ਪਲਾਸਟਿਕ ਦੇ ਕੱਪਾਂ ਨਾਲ ਬਣਾਓ ਵੱਖ-ਵੱਖ ਚੀਜ਼ਾਂ

07/06/2017 11:30:48 AM

ਨਵੀਂ ਦਿੱਲੀ— ਘਰ ਦੀ ਸਫਾਈ ਕਰਦੇ ਸਮੇਂ ਕਚਰੇ 'ਚ ਸਭ ਤੋਂ ਜ਼ਿਆਦਾ ਪਲਾਸਟਿਕ ਹੀ ਹੁੰਦਾ ਹੈ ਇਸ ਸਾਮਾਨ ਨੂੰ ਸੁੱਟਣ ਦੀ ਬਜਾਏ ਇਸ ਨੂੰ ਘਰ 'ਚ ਹੀ ਇਸਤੇਮਾਲ ਕਰ ਸਕਦੇ ਹੋ। ਜਿਵੇਂ ਘਰ 'ਚ ਪਏ ਪੈਨ ਸਟੈਂਡ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਜਾਣਦੇ ਹਾਂ ਕਿ ਤੁਸੀਂ ਘਰ 'ਚ ਇਸ ਦੇ ਨਾਲ ਕਿਹੜਾ ਕ੍ਰਿਏਟਿਵ ਸਾਮਾਨ ਬਣਾ ਸਕਦੇ ਹੋ।
1. ਬੀਜ ਲਗਾਓ
ਜੇ ਤੁਸੀਂ ਘਰ 'ਚ ਗਾਰਡਨਿੰਗ ਕਰਦੇ ਹੋ ਤਾਂ ਇਨ੍ਹਾਂ ਪੁਰਾਣੇ ਕੱਪਾਂ 'ਚ ਮਿੱਟੀ ਭਰ ਕੇ ਉਸ 'ਚ ਧਨਿਆ ਅਤੇ ਪੁਦੀਨਾ ਬੀਜ ਸਕਦੇ ਹੋ। 

PunjabKesari
2. ਅਸੈਸਸਰੀਜ ਰੱਖਣ 'ਚ 
ਕਈ ਵਾਰ ਤੁਹਾਨੂੰ ਆਪਣੇ ਇਅਰਰਿੰਗਸ ਨਹੀਂ ਮਿਲਦੇ ਤਾਂ ਅਜਿਹੇ 'ਚ ਤੁਸੀਂ ਇਨ੍ਹਾਂ ਨੂੰ ਕੱਪ 'ਚ ਪਾ ਕੇ ਆਪਣੀ ਅਲਮੀਰਾ 'ਚ ਰੱਖ ਸਕਦੇ ਹੋ। 
3. ਟੂਥਬੁਰਸ਼ ਹੋਲਡਰ
ਇਨ੍ਹਾਂ ਪੁਰਾਣੇ ਕੱਪਾਂ ਨੂੰ ਕੋਈ ਵੀ ਡਿਜਾਈਨ ਦੇ ਕੇ ਬਾਥਰੂਮ 'ਚ ਟੂਥਬੁਰਸ਼ ਹੋਲਡਰ ਦੇ ਰੂਪ 'ਚ ਲਗਾ ਸਕਦੇ ਹੋ।

PunjabKesari
4. ਖੁੱਲੇ ਪੈਸੇ ਰੱਖਣ ਦੇ ਲਈ 
ਖੁੱਲੇ ਪੈਸੇ ਲੱਭਣ 'ਚ ਪਰੇਸ਼ਾਨੀ ਹੁੰਦੀ ਹੈ ਅਜਿਹੇ 'ਚ ਤੁਹਾਨੂੰ ਆਪਣੇ ਕੋਲ ਕੁਝ ਕੱਪ ਰੱਖ ਦਿਓ। ਉਸ 'ਚ ਵੱਖ-ਵੱਖ ਸਿੱਕੇ ਪਾਓ। ਅਜਿਹਾ ਕਰਨ ਨਾਲ ਤੁਹਾਨੂੰ ਪਰੇਸ਼ਾਨੀ ਨਹੀਂ ਹੋਵੇਗੀ।
5. ਕਲਰ ਪੇਸਟ 
ਜੇ ਤੁਸੀਂ ਪੇਂਟਿੰਗ ਦਾ ਸ਼ੋਂਕ ਰੱਖਦੇ ਹੋ ਅਤੇ ਤੁਹਾਨੂੰ ਕਈ ਸ਼ੇਡਸ ਬਣਾਉਣੇ ਪੈਂਦੇ ਹਨ ਅਜਿਹੇ 'ਚ ਤੁਸੀਂ ਇਨ੍ਹਾਂ ਕੱਪਸ 'ਚ ਹੀ ਰੰਗਾਂ ਦਾ ਇਸਤੇਮਾਲ ਕਰ ਸਕਦੇ ਹੋ। ਇਹ ਸਸਤੇ ਵੀ ਪੈ ਸਕਦੇ ਹਨ ਅਤੇ ਰੰਗਾਂ ਨੂੰ ਸੋਖਦੇ ਵੀ ਨਹੀਂ ਹਨ।


Related News