ ਸਖਤ ਕਨੂੰਨ ਲਾਗੂ ਕੀਤੇ ਗਏ ਹਨ। ਜਿਸ ਨਾਲ ਔਰਤਾਂ ''ਤੇ ਕੋਈ ਜ਼ੁਲਮ ਨਾ ਕਰ ਸਕੇ ਪਰ ਕੁਝ ਦੇਸ਼ ਅਜਿਹੇ ਵੀ ਹਨ ਜਿੱਥੇ ਔਰਤਾਂ ''ਤੇ ਸ਼ਰੇਆਮ ਜ਼ੁਲਮ ਕੀਤੇ ਜਾਂਦੇ ਹਨ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਚੋਂ ਕੁਝ ਦੇਸ਼ਾਂ ''ਚ ਤਾਂ ਸ਼ਰੇਆਮ ਉਨ੍ਹਾਂ ''ਤੇ ਜ਼ੁਲਮ ਕੀਤੇ ਜਾਂਦੇ ਹਨ। ਕਈ ਵਾਰ ਤਾਂ ਘਰੇਲੂ ਹਿੰਸਾ ਨੂੰ ਲੈ ਕੇ ਗਲਤ ਸ਼ਬਦ ਵੀ ਸੁਣਨ ਨੂੰ ਮਿਲਦੇ ਹਨ। ਆਓ ਜਾਣਦੇ ਅਜਿਹੇ ਦੇਸ਼ਾਂ ਦੇ ਬਾਰੇ।
1. ਰੂਸ
ਰੂਸ ''ਚ ਘਰੇਲੂ ਹਿੰਸਾ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ ਹੈ। ਘਰੇਲੂ ਹਿੰਸਾ ਦੇ ਲਈ ਜੇਕਰ ਕੋਈ ਅਜਿਹਾ ਕੋਈ ਮਸਲਾ ਸਾਹਮਣੇ ਵੀ ਆਇਆ ਹੈ ਤਾਂ ਪਹਿਲੀ ਵਾਰ ਦੋਸ਼ੀ ਨੂੰ ਕਨੂੰਨੀ ਰੂਪ ਨਾਲ ਸਿਰਫ 30,000 ਰੂਬਲ ਜੁਰਮਾਨਾ ਅਤੇ 15 ਦਿਨ ਦੀ ਜੇਲ ਹੈ। ਜਦ ਕਿ ਦੂਜੀ ਵਾਰ ਦੋਸ਼ੀ ''ਤੇ ਅਪਰਾਧਿਕ ਮਾਮਲਾ ਦਰਦ ਹੋ ਸਕਦਾ ਹੈ।
2. ਨਾਈਜੀਰੀਆ
ਇੱਥੇ ਪਤਨੀ ਨੂੰ ਕੁੱਟਣਾ ਕਨੂੰਨੀ ਅਪਰਾਧ ਨਹੀਂ ਹੈ। ਇੱਥੇ ਘਰੇਲੂ ਨੌਕਰ ਨੂੰ ਕੁੱਟਣਾ ਅਤੇ ਬੱਚਿਆਂ ਨੂੰ ਮਾਰਨ ''ਤੇ ਕੋਈ ਰੋਕ ਨਹੀਂ ਹੈ।
3. ਮਾਲਟਾ
ਯੂਰਪ ਦੇ ਦੇਸ਼ ਮਾਲਟਾ ''ਚ ਔਰਤਾਂ ਦੇ ਲਈ ਕੋਈ ਖਾਸ ਕਨੂੰਨ ਨਹੀਂ ਹੈ। ਇੱਥੇ ਲੜਕੀਆਂ ਨੂੰ ਅਗਵਾ ਕਰਕੇ ਲੜਕਾ ਉਸ ਨਾਲ ਵਿਆਹ ਕਰਵਾ ਲਵੇ ਤਾਂ ਉਸ ਨੂੰ ਦੋਸ਼ੀ ਨਹੀਂ ਮੰਨਿਆ ਜਾਂਦਾ। ਕਨੂੰਨੀ ਰੂਪ ''ਚ ਉਸਦੀ ਸਜ਼ਾ ਮਾਫ ਹੋ ਜਾਂਦੀ ਹੈ।
4. ਲੇਬਨਾਨ
ਲੇਬਨਾਨ ''ਚ ਲੜਕੀ ਨੂੰ ਬਲਤਕਾਰ ਤੋਂ ਬਾਅਦ ਦੋਸ਼ੀ ਜੇਕਰ ਉਸ ਨਾਲ ਵਿਆਹ ਕਰਵਾ ਲਏ ਤਾਂ ਉਸਦੀ ਸਜ਼ਾ ਮਾਫ ਹੋ ਜਾਂਦੀ ਹੈ ਪਰ ਜੇਕਰ 5 ਸਾਲ ਲੜਕਾ ਲੜਕੀ ਤੋਂ ਤਲਾਕ ਲੈ ਲਵੇ ਤਾਂ ਸਜ਼ਾ ਫਿਰ ਤੋਂ ਲਾਗੂ ਹੋ ਜਾਂਦੀ ਹੈ।
5. ਇਰਾਨ
ਇਰਾਨ ਦੇ ਕਨੂੰਨ ਦੇ ਮੁਤਾਬਕ ਇੱਥੇ ਕਿਸੇ ਗੰਭੀਰ ਮਾਮਲੇ ''ਚ ਇਕੱਲੀ ਔਰਤ ਦੀ ਗਵਾਹੀ ਨਹੀਂ ਮੰਨੀ ਜਾਂਦੀ। ਇਸ ਦੇ ਲਈ 4 ਔਰਤਾਂ ਦੇ ਨਾਲ 2 ਮਰਦ ਦੀ ਗਵਾਈ ਮੰਨੀ ਜਾਂਦੀ ਹੈ।