ਇਹ ਟਿਪਸ ਤੁਹਾਨੂੰ ਬਣਾ ਦੇਣਗੇ 'ਕਿਚਨ ਕੁਈਨ'

01/12/2019 5:00:36 PM

ਨਵੀਂ ਦਿੱਲੀ— ਔਰਤਾਂ ਨੂੰ ਰਸੋਈ 'ਚ ਕਈ ਕੰਮ ਇਕੱਠੇ ਕਰਨ ਪੈਂਦੇ ਹਨ ਇਸ ਲਈ ਉਸ ਨੂੰ ਸਮਾਂ ਵੀ ਬਹੁਤ ਲੱਗਦਾ ਹੈ। ਖਾਣੇ 'ਚ ਪਰਫੈਕਟ ਹੋਣ ਲਈ ਕੁਝ ਟਿਪਸ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਸਮਾਰਟ ਤਰੀਕਿਆਂ ਨਾਲ ਇਨ੍ਹਾਂ ਕੰਮਾਂ ਨੂੰ ਕਰ ਸਕੋ ਅਤੇ ਖਾਣੇ ਦਾ ਸੁਆਦ ਵੀ ਬਰਕਰਾਰ ਰਹੇ। ਆਓ ਜਾਣਦੇ ਹਾਂ ਕੁਝ ਟਿਪਸ ਜੋ ਤੁਹਾਡੇ ਬਹੁਤ ਕੰਮ ਸਕਦੇ ਹਨ।
 

— ਇਡਲੀ ਬਣੇਗੀ ਸਾਫਟ 
ਇਡਲੀ ਦੇ ਘੋਲ 'ਚ ਇਨੋ ਜਾਂ ਫਿਰ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾ ਦਿਓ। ਇਸ ਨਾਲ ਇਡਲੀ ਸਾਫਟ ਅਤੇ ਫੁੱਲੀ ਹੋਈ ਬਣੇਗੀ।
 

— ਕਾਬੁਲੀ ਛੋਲੇ ਆਸਾਨੀ ਨਾਲ ਉਬਾਲੋ
ਕਾਬੁਲੀ ਛੋਲੇ ਉਬਾਲਦੇ ਸਮੇਂ ਕੁੱਕਰ 'ਚ ਚੁਟਕੀ ਭਰ ਖਾਣੇ ਦਾ ਸੋਡਾ ਪਾ ਦਿਓ। ਛੋਲੇ ਜਲਦੀ ਗਲ ਜਾਣਗੇ।
 

— ਕਟੇ ਫਲ ਨਹੀਂ ਹੋਣਗੇ ਬ੍ਰਾਊਨ 
ਕਟੇ ਹੋਏ ਫਲਾਂ ਨੂੰ ਬ੍ਰਾਊਨ ਹੋਣ ਤੋਂ ਬਚਾਉਣ ਲਈ ਅੱਧੀ ਕੋਲੀ ਪਾਣੀ 'ਚ ਅੱਧਾ ਚੱਮਚ ਨਮਕ ਦਾ ਘੋਲ ਮਿਲਾ ਕੇ ਬਣਾ ਲਓ ਅਤੇ ਇਸ ਨੂੰ ਕਟੇ ਹੋਏ ਫਲਾਂ 'ਤੇ ਛਿੜਕ ਦਿਓ। 
 

— ਇੰਝ ਹੈਲਦੀ ਬਣਾਓ ਗੁਲਾਬ ਜਾਮਣ
ਗੁਲਾਬ ਜਾਮਣ ਬਣਾਉਂਦੇ ਸਮੇਂ ਇਸ ਦੇ ਮੇਵੇ 'ਚ ਮੈਦੇ ਦੀ ਥਾਂ 'ਤੇ ਆਟਾ ਮਿਲਾ ਦਿਓ। ਟੇਸਟ ਅਤੇ ਪੋਸ਼ਣ ਬਰਕਰਾਰ ਰਹੇਗਾ।
 

— ਜ਼ਿਆਦਾ ਟੇਸਟੀ ਬਣੇਗਾ ਹਲਵਾ
ਹਲਵੇ 'ਚ ਸੁੱਕੀ ਖੰਡ ਨਾ ਪਾ ਕੇ ਸ਼ੱਕਰ ਦੀ ਚਾਸ਼ਨੀ ਬਣਾ ਕੇ ਪਾਓ। ਇਸ ਤੋਂ ਇਲਾਵਾ ਹਲਵੇ 'ਚ ਗੰਢ ਨਹੀਂ ਪਏਗੀ ਅਤੇ ਖਾਣ 'ਚ ਵੀ ਸੁਆਦ ਬਣੇਗਾ। 
 

— ਗ੍ਰੇਵੀ ਦੀ ਰੰਗਤ ਬਣੇਗੀ ਸੁਰਖ
ਸਬਜ਼ੀ ਦੀ ਗ੍ਰੇਵੀ ਦੀ ਰੰਗਤ ਸੁਰਖ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਮਸਾਲੇ 'ਚ ਜ਼ਰਾ ਜ਼ਿਹਾ ਚੁਕੰਦਰ ਕਦੂਕਸ ਕਰ ਕੇ ਪਾ ਦਿਓ।
 

— ਜਲਦੀ ਛਿਲੋ ਗਾਜਰ 
ਗਾਜਰ ਨੂੰ ਆਸਾਨੀ ਨਾਲ ਛਿੱਲਣ ਲਈ ਇਸ ਨੂੰ 5 ਮਿੰਟ ਗਰਮ ਪਾਣੀ 'ਚ ਭਿਓਂ ਕੇ ਰੱਖ ਦਿਓ। ਛਿੱਲਣ ਤੋਂ 2 ਮਿੰਟ ਪਹਿਲਾਂ ਠੰਡੇ ਪਾਣੀ 'ਚ ਪਾ ਦਿਓ। ਛਿਲਕੇ ਆਸਾਨੀ ਨਾਲ ਉਤਰ ਜਾਣਗੇ।
 

— ਆਂਵਲੇ ਦੇ ਆਚਾਰ ਦੀ ਰੰਗਤ ਰਹੇਗੀ ਬਰਕਰਾਰ 
ਆਂਵਲੇ ਦੇ ਆਚਾਰ ਨੂੰ ਦੇਰ ਤਕ ਪੀਲਾ ਰੱਖਣ ਲਈ ਉਸ 'ਚ ਥੋੜ੍ਹੀ ਜਿਹੀ ਸ਼ੱਕਰ ਪਾ ਦਿਓ। ਇਸ ਨਾਲ ਆਚਾਰ ਦੀ ਰੰਗਤ ਖਰਾਬ ਨਹੀਂ ਹੋਵੇਗੀ।

 


Neha Meniya

Content Editor

Related News