ਇਸ ਤਰ੍ਹਾਂ ਬਣਾਓ ਪਨੀਰ ਕੜੀ
Tuesday, Nov 07, 2017 - 05:23 PM (IST)

ਨਵੀਂ ਦਿੱਲੀ— ਤੁਸੀਂ ਸਿੰਪਲ ਕੜੀ ਪਕੋੜੇ ਦੀ ਸਬਜ਼ੀ ਤਾਂ ਖਾਧੀ ਹੀ ਹੋਵੇਗੀ ਪਰ ਇਸ ਵਾਰ ਅਸੀਂ ਤੁਹਾਨੂੰ ਪਨੀਰ ਕੜੀ ਦੀ ਸਬਜ਼ੀ ਦੇ ਬਾਰੇ ਵਿਚ ਦੱਸ ਰਹੇ ਹਾਂ। ਜਿਸ ਦਾ ਆਪਣਾ ਹੀ ਇਕ ਵੱਖਰਾ ਸੁਆਦ ਹੋਵੇਗਾ। ਇਥੋਂ ਤੱਕ ਕਿ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਦੇ ਬਾਰੇ ਵਿਚ।
ਸਮੱਗਰੀ
- 10-15 ਟੁੱਕੜੇ ਪਨੀਰ
- 1 1/2 ਕੱਪ ਦਹੀਂ
- 3 ਚੱਮਚ ਵੇਸਣ
- 1/4 ਚੱਮਚ ਕਸੂਰੀ ਮੇਥੀ ਦੇ ਦਾਨੇ
- 1/4 ਚੱਮਚ ਕਾਲੀ ਮਿਰਚ
- ਹਲਦੀ
- ਲਾਲ ਮਿਰਚ ਪਾਊਡਰ
- ਸੁੱਕੀ ਕਸੂਰੀ ਮੇਥੀ ਦੇ ਪੱਤੇ
- ਹਰੀ ਮਿਰਚ
- 2 ਚੱਮਚ ਮੱਖਣ
- ਨਮਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਦਹੀਂ ਨੂੰ ਫੈਂਟ ਲਓ ਉਸ ਵਿਚ ਵੇਸਣ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ
2. ਫਿਰ 1 ਚੱਮਚ ਘਿਓ ਗਰਮ ਕਰੋ ਅਤੇ ਮੇਥੀ ਦੇ ਦਾਨੇ, ਜੀਰਾ, ਕਲੌਂਜੀ ਅਤੇ ਹਿੰਗ ਪਾਓ।
3. ਗੈਸ ਘੱਟ ਕਰੋ ਅਤੇ ਫਿਰ ਵੇਸਣ ਮਿਸ਼ਰਣ ਨੂੰ ਇਸ 'ਚ ਪਾ ਕੇ ਹਿਲਾਓ।
4. ਉਸ ਤੋਂ ਬਾਅਦ ਇਸ ਵਿਚ ਹਲਦੀ, ਲਾਲ ਮਿਰਚ ਪਾਊਡਰ ਅਤੇ ਨਮਰ ਸ਼ਾਮਲ ਕਰੋ।
5. ਫਿਰ ਇਕ ਕੜਾਈ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਪਨੀਰ ਦੇ ਟੁੱਕੜੇ ਪਾ ਕੇ ਭੁੰਨ ਲਓ।
6. ਫਿਰ ਇਨ੍ਹਾਂ ਟੁੱਕੜਿਆਂ ਨੂੰ ਤਿਆਰ ਕੜੀ ਵਿਚ ਪਾ ਦਿਓ ਅਤੇ ਇਸ ਨੂੰ ਉਦੋਂ ਤੱਕ ਹਿਲਾਉਂਦੇ ਰਹੋ ਜਦੋਂ ਤੱਕ ਇਹ ਘਣੀ ਨਾ ਹੋ ਜਾਵੇ।
7. ਇਸ ਨੂੰ ਕਸੂਰੀ ਮੇਥੀ ਦੇ ਪੱਤਿਆਂ ਨਾਲ ਗਾਰਨਿਸ਼ ਕਰੋ।
8. ਫਿਰ ਚੌਲਾਂ ਨਾਲ ਸਰਵ ਕਰੋ।