ਇਸ ਤਰ੍ਹਾਂ ਬਣਾਓ ਮਸਾਲਾ ਮਿਲਕ

11/18/2017 5:26:13 PM

ਨਵੀਂ ਦਿੱਲੀ— ਅਕਸਰ ਬੱਚੇ ਦੁੱਧ ਪੀਣ ਤੋਂ ਕਤਰਾਉਂਦੇ ਹਨ। ਕੁਝ ਬੱਚੇ ਦਾ ਦੁੱਧ ਦੇਖਣਾ ਤਕ ਵੀ ਪਸੰਦ ਨਹੀਂ ਕਰਦੇ। ਅੱਜ ਅਸੀਂ ਤੁਹਾਨੂੰ ਮਸਾਲਾ ਮਿਲਕ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਬੱਚੇ ਬਹੁਤ ਹੀ ਚਾਅ ਨਾਲ ਪੀਂਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 20 ਗ੍ਰਾਮ ਕਾਜੂ
- 20 ਗ੍ਰਾਮ ਬਾਦਾਮ
- 20 ਗ੍ਰਾਮ ਪਿੱਸਤਾ
- 1 ਚੱਮਚ ਇਲਾਇਚੀ ਪਾਊਡਰ 
- 1 ਚੱਮਚ ਚੀਨੀ
- 1/8 ਚੱਮਚ ਕੇਸਰ
- 1 ਲੀਟਰ ਦੁੱਧ 
- 50 ਗ੍ਰਾਮ ਖੰਡ
ਬਣਾਉਣ ਦੀ ਵਿਧੀ
1.
ਬਲੈਂਡਰ ਵਿਚ ਕਾਜੂ, ਬਾਦਾਮ, ਪਿੱਸਤਾ, ਇਲਇਚੀ ਪਾਊਡਰ, ਖੰਡ ਅਤੇ ਕੇਸਰ ਪਾ ਕੇ ਚੰਗੀ ਤਰ੍ਹਾਂ ਨਾਲ ਪੀਸ ਲਓ। 
2. ਇਕ ਪੈਨ ਵਿਚ ਦੁੱਧ ਪਾ ਕੇ ਉਬਾਲ ਲਓ। ਫਿਰ ਇਸ ਵਿਚ ਬਾਦਾਮ-ਕਾਜੂ ਦੀ ਪੇਸਟ ਅਤੇ ਖੰਡ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
3. ਇਸ ਨੂੰ ਘੱਟ ਗੈਸ 'ਤੇ ਉਬਾਲ ਲਓ ਫਿਰ ਇਸ ਨੂੰ ਗਲਾਸ ਵਿਚ ਕੱਢ ਲਓ ਅਤੇ ਬਾਦਾਮ ਨਾਲ ਗਾਰਨਿਸ਼ ਕਰ ਕੇ ਸਰਵ ਕਰੋ। 

 


Related News