ਡੱਡੂ ਦੇ ਸਰੀਰ ’ਚ ਮਸ਼ਰੂਮ ਉਗਦਾ ਵੇਖ ਵਿਗਿਆਨੀ ਹੋਏ ਹੈਰਾਨ

02/14/2024 11:38:37 PM

ਨਵੀਂ ਦਿੱਲੀ - ਖੋਜਕਰਤਾਵਾਂ ਨੇ ਪੱਛਮੀ ਘਾਟਾਂ ਦੇ ਨੀਵੇਂ ਇਲਾਕਿਆਂ ’ਚ ਇੱਕ ਅਜਿਹਾ ਡੱਡੂ ਵੇਖਿਆ ਹੈ, ਜਿਸ ਦੇ ਖੱਬੇ ਪਾਸੇ ਮਸ਼ਰੂਮ ਉੱਗ ਰਹੀ ਹੈ। ਇਸ ਨੇ ਵਿਗਿਆਨੀਆਂ ਨੂੰ ਹੈਰਾਨ ਕਰਨ ਦੇ ਨਾਲ-ਨਾਲ ਦੁਚਿੱਤੀ ’ਚ ਵੀ ਪਾ ਦਿੱਤਾ ਹੈ। ਇਸ ਬਾਰੇ ਜਾਣਕਾਰੀ ‘ਰੈਪਟਾਈਲਜ਼ ਐਂਡ ਐਂਫੀਬੀਅਨਜ਼’ ਰਸਾਲੇ ਵਿੱਚ ਪ੍ਰਕਾਸ਼ਿਤ ਹੋਈ ਹੈ। ਵਿਗਿਆਨੀ ਭਾਈਚਾਰੇ ਨੇ ਪਹਿਲੀ ਵਾਰ ਖੁੰਬਾਂ ਨੂੰ ਇੱਕ ਡੱਡੂ ’ਚ ਉੱਗਦੇ ਵੇਖਿਆ ਹੈ।

ਇਹ ਵੀ ਪੜ੍ਹੋ - ਪ੍ਰਨੀਤ ਕੌਰ ਨੇ ਕੀਤਾ ਵੱਡਾ ਐਲਾਨ, ਲੋਕ ਸਭਾ ਤੋਂ ਅਸਤੀਫਾ ਦੇ ਕੇ ਭਾਜਪਾ ’ਚ ਹੋਣਗੇ ਸ਼ਾਮਲ

ਡੱਡੂ ਦੀ ਪਛਾਣ ‘ਰਾਵਸ ਇੰਟਰਮੀਡੀਏਟ ਗੋਲਡਨ ਬੈਕਡ ਫਰਾਗ’ ਵਜੋਂ ਕੀਤੀ ਗਈ ਹੈ। ਇਸ ਨੂੰ ਪਿਛਲੇ ਸਾਲ 19 ਜੂਨ ਨੂੰ ਕਰਨਾਟਕ ਦੇ ਕਰਕਲਾ ਵਿੱਚ ਵਿਸ਼ਵ ਜੰਗਲੀ ਜੀਵ ਫੰਡ ਦੇ ਖੋਜਕਰਤਾਵਾਂ ਦੀ ਇੱਕ ਟੀਮ ਵਲੋਂ ਵੇਖਿਆ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


Inder Prajapati

Content Editor

Related News