ਇਸ ਤਰ੍ਹਾਂ ਬਣਾਓ Strawberry Chocolate Bars

08/18/2017 3:54:17 PM

ਨਵੀਂ ਦਿੱਲੀ— ਬੱਚੇ ਅਕਸਰ ਫਲਾਂ ਤੋਂ ਦੂਰ ਭੱਜਦੇ ਹਨ ਅਤੇ ਉਨ੍ਹਾਂ ਨੂੰ ਕੇਕ, ਚਾਕਲੇਟ ਖਾਣਾ ਹੀ ਪਸੰਦ ਹੁੰਦਾ ਹੈ। ਅਜਿਹੇ ਵਿਚ ਉਨ੍ਹਾਂ ਲਈ ਕੁਝ ਅਜਿਹਾ ਬਣਾਇਆ ਜਾਵੇ ਜੋ ਖਾਣ ਵਿਚ ਵੀ ਹੈਲਦੀ ਹੋਵੇ ਅਤੇ ਬੱਚਿਆਂ ਨੂੰ ਪਸੰਦ ਵੀ ਆਵੇ। ਤਾਂ ਚਲੋ ਅੱਜ ਅਸੀਂ ਤੁਹਾਨੂੰ ਸਟ੍ਰਾਬੇਰੀ ਅਤੇ ਚਾਕਲੇਟ ਨਾਲ ਬਣੀ ਡਿਸ਼ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜੋ ਆਸਾਨੀ ਨਾਲ ਅਤੇ ਜਲਦੀ ਬਣ ਜਾਵੇਗੀ। 
ਸਮੱਗਰੀ
- 4-5 ਸਟ੍ਰਾਬੇਰੀ
- 11/2 ਕੱਪ ਕਦੂਕਸ ਕੀਤਾ ਹੋਇਆ ਨਾਰੀਅਲ 
- 1/4 ਕੱਪ ਮੈਪਲ ਸਿਰਪ
- 150 ਗ੍ਰਾਮ ਕੋਕੋਨਟ ਕ੍ਰੀਮ
- 2 ਚਮੱਚ ਕੋਕੋਨਟ ਤੇਲ
- 1 ਚਮੱਚ ਵਨੀਲਾ ਅਕਸਟ੍ਰੈਕਟ 
- 200 ਗ੍ਰਾਮ ਡਾਰਕ ਚਾਕਲੇਟ 
ਬਣਾਉਣ ਦੀ ਵਿਧੀ
1.
ਸੱਭ ਤੋਂ ਪਹਿਲਾਂ ਸਟ੍ਰਾਬੇਰੀ ਨੂੰ ਕੁਝ ਦੇਰ ਲਈ ਫਰਿੱਜ ਵਿਚ ਰੱਖ ਦਿਓ ਤਾਂ ਕਿ ਉਹ ਸਖਤ ਹੋ ਜਾਵੇ। ਫਿਰ ਇਨ੍ਹਾਂ ਨੂੰ ਕੱਢ ਕੇ ਪੀਸ ਲਓ ਅਤੇ ਪਾਊਡਰ ਬਣਾ ਲਓ।
2. ਇਕ ਦੂਜੇ ਕਟੋਰੇ ਵਿਚ ਨਾਰੀਅਲ, ਮੈਪਲ ਸਿਰਪ, ਕੋਕੋਨਟ ਕ੍ਰੀਮ, ਵਨੀਲਾ ਅਕਸਟ੍ਰੈਕਟ ਅਤੇ ਕੋਕੋਨਟ ਤੇਲ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। 
3. ਫਿਰ ਇਸ ਵਿਚ ਪੀਸੀ ਹੋਈ ਸਟ੍ਰਾਬੇਰੀ ਪਾਊਡਰ ਮਿਲਾਓ ਅਤੇ ਹੱਥ ਨਾਲ ਸਾਰੇ ਮਿਸ਼ਰਣ ਦੇ ਛੋਟੇ ਆਕਾਰ ਦੇ ਬਾਰ ਬਣਾ ਲਓ। ਜਦੋਂ ਸਾਰੇ ਸਟ੍ਰਾਬੇਰੀ ਬਾਰ ਬਣ ਜਾਣ ਤਾਂ ਇਸ ਨੂੰ ਕੁਝ ਦੇਰ ੍ਰਲਈ ਫਰਿੱਜ ਵਿਚ ਰੱਖ ਦਿਓ। 
4. ਫਿਰ ਚਾਕਲੇਟ ਨੂੰ ਕਿਸੇ ਕਟੋਰੇ ਵਿਚ ਪਾ ਕੇ ਮਾਈਕਰੋਵੇਵ ਵਿਚ ਪਿਘਲਣ ਲਈ ਰੱਖ ਦਿਓ।
5. ਜਦੋਂ ਚਾਕਲੇਟ ਪਿਘਲ ਜਾਵੇ ਤਾਂ ਤਿਆਰ ਸਟ੍ਰਾਬੇਰੀ ਬਾਰ ਨੂੰ ਫਰਿੱਜ ਵਿਚੋਂ ਕੱਢ ਲਓ ਅਤੇ ਇਕ-ਇਕ ਚਾਕਲੇਟ ਵਿਚ ਡਿੱਪ ਕਰਕੇ ਦੂਜੀ ਪਲੇਟ ਵਿਚ ਰੱਖ ਦਿਓ। 
6. ਇਸੇ ਤਰ੍ਹਾਂ ਸਾਰੀ ਚਾਕਲੇਟ ਬਾਰ ਨੂੰ ਡਿਪ ਕਰਕੇ ਪਲੇਟ ਵਿਚ ਕੱਢ ਲਓ ਅਤੇ ਕੁਝ ਦੇਰ ਲਈ ਫਰਿੱਜ ਵਿਚ ਰੱਖ ਦਿਓ ਤਾਂ ਕਿ ਚਾਕਲੇਟ ਚੰਗੀ ਤਰ੍ਹਾਂ ਨਾਲ ਸੈਟ ਹੋ ਜਾਵੇ। ਤੁਹਾਡਾ ਸਟ੍ਰਾਬੇਰੀ ਚਾਕਲੇਟ ਤਿਆਰ ਹੈ।


Related News