ਇਸ ਤਰ੍ਹਾਂ ਬਣਾਓ ਆਲੂ-ਬੁਖਾਰੇ ਦੀ ਚਟਨੀ

Monday, May 08, 2017 - 02:22 PM (IST)

ਇਸ ਤਰ੍ਹਾਂ ਬਣਾਓ ਆਲੂ-ਬੁਖਾਰੇ ਦੀ ਚਟਨੀ

ਨਵੀਂ ਦਿੱਲੀ—ਆਲੂ-ਬੁਖਾਰੇ ਨੂੰ ਤਾਂ ਤੁਸੀਂ ਫਲ ਦੇ ਰੂਪ ''ਚ ਬਹੁਤ ਖਾਦਾ ਹੋਵੇਗਾ ਪਰ ਕਦੇ ਇਸ ਦੀ ਚਟਨੀ ਬਣਾਈ ਹੈ ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਆਲੂ-ਬੁਖਾਰੇ ਦੀ ਚਟਨੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਚਟਨੀ ਦਾ ਸੁਆਦ ਵੀ ਬਹੁਤ ਵਧੀਆਂ ਹੋਵੇਗਾ ਅਤੇ ਇਹ ਹਰ ਕਿਸੇ ਡਿਸ਼ ਦੇ ਨਾਲ ਖਾਦੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।

ਸਮੱਗਰੀ
- 200 ਗ੍ਰਾਮ ਆਲੂ-ਬੁਖਾਰਾ
- 4 ਵੱਡੇ ਚਮਚ ਕਿਸ਼ਮਿਸ਼
- 4 ਵੱਡੇ ਚਮਚ ਬਾਰੀਕ ਕੱਟੇ ਹੋਏ ਬਾਦਾਮ
- 400 ਗ੍ਰਾਮ ਚੀਨੀ
- ਅੱਧਾ ਛੋਟਾ ਚਮਚ ਇਲਾਇਚੀ ਪਾਊਡਰ 
- ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ 
- 200 ਗ੍ਰਾਮ ਅਦਰਕ 
- ਅੱਧਾ ਕੱਪ ਪੁਦੀਨੇ ਦੇ ਪੱਤੇ
- ਅੱਧਾ ਕੱਪ ਨਿੰਬੂ ਦਾ ਰਸ
- ਅੱਧਾ ਛੋਟਾ ਚਮਚ ਸਫੇਦ ਤਿਲ (ਸਜਾਵਟ ਦੇ ਲਈ)
ਬਣਾਉਣ ਦੀ ਵਿਧੀ
- ਆਲੂ-ਬੁਖਾਰੇ ਦੀ ਚਟਨੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਲੂ-ਬੁਖਾਰਿਆਂ ਨੂੰ ਧੋ ਕੇ ਸਾਫ ਕਰ ਲਓ ਅਤੇ 2 ਕੱਪ ਪਾਣੀ ''ਚ ਛੇ ਘੰਟੇ ਤੱਕ ਭਿਓਂ ਕੇ ਰੱਖ ਦਿਓ।
- ਤਅ ਸਮੇਂ ਤੋਂ ਬਾਅਦ ਆਲੂ-ਬੁਖਾਰੇ ਨੂੰ ਮਿਕਸੀ ''ਚ ਪੀਸ ਲਓ ਅਤੇ ਅਦਰਕ ਅਤੇ ਪੁਦੀਨੇ ਦੀ ਵੀ ਵੱਖ-ਵੱਖ ਪੇਸਟ ਤਿਆਰ ਕਰ ਲਓ। 
- ਘੱਟ ਗੈਸ ''ਤੇ ਇਕ ਕੜਾਈ ''ਚ ਆਲੂ-ਬੁਖਾਰੇ ਦਾ ਪੇਸਟ ਅਤੇ ਚੀਨੀ ਪਾ ਕੇ ਪਕਾਓ।
- ਪੇਸਟ ''ਚ ਇਲਾਇਚੀ ਪਾਊਡਰ, ਲਾਲ ਮਿਰਚ ਪਾਊਡਰ, ਪੁਦੀਨਾ ਪੇਸਟ, ਬਾਦਾਮ ਕਿਸ਼ਮਿਸ਼ ਅਤੇ ਨਿੰਬੂ ਦਾ ਰਸ ਪਾ ਕੇ 5 ਮਿੰਟ ਤੱਕ ਪਕਾਓ। 
- ਆਲੂ-ਬੁਖਾਰੇ ਦੀ ਚਟਨੀ ਤਿਆਰ ਹੈ ਸਫੈਦ ਤਿਲ ਅਤੇ ਪੁਦੀਨੇ ਦੇ ਪੱਤੇ ਪਾ ਕੇ ਸਜਾਵਟ ਕਰ ਲਓ। 
- ਤੁਸੀਂ ਇਸ ਚਟਨੀ ਨੂੰ ਬੋਤਲ ''ਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਅਤੇ ਜਦੋਂ ਦਿਲ ਕਰੇ ਆਲੂ ਟਿੱਕੀ ਅਤੇ ਪਕੌੜਿਆਂ ਦੇ ਨਾਲ ਇਸ ਦਾ ਮਜ਼ਾ ਲੈ ਸਕਦੇ ਹੋ।   


Related News