ਕਿਸ਼ਮਿਸ਼ ਦਾ ਪਾਣੀ ਕਰਦਾ ਹੈ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ

03/22/2017 11:45:06 AM

ਨਵੀਂ ਦਿੱਲੀ— ਕਿਸ਼ਮਿਸ਼ ਵੀ ਸੁੱਕੇ ਮੇਵਿਆਂ ਦਾ ਹਿੱਸਾ ਹੈ। ਇਹ ਸਾਡੀ ਸਿਹਤ ਲਈ ਬਹੁਤ ਲਾਭਕਾਰੀ ਹੈ। ਇਹ ਸਰੀਰ ਦੇ ਵਾਧੇ ''ਚ ਮਦਦ ਕਰਦੇ ਹਨ। ਕਿਸ਼ਮਿਸ਼ ਦੇ ਪਾਣੀ ਨਾਲ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਰੋਜ਼ ਰਾਤ ਨੂੰ ਕਿਸ਼ਮਿਸ਼ ਪਾਣੀ ''ਚ ਭਿਉਂ ਦਿਓ ਅਤੇ ਸਵੇਰੇ ਇਸ ਪਾਣੀ ਨੂੰ ਪੀਓ। ਤੁਸੀਂ ਆਪਣੇ ਆਪ ਨੂੰ ਸਿਹਤਮੰਦ ਮਹਿਸੂਸ ਕਰੋਗੇ।
1. ਅੱਖਾਂ ਦੀ ਰੋਸ਼ਨੀ ਤੇਜ਼ ਹੋਣਾ
ਇਸ ਪਾਣੀ ''ਚ ਵਿਟਾਮਿਨ ਏ, ਬੀਟਾ ਕੇਰੋਟਿਨ ਹੁੰਦੇ ਹਨ, ਜੋ ਅੱਖਾਂ ਲਈ ਲਾਭਕਾਰੀ ਹੁੰਦੇ ਹਨ। ਰੋਜ਼ ਇਸ ਪਾਣੀ ਨੂੰ ਪੀਣ ਨਾਲ ਅੱਖਾਂ ਕਦੇ ਵੀ ਕਮਜ਼ੋਰ ਨਹੀਂ ਹੁੰਦੀਆਂ।
2. ਕਮਜ਼ੋਰੀ ਦੂਰ ਹੋਣਾ
ਕਿਸ਼ਮਿਸ਼ ਦੇ ਪਾਣੀ ''ਚ ਅਮੀਨੋ ਐਸਿਡ ਹੁੰਦਾ ਹੈ, ਜੋ ਸਰੀਰ ਨੂੰ ਊਰਜਾ ਦਿੰਦਾ ਹੈ। ਇਸ ਪਾਣੀ ਨਾਲ ਥਕਾਵਟ ਵੀ ਦੂਰ ਰਹਿੰਦੀ ਹੈ।
3. ਕਬਜ਼ ਠੀਕ
ਕਿਸ਼ਮਿਸ਼ ਪਾਣੀ ''ਚ ਫੁੱਲ੍ਹ ਕੇ ਕੁਦਰਤੀ ਲੇਕਸੇਟਿਵ ਦਾ ਕੰਮ ਕਰਦੀ ਹੈ। ਰੋਜ਼ਾਨਾ ਖਾਲੀ ਪੇਟ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਪੇਟ ਦੀ ਸਫਾਈ ਚੰਗੀ ਤਰ੍ਹਾਂ ਹੋ ਜਾਂਦੀ ਹੈ।
4. ਗੈਸ ਤੋਂ ਰਾਹਤ
ਕਿਸ਼ਮਿਸ਼ ''ਚ ਮੌਜੂਦ ਸਾਲਿਊਬਲ ਫਾਈਬਰ ਪੇਟ ਦੀ ਸਫਾਈ ਕਰਕੇ ਗੈਸ ਤੋਂ ਆਰਾਮ ਦਵਾਉਂਦੇ ਹਨ।
5. ਸਿਹਤਮੰਦ ਗੁਰਦੇ
ਇਸ ਪਾਣੀ ''ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਹੁੰਦੇ ਹਨ, ਜੋ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਗੁਰਦਿਆਂ ਨੂੰ ਸਿਹਤਮੰਦ ਰੱਖਣ ''ਚ ਮਦਦ ਕਰਦੇ ਹਨ।
6. ਖੂਨ ਦੀ ਘਾਟ ਪੂਰੀ ਹੋਣਾ
ਕਿਸ਼ਮਿਸ਼ਸ ਦੇ ਪਾਣੀ ''ਚ ਲੋਹਾ, ਕਾਪਰ ਅਤੇ ਬੀ ਕੰਪਲੈਕਸ ਦੀ ਮਾਤਰਾ ਭਰਪੂਰ ਹੁੰਦੀ ਹੈ, ਜੋ ਸਰੀਰ ''ਚ ਖੂਨ ਦੀ ਘਾਟ ਨੂੰ ਪੂਰਾ ਕਰਦੇ ਹਨ।
7. ਕੈਂਸਰ ਤੋਂ ਬਚਾਅ
ਇਸ ਪਾਣੀ ''ਚ ਮੌਜੂਦ ਐਂਟੀ ਆਕਸੀਡੇਂਟ ਸਰੀਰ ਦੇ ਸੈੱਲਾਂ ਨੂੰ ਸਿਹਤਮੰਦ ਬਣਾ ਕੇ ਕੈਂਸਰ ਵਰਗੇ ਰੋਗ ਤੋਂ ਬਚਾਉਂਦੇ ਹਨ।

Related News