ਗਰਮੀਆਂ ''ਚ ਪੀਓ ਇਹ ਸ਼ਰਬਤ ਹੋਣਗੀਆਂ ਕਈ ਪਰੇਸ਼ਾਨੀਆਂ ਦੂਰ
Monday, Apr 10, 2017 - 06:26 PM (IST)

ਜਲੰਧਰ— ਗਰਮੀਆਂ ''ਚ ਤੁਹਾਨੂੰ ਹਰ ਕੋਨੇ ''ਤੇ ਵੇਲ ਦੇ ਜੂਸ ਦੇ ਠੇਲੇ ਖੜ੍ਹੇ ਮਿਲ ਜਾਣਗੇ। ਵੇਲ ਦਾ ਸ਼ਰਬਤ ਗਰਮੀਆਂ ਤੋਂ ਰਾਹਤ ਪਹੁੰਚਾਉਂਦਾ ਹੈ ਨਾਲ ਹੀ ਇਸ ਨਾਲ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
1. ਵੇਲ ਦਾ ਸ਼ਰਬਤ ਪੀਣ ਨਾਲ ਪੇਟ ਸੰਬੰਧੀ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਗੈਸ ਅਤੇ ਕਬਜ਼ ''ਚ ਵੇਲ ਦਾ ਸ਼ਰਬਤ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
2. ਵੇਲ ਦੇ ਜੂਸ ''ਚ ਕੁੱਝ ਬੂੰਦਾ ਘਿਓ ਦੀਆਂ ਪਾਓ ਅਤੇ ਰੋਜ਼ ਇਕ ਨਿਸ਼ਚਿਤ ਮਾਤਰਾ ''ਚ ਇਸਦਾ ਇਸਤੇਮਾਲ ਪੀਣ ਲਈ ਕਰੋ। ਇਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਬਲੱਡ ਸ਼ੂਗਰ ਦਾ ਪੱਧਰ ਵੀ ਕੰਟਰੋਲ ''ਚ ਰਹਿੰਦਾ ਹੈ।
3. ਗਰਮੀਆਂ ''ਚ ਵੇਲ ਦਾ ਸ਼ਰਬਤ ਪੀਣ ਨਾਲ ਲੂ ਤੋਂ ਛੁਟਕਾਰਾ ਮਿਲਦਾ ਹੈ। ਰੋਜ਼ਾਨਾਂ ਇਸ ਨੂੰ ਪੀਣ ਨਾਲ ਸਰੀਰ ਠੰਡਾ ਰਹਿੰਦਾ ਹੈ।
4.ਪੇਟ ਦੀ ਜਲਨ ਦੀ ਸ਼ਿਕਾਇਤ ਹੋਵੇ ਤਾਂ ਵੇਲ ਦਾ ਜੂਸ ਪੀਣ ਨਾਲ ਆਰਾਮ ਮਿਲਦਾ ਹੈ। ਇਸ ਲਈ ਵੇਲ ਦੇ ਰਸ ''ਚ ਕੁੱਝ ਬੂੰਦਾ ਸ਼ਹਿਦ ਦੀਆਂ ਮਿਲਾ ਕੇ ਪੀਓ।