ਬੈੱਡਰੂਮ ''ਚ ਅਕਸਰ ਕਰਦੇ ਹਨ ਮਰਦ ਇਹ ਗਲਤੀਆਂ

05/26/2017 5:52:41 PM


ਜਲੰਧਰ— ਵਿਆਹੁਤਾ ਜਿੰਦਗੀ 'ਚ ਖੁਸ਼ਹਾਲੀ ਲਈ ਪਤੀ-ਪਤਨੀ 'ਚ ਆਪਸੀ ਸਮਝ ਅਤੇ ਸਹਿਮਤੀ ਹੋਣੀ ਜ਼ਰੂਰੀ ਹੈ। ਅਣਜਾਣੇ 'ਚ ਮਰਦ ਬੈੱਡ 'ਤੇ ਆਪਣੀ ਮਨਮਾਨੀ ਕਰਨ ਲੱਗਦੇ ਹਨ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੁਆਰਾ ਕੀਤਾ ਹਰ ਐਕਟ ਉਸਦੀ ਪਾਰਟਨਰ ਨੂੰ ਪਸੰਦ ਆਉਂਦਾ ਹੈ। ਜਦਕਿ ਇਹ ਸੱਚ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਰਦ ਅਕਸਰ ਬੈੱਡਰੂਮ 'ਚ ਕਿਹੜੀਆਂ ਗਲਤੀਆਂ ਕਰਦੇ ਹਨ।
1. ਮਰਦ ਆਪਣੇ ਐਕਟ 'ਚ ਇੰਨਾ ਖੋ ਜਾਂਦੇ ਹਨ ਕਿ ਉਹ ਨਹੀਂ ਜਾਣ ਪਾਉਂਦੇ ਕਿ ਉਸ ਦੀ ਪਾਰਟਨਰ ਨੂੰ ਖੁਸ਼ੀ ਮਿਲ ਰਹੀ ਹੈ ਜਾਂ ਨਹੀਂ। ਉਸ ਨੂੰ ਦਰਦ ਤਾਂ ਨਹੀਂ ਹੋ ਰਿਹਾ।
2. ਮਰਦਾਂ ਵੱਲੋਂ ਪੋਰਨ ਮੂਵੀ ਦੇਖ ਕੇ ਉਸ ਐਕਟ ਨੂੰ ਬੈੱਡਰੂਮ 'ਚ ਦੁਹਰਾਉਣ ਦੀ ਕੋਸ਼ਿਸ਼ ਕਰਨਾ। ਖਾਸ ਤੌਰ 'ਤੇ ਉਸ ਵੇਲੇ ਜਦੋਂ ਉਨ੍ਹਾਂ ਦੀ ਪਾਰਟਨਰ ਇਸ ਲਈ ਤਿਆਰ ਨਾ ਹੋਵੇ।
3. ਪਾਰਟਨਰ ਦੀ ਸਹਿਮਤੀ ਦੇ ਬਾਅਦ ਵੀ ਪੋਰਨ ਮੂਵੀ ਦੇ ਐਕਟ ਕਰਦੇ ਸਮੇਂ ਇਸ ਗੱਲ ਦਾ ਧਿਆਨ ਨਾ ਰੱਖਣਾ ਕਿ ਤੁਹਾਡੀ ਅਤੇ ਤੁਹਾਡੇ ਪਾਰਟਨਰ ਦੀ ਬੋਡੀ ਮੂਵੀ ਦੇ ਅਦਕਾਰਾਂ ਦੀ ਤਰ੍ਹਾਂ ਲਚਕਦਾਰ ਨਹੀਂ ਹੈ।
4. ਅਕਸਰ ਐਕਟ ਦੌਰਾਨ ਮਰਦ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦਾ ਭਾਰ ਅਤੇ ਗਲਤ ਸਥਿਤੀ ਪਾਰਟਨਰ ਦੇ ਦਰਦ ਦਾ ਕਾਰਨ ਬਣ ਰਹੇ ਹਨ।
5. ਅਤਿ ਕਿਸੇ ਵੀ ਚੀਜ਼ ਦੀ ਚੰਗੀ ਨਹੀਂ ਹੁੰਦੀ। ਇਹ ਗੱਲ ਤੁਹਾਡੇ ਦੁਆਰਾ ਬੈੱਡਰੂਮ 'ਚ ਕੀਤੇ ਜਾਂਦੇ ਐਕਟ 'ਤੇ ਵੀ ਲਾਗੂ ਹੁੰਦੀ ਹੈ। ਰੇਪੀਟੀਸ਼ਨ 'ਚ ਅੰਤਰਾਲ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ।


Related News