ਦਿਮਾਗੀ ਬੀਮਾਰੀਆਂ ਅਤੇ ਇਲਾਜ

05/17/2020 11:19:30 AM

ਆਧੁਨਿਕ ਸਮਾਜ ਵਿਚ ਦਿਮਾਗੀ ਬੀਮਾਰੀਆਂ ਬਾਰੇ ਜਾਣਕਾਰੀ ਲੈਣ ਅਤੇ ਇਲਾਜ ਕਰਵਾਉਣ ਵਿਚ ਉਨ੍ਹੀਂ ਝਿਜਕ ਹੁਣ ਨਹੀਂ ਹੈ, ਜਿੰਨੀ ਪਿਛਲੇ ਦਹਾਕਿਆਂ ਵਿਚ ਸੀ। ਓਦੋਂ ਲੋਕ ਅਜਿਹੀ ਹਾਲਤ ਨੂੰ ਆਪਣਿਆਂ ਤੋਂ ਅਤੇ ਜਾਣਕਾਰਾਂ ਤੋਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਸਨ। ਇਸ ਕਾਰਨ ਬੀਮਾਰੀ ਦੇ ਵਧਣ ਜਾਂ ਜਾਨ ਤੋਂ ਹੱਥ ਧੋ ਬੈਠਣ ਤੱਕ ਦਾ ਖਤਰਾ ਵਧ ਜਾਂਦਾ ਸੀ। ਮੈਂ ਇਕ ਡਾਕਟਰ ਹੋਣ ਦੇ ਨਾਤੇ ਸਮਾਜ ਵਿਚ ਆ ਰਹੀ ਇਸ ਤਬਦੀਲੀ ਤੋਂ ਖੁਸ਼ ਹਾਂ। ਮੀਡੀਆ ਵਿਚ ਵੀ ਚਾਹੇ ਉਹ ਪ੍ਰਿੰਟ ਹੋਵੇ, ਇਲੈਕਟ੍ਰਾਨਿਕ ਜਾਂ ਸੋਸ਼ਲ ,ਹਰ ਜਗ੍ਹਾ ਇਸ ਦੀ ਚਰਚਾ ਹੋ ਰਹੀ ਹੈ। ਹੁਣ ਇਸ ਨੂੰ ਛੁਪਾਉਣ ਦੀ ਲੋੜ ਨਹੀਂ ਸਮਝੀ ਜਾ ਰਹੀ। ਇਹ ਕੋਈ ਦਾਗ਼ ਨਹੀਂ ਸਮਝਿਆ ਜਾਂਦਾ। ਕੋਰੋਨਾ ਕਾਲ ਅਤੇ ਇਸਦੇ ਨਾਲ ਪੈਦਾ ਹੋਏ ਡਰ ਦੇ ਮਾਹੌਲ ਕਾਰਨ ਲੋਕ ਦਿਮਾਗੀ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਪਰ ਇਸ ਸਭ ਬਾਰੇ ਮੇਰੀ ਇਕ ਵੱਖਰੀ ਰਾਏ ਹੈ। ਨੌਜਵਾਨ ਪੀੜ੍ਹੀ ਵਿਚ ਇਹ ਇਕ ਫੈਸ਼ਨ ਸਟੇਟਮੈਂਟ ਬਣਦੀ ਜਾ ਰਹੀ ਹੈ ਕਿ ਮੈਨੂੰ ਡਿਪਰੈਸ਼ਨ ਹੈ ਜਾਂ ਕੋਈ ਹੋਰ ਦਿਮਾਗੀ ਬੀਮਾਰੀ। ਜਦੋਂ ਤੋਂ ਫ਼ਿਲਮੀ ਸਿਤਾਰਿਆਂ ਨੇ ਸਾਹਮਣੇ ਆ ਕੇ ਇਸ ਦਾ ਖੁਲਾਸਾ ਕਰਨਾ ਸ਼ੁਰੂ ਕੀਤਾ ਹੈ, ਇਹ ਫੈਸ਼ਨ ਹੋਰ ਵੀ ਵਧ ਗਿਆ ਹੈ। ਇਹ ਹੋ ਸਕਦਾ ਹੈ ਕਿ ਦੁਨੀਆਂ ਦੀ ਦੌੜ ਕਰਕੇ ਇਸ ਪਦਾਰਥਵਾਦੀ ਦੁਨੀਆਂ ਵਿਚ ਅੱਜ-ਕੱਲ੍ਹ ਨੌਜਵਾਨਾਂ ਨੂੰ ਵਧੇਰੇ ਮੁਕਾਬਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਹ ਵੀ ਹੋ ਸਕਦਾ ਹੈ ਕਿ ਪੱਛਮੀ ਸੋਚ ਦਾ ਪਿੱਛਾ ਕਰਦੇ ਹੋਏ ਉਹ ਇਸ ਤੋਂ ਪ੍ਰਭਾਵਿਤ ਹੋ ਰਹੇ ਹੋਣ।

ਪੜ੍ਹੋ ਇਹ ਵੀ ਖਬਰ - ਬਾਲ ਸਾਹਿਤ ਵਿਸ਼ੇਸ਼ : ਟਿਕ-ਟਾਕ ਦੀ ਨੰਨ੍ਹੀ ਕਲਾਕਾਰ ‘ਨੂਰਪ੍ਰੀਤ’

ਪੜ੍ਹੋ ਇਹ ਵੀ ਖਬਰ - ਉਡੀਸ਼ਾ ਲਈ ਖਤਰਨਾਕ ਸਿੱਧ ਹੋ ਸਕਦੈ "Amphan" ਚੱਕਰਵਾਤ (ਵੀਡੀਓ) 

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਪ੍ਰਭਾਵਿਤ ਕਰ ਰਿਹਾ ਹੈ Zomato ਕਰਮਚਾਰੀਆਂ ਦੀ ਵੀ ਜ਼ਿੰਦਗੀ (ਵੀਡੀਓ) 

ਪੱਛਮ ਦੇ ਵਾਸੀ ਹਰ ਛੋਟੀ ਵੱਡੀ ਚਿੰਤਾ ਲਈ ਆਪਣੇ ਮਨੋ ਰੋਗੀ ਡਾਕਟਰ ਕੋਲੋਂ ਸਲਾਹ ਲੈਂਦੇ ਹਨ। ਉਨ੍ਹਾਂ ਦੀਆਂ ਫਿਲਮਾਂ ਅਤੇ ਟੀ.ਵੀ.ਸੀਰੀਅਲਾਂ ਨੂੰ ਵੇਖਕੇ ਇਹ ਮਹਿਸੂਸ ਕੀਤਾ ਜਾ ਸਕਦਾ ਹੈ। ਸਾਡੀ ਭਾਰਤੀ ਸੰਸ੍ਰਿਕਤੀ ਇਸ ਤੋਂ ਵੱਖਰੀ ਹੈ। ਸਾਡੇ ਕੋਲ ਸਾਡੇ ਪਰਿਵਾਰ ਦਾ ਸਹਿਯੋਗ ਹੁੰਦਾ ਹੈ। ਉਹ ਅਜਿਹੀ ਹਾਲਤ ਵਿਚ ਸਾਨੂੰ ਸਲਾਹ ਵੀ ਦੇ ਸਕਦੇ ਹਨ ਅਤੇ ਮਾੜੇ ਦਿਨਾਂ ਵਿਚ ਸਾਡੀ ਮਦਦ ਵੀ ਕਰ ਸਕਦੇ ਹਨ। ਉਹ ਗੱਲਬਾਤ ਕਰਕੇ ਸਾਰੀਆਂ ਚਿੰਤਾਵਾਂ ਅਤੇ ਮੁਸੀਬਤਾਂ ਦਾ ਹਲ ਵੀ ਕੱਢ ਸਕਦੇ ਹਨ। ਸਾਡਾ ਧਰਮ ਵੀ ਸਾਨੂੰ ਆਤਮ ਚਿੰਤਨ ਕਰਨਾ ਸਿਖਾਉਂਦਾ ਹੈ।

ਅੱਜਕਲ ਦੀ ਨੌਜਵਾਨ ਪੀੜ੍ਹੀ ਪਰਿਵਾਰ ਤੇ ਸਮਾਜ ਦੀ ਮਦਦ ਲੈਣ ਦੀ ਥਾਂ ਮਨੋਰੋਗੀ ਚਿਕਿਤਸਕ ਜਾਂ ਸਲਾਹਕਾਰ ਦੀ ਮਦਦ ਲੈਣਾ ਬਿਹਤਰ ਸਮਝਦੀ ਹੈ। ਪਹਿਲੀ ਗੱਲ ਤਾਂ ਇਹ ਹੈ 135 ਕਰੋੜ ਭਾਰਤ ਵਾਸੀਆਂ ਨੂੰ ਸਲਾਹ ਦੇਣ ਲਈ ਉਨੇ ਮਨੋਰੋਗ ਚਕਿਤਸਕ ਸਾਡੇ ਕੋਲ ਨਹੀਂ ਹਨ ਅਤੇ ਜਿੰਨੇ ਹਨ ਉਹ ਵੀ ਇਸ ਦਾ ਸੰਪੂਰਨ ਇਲਾਜ ਨਹੀਂ ਕਰ ਸਕਦੇ। ਜ਼ਿੰਦਗੀ ਵਿਚ ਉਤਾਰ ਚੜ੍ਹਾਅ ਚੱਲਦੇ ਹੀ ਰਹਿੰਦੇ ਹਨ। ਇਕ ਕਾਮਯਾਬ ਵਿਅਕਤੀ ਗਲਤੀਆਂ ਤੋਂ ਸਿੱਖਦਾ ਹੈ, ਉੱਠਦਾ ਹੈ ਤੇ ਅੱਗੇ ਵਧ ਜਾਂਦਾ ਹੈ। ਪਰਿਵਾਰ, ਦੋਸਤ ਅਤੇ ਸਮਾਜ ਉਸਦੀ ਇਸ ਵਿਚ ਮਦਦ ਕਰਦੇ ਹਨ। ਇਹ ਚੰਗੀ ਗੱਲ ਹੈ ਕਿ ਅਜਿਹੇ ਵਿਸ਼ਿਆਂ ’ਤੇ ਸਮਾਜ ਵਿਚ ਖੁੱਲ੍ਹੀ ਚਰਚਾ ਹੋ ਰਹੀ ਹੈ। ਇਨ੍ਹਾਂ ਬੀਮਾਰੀਆਂ ’ਤੇ ਪੂਰੀ ਪਕੜ ਪਾਉਣ ਲਈ ਸਾਨੂੰ ਸਾਡੇ ਪਰਿਵਾਰ ਅਤੇ ਸਮਾਜ ਦੀ ਸ਼ਕਤੀ ਦੀ ਮਦਦ ਲੈਣੀ ਚਾਹੀਦੀ ਹੈ। ਕੋਈ ਵੀ ਬਾਹਰੀ ਵਿਅਕਤੀ ਤੁਹਾਨੂੰ ਇਸ ਤਰ੍ਹਾਂ ਦੀ ਮਦਦ ਨਹੀਂ ਦੇ ਸਕਦਾ।

ਪੜ੍ਹੋ ਇਹ ਵੀ ਖਬਰ - ਬਾਲ ਸਾਹਿਤ ਵਿਸ਼ੇਸ਼ : ‘ਘਰ’

ਪੜ੍ਹੋ ਇਹ ਵੀ ਖਬਰ - ‘ਲੋਨ ਦੇਣਾ ਨਹੀਂ ਸਗੋਂ ਆਮਦਨੀ ਵਧਾਉਣਾ ਹੈ, ਕਿਸਾਨੀ ਬਚਾਉਣ ਦਾ ਸਹੀ ਹੱਲ’ 

PunjabKesari

ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324


rajwinder kaur

Content Editor

Related News