ਅੱਜ ਬਣਾਕੇ ਪਿਓ ਕਮਸ਼ੀਰੀ ਚਾਹ ਜੋ ਸਵਾਦ ''ਚ ਹੈ ਲਾਜਵਾਬ
Thursday, Aug 01, 2024 - 05:34 PM (IST)
ਨਵੀਂ ਦਿੱਲੀ— ਜਿਸ ਤਰ੍ਹਾਂ ਕਸ਼ਮੀਰ ਦੀ ਹਰ ਇਕ ਚੀਜ਼ ਖਾਸ ਹੁੰਦੀ ਹੈ ਉਸੇ ਤਰ੍ਹਾਂ ਇੱਥੇ ਦੀ ਚਾਹ ਵੀ ਬਹੁਤ ਸਪੈਸ਼ਲ ਹੈ। ਰੰਗ ਦੇ ਮਾਮਲੇ ''ਚ ਇਹ ਗੁਲਾਬੀ ਹੁੰਦੀ ਹੈ ''ਤੇ ਇਸ ''ਚ ਬਦਾਮ-ਪਿਸਤਾ ਹੋਣ ਦੇ ਕਾਰਨ ਇਹ ਬਹੁਤ ਫਾਇਦੇਮੰਦ ਵੀ ਹੈ।
ਸਮੱਗਰੀ
2 ਛੋਟੇ ਚਮਚ ਕਸ਼ਮੀਰੀ ਚਾਹ ਪੱਤੀ
2 ਕੱਪ ਦੁੱਧ
2 ਕੱਪ ਪਾਣੀ
ਸਵਾਦ ਅਨੁਸਾਰ ਖੰਡ ਜਾਂ 4 ਛੋਟੇ ਚਮਚ
1 ਛੋਟਾ ਚਮਚ ਬਦਾਮ ਪਾਊਡਰ
1 ਛੋਟਾ ਚਮਚ ਪਿਸਤਾ
7-8 ਰੇਸ਼ੇ ਕੇਸਰ
ਇਕ ਛੋਟਾ ਚਮਚ ਲੂਣ
ਵਿਧੀ
-ਸਭ ਤੋਂ ਪਹਿਲਾਂ ਇਕ ਕੱਪ ਪਾਣੀ ''ਚ ਚਾਹ ਦੀ ਪੱਤੀ ਪਾਓ ਘੱਟ ਗੈਸ ਤੇ 10 ਮਿੰਟ ਤਕ ਉਬਾਲੋ
-ਇਸ ਤੋਂ ਬਾਅਦ ਚਾਹ ਦੇ ਭਾਂਡੇ ''ਚ ਇਕ ਕੱਪ ਪਾਣੀ ਹੋਰ ਮਿਲਾਓ ''ਤੇ ਚੰਗੀ ਤਰ੍ਹਾਂ ਮਿਕਸ ਕਰੋ।
- 2 ਮਿੰਟ ਬਾਅਦ ਦੁੱਧ ''ਚ ਲੂਣ ਪਾਓ ''ਤੇ ਘੱਟ ਗੈਸ ''ਤੇ 10 ਮਿੰਟ ਤਕ ਪਕਾਓ
(ਜੇਕਰ ਚਾਹ ''ਚ ਗੁਲਾਬੀ ਰੰਗ ਨਾ ਆਏ ਤਾਂ ਚੁਟਕੀ ਭਰ ਖਾਣ ਵਾਲਾ ਗੁਲਾਬੀ ਰੰਗ ਪਾ ਲਓ।
- ਇਸ ਤੋਂ ਬਾਅਦ ਚਾਹ ''ਚ ਕੇਸਰ ਪਾ ਕੇ 2 ਮਿੰਟ ਉਬਾਲੋ ''ਤੇ ਫਿਰ ਗੈਸ ਬੰਦ ਦਿਓ।
- ਕਸ਼ਮੀਰੀ ਚਾਹ ਤਿਆਰ ਹੈ ਇਸ ''ਚ ਬਦਾਮ ''ਤੇ ਪਿਸਤਾ ਪਾ ਕੇ ਗਰਮਾ-ਗਰਮ ਪੀਓ।