ਵਿਆਹ ਤੋਂ ਬਾਅਦ ਪੂਰੀ ਤਰ੍ਹਾਂ ਬਦਲਿਆ ਮੀਰਾ ਦਾ ਸਟਾਈਲ

Thursday, Jan 05, 2017 - 11:39 AM (IST)

ਵਿਆਹ ਤੋਂ ਬਾਅਦ ਪੂਰੀ ਤਰ੍ਹਾਂ ਬਦਲਿਆ ਮੀਰਾ ਦਾ ਸਟਾਈਲ

ਮੁੰਬਈ— ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਕਪੂਰ ਨੇ ਕੁਝ ਮਹੀਨੇ ਪਹਿਲਾਂ ਹੀ ਬੇਟੀ ਨੂੰ ਜਨਮ ਦਿੱਤਾ, ਜਿਸਦਾ ਨਾਮ ਸ਼ਹਿਦ ਅਤੇ ਮੀਰਾ ਦੇ ਨਾਮ ਨੂੰ ਮਿਲਾ ਕੇ ਮੀਸ਼ਾ ਰੱਖਿਆ ਗਿਆ। ਇਹ ਤਾਂ ਸਾਰੇ ਜਾਣਦੇ ਹੀ ਹਨ ਕਿ ਸ਼ਾਹਿਦ ਦੀ ਪਤਨੀ ਕੋਈ ਅਦਾਕਾਰਾ ਨਹੀਂ ਹੈ ਹਰ ਮੀਰਾ ਦਾ ਗਲੈਮਰ ਲੁਕ ਕਿਸੇ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਹੈ।
ਥੋੜਾ ਸਮਾਂ ਪਹਿਲਾਂ ਹੀ ਕਰਨ ਜੌਹਰ ਦੇ ਮਸ਼ਹੂਰ ਸ਼ੌਅ ''ਕੌਫੀ ਵਿਦ ਕਰਨ'' ''ਚ ਆਪਣੇ ਪਤੀ ਸ਼ਾਹਿਦ ਦੇ ਨਾਲ ਦਿਖਾਈ ਦਿੱਤੀ ਜਿੱਥੇ ਮੀਰਾ ਨੇ ਰਾਇਲ ਬਲੂ ਹਾਫ ਸ਼ੋਲਡਰ ਆਉਟਫਿਟ ''ਚ ਨਜ਼ਰ ਆਈ। ਇਸ ਤੋਂ ਇਲਾਵਾ ਵੀ ਮੀਰਾ ਸ਼ਾਹਿਦ ਦੇ ਨਾਲ ਕਾਫੀ ਜਗ੍ਹਾਂ ''ਤੇ ਸਟਾਈਲਿਸ਼ ਅੰਦਾਜ਼ ''ਚ ਨਜ਼ਰ ਆਈ। 
ਮੀਰਾ ਦੇ ਸਟਾਈਲ ''ਚ ਵਿਆਹ ਤੋਂ ਬਾਅਦ ਬਹੁਤ ਬਦਲਾਅ ਦੇਖਣ ਨੂੰ ਮਿਲਿਆ। ਇਸਨੂੰ ਸ਼ਾਹਿਦ ਕਪੂਰ ਦਾ ਕਮਾਲ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸ਼ਾਹਿਦ ਆਪ ਵੀ ਹਰ ਵਾਰ ਅਲੱਗ ਸਟਾਈਲ ''ਚ ਨਜ਼ਰ ਆਉਦੇ ਹਨ।
ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਦੇ ਨਾਲ ਇੰਸਟਾਗ੍ਰਾਮ ''ਤੇ ਲਗਾਤਾਰ ਹੀ ਤਸਵੀਰਾਂ ਸ਼ੇਅਰ ਕਰਦੇ ਹੀ ਰਹਿੰਦੇ ਹਨ, ਜਿਸ ''ਚ ਹਰ ਵਾਰ ਉਨ੍ਹਾਂ ਦੀ ਪਤਨੀ ਮੀਰਾ ਦਾ ਸਟਾਈਲ ਅਲੱਗ ਹੀ ਨਜ਼ਰ ਆਉਂਦਾ ਹੈ।
ਤੁਹਾਨੂੰ ਦੱਸ ਦਈਏ ਕਿ ਆਪਣੇ ਵਿਆਹ ''ਤੇ ਮੀਰਾ ਨੇ ਅਨਾਮਿਕਾ ਖੰਨਾ ਦਾ ਵੈਡਿੰਗ ਲਹਿੰਗਾ ਪਹਿਨਿਆ ਸੀ। ਇਸ ਦੇ ਨਾਲ ਹੀ ਰਿਸੈਪਸ਼ਨ, ਹਵਾਈ ਅੱਡੇ ''ਤੇ ਵੀ ਸਟਾਈਲਸ਼ ਲੁਕ ''ਚ ਦਿਖਾਈ ਦਿੱਤੀ ਜਾ ਰਹੀ ਹੈ।


Related News