ਗਰਮੀਆਂ ''ਚ ਲੂ ਤੋਂ ਬਚਣ ਲਈ ਜ਼ਰੂਰ ਖਾਓ

03/23/2017 5:19:47 PM

ਨਵੀਂ ਦਿੱਲੀ— ਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਗਰਮ ਹਵਾਵਾਂ ਚੱਲਣ ਦੇ ਨਾਲ ਹੀ ਲੂ ਲੱਗਣ ਦਾ ਡਰ ਵੀ ਸਾਰਿਆਂ ਨੂੰ ਸਤਾਉਣ ਲੱਗਦਾ ਹੈ। ਲੂ ਤੋਂ ਬਚਾਅ ਲਈ ਕੁਝ ਸਿਹਤਮੰਦ ਡਰਿੰਕ ਲੈਣੇ ਚਾਹੀਦੇ ਹਨ। ਇਹ ਡਰਿੰਕ ਤੁਹਾਡੇ ਗਲੇ ਦੇ ਨਾਲ-ਨਾਲ ਸਰੀਰ ਨੂੰ ਵੀ ਤਾਜਗੀ ਦਿੰਦੇ ਹਨ। ਹਰ ਉਮਰ ਦੇ ਮਨੁੱਖ ਲਈ ਇਹ ਲਾਭਕਾਰੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਲੂ ਤੋਂ ਬੱਚਣ ਦੇ ਕੁਝ ਨੁਕਤੇ ਦੱਸ ਰਹੇ ਹਾਂ।
1. ਬਾਹਰ ਜਾਣ ਤੋਂ ਪਹਿਲਾਂ ਪਾਣੀ ਜਾਂ ਸ਼ਰਬਤ ਜ਼ਰੂਰ ਪੀਓ।
2. ਅੰਬ ਦਾ ਜੂਸ, ਸ਼ਿਕਜੰਵੀ, ਖਸ-ਖਸ ਦਾ ਸ਼ਰਬਤ, ਦਹੀਂ ਦਾ ਘੋਲ ਗਰਮੀ ''ਚ ਬਹੁਤ ਲਾਭ ਦਿੰਦਾ ਹੈ।
3. ਜਿੰਨ੍ਹਾਂ ਹੋ ਸਕੇ ਸਾਰਾ ਦਿਨ ਪਾਣੀ ਪਿਓ।
4. ਪਾਣੀ ''ਚ ਨਿੰਬੂ ਅਤੇ ਨਮਕ ਮਿਲਾ ਕੇ ਪੀਣ ਨਾਲ ਲੂ ਲੱਗਣ ਦਾ ਖਤਰਾ ਘੱਟ ਜਾਂਦਾ ਹੈ।
5. ਖਾਲੀ ਪੇਟ ਧੁੱਪ ''ਚ ਨਾ ਜਾਓ।
6. ਟਮਾਟਰ ਦੀ ਚਟਨੀ, ਨਾਰੀਅਲ ਅਤੇ ਪੇਠਾ ਖਾਣ ਨਾਲ ਵੀ ਲੂ ਨਹੀਂ ਲੱਗਦੀ।
7. ਭੋਜਨ ਸਾਦਾ ਅਤੇ ਹਲਕਾ ਖਾਓ।
8. ਧੁੱਪ ''ਚ ਕੰਮ ਕਰਨ ਦੇ ਬਾਅਦ ਪਿਆਜ਼ ਦਾ ਰਸ, ਸ਼ਹਿਦ ''ਚ ਮਿਲਾ ਕੇ ਚੱਟਣ ਨਾਲ ਲੂ ਲੱਗਣ ਦਾ ਖਤਰਾ ਘੱਟ ਜਾਂਦਾ ਹੈ।
9. ਖਾਣਾ ਖਾਣ ਪਿੱਛੋਂ ਗੂੜ ਖਾਣ ਨਾਲ ਵੀ ਲੂ ਤੋਂ ਬਚਾਅ ਰਹਿੰਦਾ ਹੈ।
 

Related News