ਕੌੜਾ ਕਰੇਲਾ ਵੀ ਲੱਗੇਗਾ ਸੁਆਦ, ਬਣਾਓ ਇਸ ਵਿਧੀ ਨਾਲ

09/27/2020 9:50:41 AM

ਜਲੰਧਰ—ਕਰੇਲਾ ਦਾ ਸੁਆਦ ਕੌੜਾ ਹੋਣ ਕਰਕੇ ਬਹੁਤ ਹੀ ਘੱਟ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਪਰ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੋਣ ਕਰਕੇ ਇਹ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ। ਅਜਿਹੇ 'ਚ ਇਸ ਦਾ ਜੁਸ ਪੀਣ ਦੀ ਥਾਂ ਮਸਾਲਿਆਂ ਨਾਲ ਤਿਆਰ ਕਰਕੇ ਇਸ ਦੀ ਵਰਤੋਂ ਕਰ ਸਕਦੇ ਹਨ। ਤਾਂ ਚੱਲੋ ਜਾਣਦੇ ਹਾਂ ਮਸਾਲਾ ਕਰੇਲਾ ਬਣਾਉਣ ਦੀ ਰੈਸਿਪੀ...
ਸਮੱਗਰੀ 
ਕਰੇਲਾ-6 
ਜੀਰਾ-2 ਛੋਟੇ ਚਮਚ
ਪਿਆਜ਼-1 (ਪਤਲਾ ਕੱਟਿਆ ਹੋਇਆ)
ਬੇਸਨ- ਵੱਡੇ ਚਮਚ
ਹਲਦੀ ਪਾਊਡਰ-2 ਵੱਚੇ ਚਮਚ
ਲਾਲ ਮਿਰਚ ਪਾਊਡਰ- 1 ਵੱਡਾ ਚਮਚ
ਅਮਚੂਰ ਪਾਊਡਰ- 1 ਵੱਡਾ ਚਮਚ
ਧਨੀਆ ਪਾਊਡਰ-1 ਵੱਡਾ ਚਮਚ
ਨਮਕ ਸੁਆਦ ਅਨੁਸਾਰ
ਤੇਲ ਲੋੜ ਅਨੁਸਾਰ
ਬਣਾਉਣ ਦੀ ਵਿਧੀ
—ਸਭ ਤੋਂ ਪਹਿਲਾਂ ਕਰੇਲੇ ਨੂੰ ਛਿੱਲ ਕੇ ਇਸ ਦੀ ਬੀਜ ਵੱਖ ਕਰਕੇ ਗੋਲ ਆਕਾਰ 'ਚ ਕੱਟ ਲਓ। 
—ਕਰੇਲੇ 'ਚ ਨਮਕ ਮਿਕਸ ਕਰਕੇ 2 ਘੰਟੇ ਤੱਕ ਮੈਰੀਨੇਟ ਕਰ ਲਓ। 
—ਤੈਅ ਸਮੇਂ ਬਾਅਦ ਇਸ ਨੂੰ ਧੋ ਕੇ ਇਕ ਪਲੇਟ 'ਚ ਫੈਲਾ ਦਿਓ। 
—ਹੁਣ ਮਸਾਲਾ ਬਣਾਉਣ ਲਈ ਇਕ ਪੈਨ 'ਚ ਤੇਲ ਗਰਮ ਕਰਕੇ ਉਸ 'ਚ ਜੀਰਾ ਭੁੰਨ ਲਓ। 
—ਫਿਰ ਪਿਆਜ਼ ਪਾ ਕੇ ਹਲਕਾ ਭੂਰਾ ਹੋਣ ਤੱਕ ਪਕਾਓ।
—ਹੁਣ ਇਸ 'ਚ ਲਾਲ ਮਿਰਚ, ਹਲਦੀ ਪਾਊਡਰ, ਨਮਕ ਅਤੇ ਧਨੀਆ ਪਾਊਡਰ ਪਾ ਕੇ 1 ਮਿੰਟ ਤੱਕ ਪਕਾਓ।
—1 ਮਿੰਟ ਦੇ ਬਾਅਦ ਇਸ 'ਚ ਬੇਸਨ ਪਾ ਕੇ ਇਸ ਨੂੰ ਹਿਲਾਉਂਦੇ ਹੋਏ 10-12 ਮਿੰਟ ਤੱਕ ਪਕਾਓ।
—ਤਿਆਰ ਮਿਸ਼ਰਨ 'ਚ ਕਰੇਲਾ ਪਾਓ ਅਤੇ 10 ਮਿੰਟ ਤੱਕ ਪਕਾਓ।
—ਤੁਹਾਡਾ ਸਮਾਲਾ ਕਰੇਲਾ ਬਣ ਕੇ ਤਿਆਰ ਹੈ। ਇਸ ਨੂੰ ਦਾਲ ਅਤੇ ਰੋਟੀ ਨਾਲ ਖਾਣ ਦਾ ਮਜ਼ਾ ਲਓ।


Aarti dhillon

Content Editor

Related News