ਘਰ ''ਚ ਮੋਮਬੱਤੀ ਜਗਾਉਣ ਨਾਲ ਦੂਰ ਹੁੰਦੀ ਹੈ ਨਕਾਰਾਤਮਕ ਊਰਜਾ

02/28/2018 1:58:49 PM

ਨਵੀਂ ਦਿੱਲੀ— ਘਰ 'ਚ ਰੱਖੀ ਹਰ ਛੋਟੀ ਤੋਂ ਵੱਡੀ ਚੀਜ਼ ਦਾ ਵਿਅਕਤੀ ਦੇ ਜੀਵਨ 'ਤੇ ਅਸਰ ਪੈਂਦਾ ਹੈ। ਇਹ ਅਸਰ ਚੰਗਾ ਵੀ ਹੋ ਸਕਦਾ ਹੈ ਅਤੇ ਮਾੜਾ ਵੀ। ਕੀ ਤੁਸੀਂ ਜਾਣਦੇ ਹੋ ਕਿ ਘਰ 'ਚ ਜਲਾਉਣ ਵਾਲੀ ਛੋਟੀ ਜਿਹੀ ਮੋਮਬੱਤੀ ਵੀ ਤੁਹਾਡੇ ਘਰ ਅਤੇ ਜੀਵਨ ਦੀ ਵੱਡੀ ਤੋਂ ਵੱਡੀ ਪ੍ਰੇਸ਼ਾਨੀ ਨੂੰ ਦੂਰ ਕਰ ਸਕਦੀ ਹੈ। ਚੀਨੀ ਸ਼ਾਸਤਰ ਫੇਂਗਸ਼ੂਈ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਘਰ 'ਚ ਰੱਖਣ ਨਾਲ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਘਰ 'ਚ ਮੋਮਬੱਤੀ ਜਲਾਉਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਘਰ 'ਚ ਮੋਮਬੱਤੀ ਜਲਾਉਣ ਨਾਲ ਨਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰਦੀ। ਇਸ ਨਾਲ ਹੀ ਉੱਤਰ ਦਿਸ਼ਾ 'ਚ ਸਫੈਦ ਮੋਮਬੱਤੀ ਲਗਾਉਣ ਨਾਲ ਘਰ 'ਚ ਰਹਿਣ ਵਾਲੇ ਲੋਕਾਂ ਦੀ ਰਚਨਾਤਮਕਤਾ 'ਚ ਵਾਧਾ ਹੁੰਦਾ ਹੈ।

PunjabKesari
2. ਜੇ ਤੁਹਾਡੇ ਬੱਚੇ ਦਾ ਪੜ੍ਹਾਈ 'ਚ ਧਿਆਨ ਨਹੀਂ ਲੱਗਦਾ ਤਾਂ ਉਸ ਦੇ ਕਮਰੇ ਦੇ ਉੱਤਰ ਪੂਰਬ ਦਿਸ਼ਾ 'ਚ ਹਰੇ ਰੰਗ ਦੀ ਮੋਮਬੱਤੀ ਲਗਾਓ। ਅਜਿਹਾ ਕਰਨ ਨਾਲ ਬੱਚੇ ਦਾ ਮਨ ਪੜ੍ਹਾਈ 'ਚ ਲੱਗੇਗਾ ਅਤੇ ਉਸ ਦੀ ਇਕਾਗਰਤਾ ਵੀ ਵਧੇਗੀ।

PunjabKesari
3. ਫੇਂਗਸ਼ੂਈ ਮੁਤਾਬਕ ਘਰ ਪਰਿਵਾਰ 'ਚ ਸ਼ਾਂਤੀ ਰੱਖਣ ਲਈ ਗੁਲਾਬੀ ਅਤੇ ਪੀਲੇ ਰੰਗ ਦੀ ਮੋਮਬੱਤੀ ਜਲਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪਰਿਵਾਰ ਦੇ ਲੋਕਾਂ 'ਚ ਆਪਸੀ ਪਿਆਰ ਵਧਦਾ ਹੈ।
PunjabKesari

4. ਜੇ ਤੁਹਾਡੇ ਘਰ 'ਚ ਕੋਈ ਸਮੱਸਿਆ ਜਾਂ ਪ੍ਰੇਸ਼ਾਨੀ ਹੈ ਤਾਂ ਦੱਖਣ ਭਾਗ 'ਚ ਲਾਲ ਰੰਗ ਦੀ ਮੋਮਬੱਤੀ ਰੱਖੋ।

PunjabKesari
5. ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਪੀਲੇ ਰੰਗ ਦੀ ਮੋਮਬੱਤੀ ਜਲਾਓ ਕਿਉਂਕਿ ਪੀਲਾ ਰੰਗ ਸ਼ਾਂਤੀ ਦਿੰਦਾ ਹੈ। ਘਰ ਦੇ ਵਾਤਾਵਰਣ 'ਚ ਸੁਧਾਰ ਲਿਆਉਣ ਲਈ ਘਰ 'ਚ ਮੋਮਬੱਤੀ ਲਗਾਉਣ ਨਾਲ ਚਾਰੇ ਪਾਸੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
PunjabKesari
6. ਜੋ ਲੋਕ ਆਪਣੇ ਰਸਤੋਂ ਤੋਂ ਭਟਕ ਗਏ ਹਨ ਉਨ੍ਹਾਂ ਨੂੰ ਆਪਣੇ ਘਰ 'ਚ ਨੀਲੇ ਰੰਗ ਦੀ ਮੋਮਬੱਤੀ ਜਗਾਉਣੀ ਚਾਹੀਦੀ ਹੈ। ਨੀਲੇ ਰੰਗ 'ਚ ਉਹ ਸਾਕਾਰਾਤਮਕ ਊਰਜਾ ਹੁੰਦੀ ਹੈ ਜੋ ਜ਼ਖਮ ਭਰਣ 'ਚ ਮਦਦ ਕਰਦੀ ਹੈ।
PunjabKesari
7. ਸਫੈਦ ਮੋਮਬੱਤੀ ਚੰਦ ਦੀ ਰੋਸ਼ਨੀ ਵਰਗੀ ਊਰਜਾ ਫੈਲਾਉਂਦੀ ਹੈ। ਸਫੈਦ ਰੰਗ ਦਾ ਮਤਲੱਬ ਹੁੰਦਾ ਹੈ ਕਿ ਤੁਸੀਂ ਬੇਹੱਦ ਸ਼ਾਂਤ ਅਤੇ ਦਿਲ ਦੇ ਸਾਫ ਹੋ। ਤੁਹਾਨੂੰ ਇਕੱਲੇ ਰਹਿਣਾ ਪਸੰਦ ਹੈ।


Related News