ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਲਈ ਕਰੋ 'ਹਾਂ'
Monday, Nov 09, 2020 - 04:04 PM (IST)
ਜਲੰਧਰ (ਬਿਊਰੋ) - ਇਕ ਚੰਗੇ, ਭਰੋਸੇਮੰਦ ਅਤੇ ਪੂਰੀ ਜ਼ਿੰਦਗੀ ਪਿਆਰ ਕਰਨ ਵਾਲੇ ਜੀਵਨ ਸਾਥੀ ਦੀ ਚੋਣ ਕਰਨਾ ਕਿਸੇ ਕੁੜੀ ਲਈ ਕੋਈ ਸੌਖਾ ਕੰਮ ਨਹੀਂ ਹੁੰਦਾ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਬਾਹਰਲੀਆਂ ਗੱਲਾਂ, ਵਿਸ਼ੇਸ਼ਤਾਵਾਂ ਸੁਣ ਕੇ ਹੀ ਆਪਣੇ ਜੀਵਨ ਸਾਥੀ ਦੀ ਚੋਣ ਕਰ ਲੈਂਦੇ ਹਨ, ਜੋ ਤੁਹਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਉਸ ਦੀਆਂ ਬਾਹਰਲੀ ਖੂਬੀਆਂ ਦੇ ਨਾਲ-ਨਾਲ ਅੰਦਰਲੀਆਂ ਭਾਵਨਾਵਾਂ ਦਾ ਵੀ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸਭ ਕੁਝ ਪਤਾ ਹੋਣ ਦੇ ਬਾਅਦ ਹੀ ਪੂਰੀ ਜ਼ਿੰਦਗੀ ਸਹੀ ਬਤੀਤ ਹੁੰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਕਿਹੋ ਜਿਹੇ ਜੀਵਨ ਸਾਥੀ ਦੀ ਚੋਣ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਵਿਆਹ ਕਰਵਾਉਣ ਜਾ ਰਹੇ ਹੋ ਤਾਂ ਉਸ ਦੀਆਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਨੂੰ 'ਹਾਂ' ਕਹਿ ਦਿਓ।
ਨਾ ਕਰੋ ਤੁਹਾਨੂੰ ਬਦਲਣ ਦੀ ਕੋਸ਼ਿਸ਼
ਆਪਣੇ ਜੀਵਨ ਸਾਥੀ ਦੀ ਚੋਣ ਕਰਨ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰੋ ਕਿ ਉਹ ਤੁਹਾਨੂੰ ਬਦਲਣ ਦੀ ਕੋਸ਼ਿਸ਼ ਨਾ ਕਰੇ। ਆਪਣੇ ਲਈ ਅਜਿਹੇ ਜੀਵਨ ਸਾਥੀ ਦੀ ਚੋਣ ਕਰੋ, ਜੋ ਤੁਹਾਡੇ ਗੁਣਾਂ ਦੇ ਨਾਲ-ਨਾਲ ਤੁਹਾਡੀਆਂ ਕਮੀਆਂ ਨੂੰ ਵੀ ਸਵੀਕਾਰ ਕਰਦਾ ਹੋਵੇ।
ਜੇ ਤੁਹਾਡੀ ਖ਼ੁਸ਼ੀ ਦੀ ਕਦਰ ਕਰਨਾ ਹੋਵੇ
ਜੋ ਇਨਸਾਨ ਤੁਹਾਡੀ ਖ਼ੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਹੋਵੇ, ਉਸ ਨੂੰ ਕਦੇ ਵੀ ਨਾ ਛੱਡੋ। ਅਜਿਹੇ ਜੀਵਨ ਸਾਥੀ ਪੂਰੀ ਜ਼ਿੰਦਗੀ ਤੁਹਾਡਾ ਸਾਥ ਦਿੰਦੇ ਹਨ।
ਪੜ੍ਹੋ ਇਹ ਵੀ ਖਬਰ - ਸਿਰਫ਼ 1 ਉਪਾਅ ਕਰਨ ਨਾਲ ਮਿਲ ਸਕਦੈ ‘16 ਸੋਮਵਾਰ’ ਵਾਲੇ ਵਰਤ ਦਾ ਫ਼ਲ, ਜਾਣੋ ਕਿਵੇਂ
ਆਪਣੀ ਗਲਤੀ ਮੰਨਣ ਵਾਲਾ
ਗਲਤੀ ਕਰਨ ’ਤੇ ਜੇਕਰ ਤੁਹਾਡਾ ਹੋਣ ਵਾਲਾ ਜੀਵਨ ਸਾਥੀ ਆਪਣੀ ਗਲਤੀ ਬਿਨਾਂ ਕਿਸੇ ਝੂਠ ਤੋਂ ਸਵਿਕਾਰ ਲੈਂਦਾ ਹੈ ਤਾਂ ਉਹ ਤੁਹਾਡੇ ਲਈ ਸਹੀ ਹੈ। ਅਜਿਹਾ ਜੀਵਨ ਸਾਥੀ ਤੁਹਾਡੇ ਨਾਲ ਕਦੇ ਝੂਠ ਨਹੀਂ ਬੋਲੇਗਾ।
ਇੱਜ਼ਤ ਅਤੇ ਵਿਸ਼ਵਾਸ
ਹਰੇਕ ਮਜ਼ਬੂਤ ਰਿਸ਼ਤੇ ਦੀ ਬੁਨਿਆਦ ਵਿਸ਼ਵਾਸ 'ਤੇ ਟਿਕੀ ਹੋਈ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਪਹਿਲਾਂ ਇਹ ਵੇਖੋ ਕਿ ਉਹ ਤੁਹਾਡੇ ਉੱਤੇ ਕਿੰਨਾ ਭਰੋਸਾ ਕਰਦਾ ਹੈ ਅਤੇ ਕਿੰਨਾ ਵਿਸ਼ਵਾਸ ਕਰਦਾ ਹੈ।
ਪੜ੍ਹੋ ਇਹ ਵੀ ਖਬਰ - Health tips : ਸਰਦੀਆਂ ‘ਚ ਰਹਿਣਾ ਚਾਹੁੰਦੇ ਹੋ ‘ਸਿਹਤਮੰਦ’, ਤਾਂ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
ਆਤਮ ਵਿਸ਼ਵਾਸ ਦੀ ਨਾ ਹੋਵੇ ਘਾਟ
ਜਿਨਾਂ ਲੋਕਾਂ ’ਚ ਆਤਮਵਿਸ਼ਵਾਸ ਦੀ ਘਾਟ ਹੁੰਦੀ ਹੈ, ਉਹ ਰਿਸ਼ਤੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਅਜਿਹੇ ਲੋਕ ਸ਼ਿਕਾਇਤ ਕਰਨ ਤੋਂ ਵੀ ਡਰਦੇ ਹਨ। ਇਸ ਸਥਿਤੀ ਵਿੱਚ ਵਿਆਹ ਤੋਂ ਪਹਿਲਾਂ ਇਹ ਜ਼ਰੂਰ ਜਾਣ ਲਵੋਂ ਕਿ ਤੁਹਾਡੇ ਸਾਥੀ ਵਿੱਚ ਆਤਮ ਵਿਸ਼ਵਾਸ ਦੀ ਘਾਟ ਤਾਂ ਨਹੀਂ।
ਪੜ੍ਹੋ ਇਹ ਵੀ ਖਬਰ - Beauty Tips : ਕਾਲੇ ਬੁੱਲ੍ਹ ਹੁਣ ਹੋਣਗੇ ‘ ਗੁਲਾਬੀ’, 2 ਮਿੰਟ ਦੀ ਮਾਲਿਸ਼ ਦਿਖਾਏਗੀ ਕਮਾਲ
ਤੁਹਾਡੀਆਂ ਕਮੀਆਂ ਨੂੰ ਕਰੇ ਸਵਿਕਾਰ
ਇਤ ਚੰਗਾ ਜੀਵਨ ਸਾਥੀ ਉਹ ਹੁੰਦਾ ਹੈ, ਜੋ ਤੁਹਾਡੇ ਗੁਣਾਂ ਦੇ ਨਾਲ-ਨਾਲ ਤੁਹਾਡੀਆਂ ਕਮੀਆਂ ਨੂੰ ਵੀ ਸਵਿਕਾਰ ਕਰੇ। ਸਹੀ ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਉਸ ਦੀ ਇਸ ਗੱਲ ’ਤੇ ਜ਼ਰੂਰ ਧਿਆਨ ਦੇਵੋ।
ਪੜ੍ਹੋ ਇਹ ਵੀ ਖਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ