ਘਰ ''ਚ ਬਣਾਓ ਦਹੀਂ ਦੀ ਚਟਨੀ
Sunday, Apr 02, 2017 - 01:51 PM (IST)

ਨਵੀਂ ਦਿੱਲੀ— ਗਰਮੀਆਂ ''ਚ ਦਹੀਂ ਖਾਣਾ ਸਾਰਿਆਂ ਨੂੰ ਚੰਗਾ ਲੱਗਦਾ ਹੈ। ਘਰ ''ਚ ਤੁਸੀਂ ਦਹੀਂ ਦਾ ਰਾਇਤਾ ਅਤੇ ਲੱਸੀ ਬਣਾਉਂਦੇ ਹੋ। ਜੇਕਰ ਤੁਸੀਂ ਦਹੀਂ ਦੀ ਚਟਨੀ ਬਣਾਓ ਤਾਂ ਸਾਰੇ ਬੜੇ ਖੁਸ਼ ਹੋ ਕੇ ਇਸ ਨੂੰ ਖਾਣਗੇ। ਅੱਜ ਅਸੀਂ ਤੁਹਾਨੂੰ ਦਹੀਂ ਦੀ ਚਟਨੀ ਬਣਾਉਣੀ ਦੱਸ ਰਹੇ ਹਾਂ।
ਸਮੱਗਰੀ
- ਇਕ ਕਟੋਰੀ ਦਹੀਂ
- ਦੋ ਛੋਟੇ ਪਿਆਜ਼ (ਕੱਟੇ ਹੋਏ)
- ਇਕ ਛੋਟਾ ਚਮਚ ਕੱਟਿਆ ਹੋਇਆ ਪੁਦੀਨਾ
- ਇਕ ਛੋਟਾ ਚਮਚ ਪਿਸਿਆ ਹੋਇਆ ਅਦਰਕ
- ਨਮਕ ਸਵਾਦ ਮੁਤਾਬਕ
- ਅੱਧਾ ਛੋਟਾ ਚਮਚ ਪਿਸੀ ਹੋਈ ਕਾਲੀ ਮਿਰਚ
- ਅੱਧਾ ਛੋਟਾ ਚਮਚ ਪਿਸੀ ਹੋਈ ਲਾਲ ਮਿਰਚ
- ਅੱਧਾ ਛੋਟਾ ਚਮਚ ਕੱਟਿਆ ਹੋਇਆ ਥੋਮ
- ਇਕ ਛੋਟਾ ਚਮਚ ਕੱਟਿਆ ਹੋਇਆ ਹਰਾ ਧਨੀਆ
ਵਿਧੀ
1. ਇਕ ਕਟੋਰੀ ''ਚ ਦਹੀਂ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਫੈਂਟ ਲਓ।
2. ਬਾਅਦ ''ਚ ਇਸ ''ਚ ਪਿਆਜ਼, ਪੁਦੀਨਾ, ਅਦਰਕ, ਧਨੀਆ ਅਤੇ ਥੋਮ ਮਿਲਾ ਦਿਓ।
3. ਫਿਰ ਨਮਕ ਅਤੇ ਕਾਲੀ ਮਿਰਚ ਮਿਲਾ ਦਿਓ।
4. ਸਰਵ ਕਰਨ ਤੋਂ ਪਹਿਲਾਂ ਥੋੜ੍ਹੀ ਲਾਲ ਮਿਰਚ ਛਿੜਕ ਦਿਓ।
5. ਇਸ ਦਾ ਰੋਟੀ ਜਾਂ ਪਰਾਂਠੇ ਨਾਲ ਮਜ਼ਾ ਲਓ।
ਨੋਟ
ਤੁਸੀਂ ਚਾਹੋ ਤਾਂ ਪਿਆਜ਼, ਪੁਦੀਨਾ, ਅਦਰਕ, ਧਨੀਆ ਪੱਤੀ ਅਤੇ ਥੋਮ ਨੂੰ ਮਿਕਸੀ ''ਚ ਪੀਸ ਕੇ ਬਾਅਦ ''ਚ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਸਕਦੇ ਹੋ।