ਨਾਸ਼ਤੇ ''ਚ ਬਣਾਓ ਹੈਲਦੀ ਓਟਸ ਪੈਨਕੇਕ
Thursday, Oct 01, 2020 - 09:16 AM (IST)
ਜਲੰਧਰ—ਓਟਸ 'ਚ ਕੈਲਸ਼ੀਅਮ, ਮਿਨਰਲ, ਆਇਰਨ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਾਸ਼ਤੇ 'ਚ ਕੁਝ ਹੈਲਦੀ ਖੁਵਾਉਣਾ ਚਾਹੁੰਦੇ ਹੋ ਤਾਂ ਇਸ ਲਈ ਓਟਸ ਪੈਨਕੇਕ ਬੈਸਟ ਰਹੇਗਾ। ਇਹ ਖਾਣ 'ਚ ਸੁਆਦ ਹੋਣ ਦੇ ਨਾਲ ਹੈਲਥ ਨੂੰ ਵੀ ਦਰੁਸਤ ਰੱਖਣ 'ਚ ਮਦਦ ਕਰਦਾ ਹੈ ਤਾਂ ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...
ਸਮੱਗਰੀ
ਓਟਸ ਪਾਊਡਰ- 1 ਕੱਪ
ਚੌਲਾਂ ਦਾ ਪਾਊਡਰ-1/2 ਕੱਪ
ਜੀਰਾ-ਸੁਆਦ ਅਨੁਸਾਰ
ਦਹੀ-1/2 ਕੱਪ
ਨਮਕ ਸੁਆਦ ਅਨੁਸਾਰ
ਕਾਲੀ ਮਿਰਚ ਪਾਊਡਰ- ਲੋੜ ਅਨੁਸਾਰ
ਹਿੰਗ- ਚੁਟਕੀ ਭਰ
ਇਨੋ ਫਰੂਟ ਸਾਲਟ-1/4 ਟੀ ਸਪੂਨ
ਪਾਣੀ ਲੋੜ ਅਨੁਸਾਰ
ਵਿਧੀ
1. ਇਕ ਕੌਲੀ 'ਚ ਸਾਰੀਆਂ ਚੀਜ਼ਾਂ ਨੂੰ ਪਾ ਕੇ ਮਿਕਸ ਕਰੋ।
2. ਤਿਆਰ ਘੋਲ ਨੂੰ ਢੱਕ ਕੇ 15 ਮਿੰਟ ਤੱਕ ਰੱਖ ਦਿਓ।
3. ਬਾਅਦ 'ਚ ਇਸ 'ਚ ਦਹੀ ਮਿਕਸ ਕਰੋ।
4. ਹੁਣ ਨਾਨਸਟਿਕ ਪੈਨ 'ਚ ਤੇਲ ਲਗਾ ਕੇ ਥੋੜ੍ਹਾ ਪਾ ਕੇ ਪਕਾਓ।
5. ਪੈਨਕੇਕ ਨੂੰ ਦੋਵੇਂ ਪਾਸਿਓਂ ਸੇਕ ਲਓ।
6. ਲਓ ਜੀ ਤੁਹਾਡਾ ਓਟਸ ਪੈਨ ਕੇਕ ਬਣ ਕੇ ਤਿਆਰ ਹੈ।
7. ਇਸ ਨੂੰ ਟੋਮੈਟੋ ਸਾਸ ਜਾਂ ਹਰੀ ਚਟਨੀ ਦੇ ਨਾਲ ਖਾਣ ਦਾ ਮਜ਼ਾ ਲਓ।