ਘਰ ''ਚ ਬਣਾਓ ਸੁਆਦੀ ਸੇਬ ਦੀ ਜਲੇਬੀ

Thursday, Mar 30, 2017 - 02:19 PM (IST)

ਘਰ ''ਚ ਬਣਾਓ ਸੁਆਦੀ ਸੇਬ ਦੀ ਜਲੇਬੀ

ਜਲੰਧਰ— ਗਰਮੀ ਦੇ ਮੌਸਮ ''ਚ ਹਰ ਕਿਸੇ ਦਾ ਮਿੱਠਾ ਖਾਣ ਦਾ ਮਨ ਕਰਦਾ ਹੈ। ਖਾਸ ਕਰ ਬੱਚੇ ਮਿੱਠਾ ਖਾਣਾ ਬਹੁਤ ਪਸੰਦ ਕਰਦੇ ਹਨ। ਕਈ ਵਾਰੀ ਬੱਚੇ ਫਲ ਖਾਣਾ ਪਸੰਦ ਨਹੀਂ ਕਰਦੇ। ਤੁਸੀਂ ਉਨ੍ਹਾਂ ਨੂੰ ਫਲ ਦੀ ਹੀ ਮਿਠਾਈ ਬਣਾ ਕੇ ਦੇ ਸਕਦੇ ਹੋ। ਇਸ ਮਿਠਾਈ ਨੂੰ ਸਾਰੇ ਖੁਸ਼ ਹੋ ਕੇਖਾਂਦੇ ਹਨ। ਅੱਜ ਅਸੀਂ ਤੁਹਾਨੂੰ ਸੇਬ ਦੀ ਜਲੇਬੀ ਬਣਾਉਣੀ ਦੱਸ ਰਹੇ ਹਾਂ।

ਸਮੱਗਰੀ
- ਦੋ ਸੇਬ (ਪਤਲੇ ਪੀਸਾਂ ''ਚ ਕੱਟੇ ਹੋਏ)
- ਤਿੰਨ ਕੱਪ ਮੈਦਾ
- ਦੋ ਚਮਚ ਖੰਡ
- ਦੋ ਵੱਡੇ ਚਮਚ ਤੇਲ
- ਇਕ ਕੱਪ ਪਾਣੀ
- ਇਕ ਚੌਥਾਈ ਚਮਚ ਨਿੰਬੂ ਦਾ ਰਸ
- ਇਕ ਚੌਥਾਈ ਚਮਚ ਇਲਾਇਚੀ ਪਾਊਡਰ
- ਅੱਧੀ ਕਟੋਰੀ ਕੱਟੇ ਹੋਏ ਕਾਜੂ (ਸਜਾਵਟ ਲਈ)
- ਗੁਲਾਬ ਦੀਆਂ ਕੁਝ ਪੱਤੀਆਂ (ਸਜਾਵਟ ਲਈ)
ਵਿਧੀ
ਜਲੇਬੀਆਂ ਬਣਾਉਣ ਲਈ-
1. ਇਕ ਚੌਥਾਈ ਗਰਮ ਪਾਣੀ ''ਚ ਖੰਡ ਪਾ ਕੇ ਘੋਲ ਲਓ ਅਤੇ ਇਸ ਨੂੰ ਪੰਜ ਮਿੰਟ ਲਈ ਰੱਖ ਦਿਓ।
2. ਇਕ ਬਰਤਨ ''ਚ ਮੈਦਾ, ਤੇਲ ਦੀਆਂ ਕੁਝ ਬੂੰਦਾਂ ਅਤੇ ਤਿਆਰ ਕੀਤਾ ਖੰਡ ਦਾ ਘੋਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
ਚਾਸ਼ਨੀ ਬਣਾਉਣ ਲਈ-
1. ਹੌਲੀ ਗੈਸ ''ਤੇ ਖੰਡ ਅਤੇ ਪਾਣੀ ਨੂੰ ਉਬਾਲ ਲਓ।
2. ਇਸ ''ਚ ਨਿੰਬੂ ਦਾ ਰਸ ਅਤੇ ਇਲਾਇਚੀ ਪਾਊਡਰ ਮਿਲਾਓ ਅਤੇ ਅੱਠ ਮਿੰਟ ਤੱਕ ਉਬਾਲੋ।
ਜਲੇਬੀਆਂ ਤਲਣ ਲਈ-
1. ਗੈਸ ''ਤੇ ਇਕ ਕੜਾਹੀ ''ਚ ਤੇਲ ਗਰਮ ਕਰੋ।
2. ਸੇਬ ਦੇ ਟੁੱਕੜਿਆਂ ਨਨੂੰ ਤਿਆਰ ਮੈਦੇ ''ਚ ਡੁਬੋ ਕੇ ਤੇਲ ''ਚ ਪਾਓ। ਸੁਨਹਿਰੀ ਹੋਣ ਤੱਕ ਤਲੋ।
3. ਤਲੀ ਹੋਈ ਜਲੇਬੀਆਂ ਨੂੰ ਇਕ ਤੋਂ ਦੋ ਮਿੰਟ ਤੱਕ ਚਾਸ਼ਨੀ ''ਚ ਡੁਬੋ ਕੇ ਰੱਖੋ। ਬਾਅਦ ''ਚ ਕੱਢ ਲਓ।
ਸਜਾਵਟ-
1. ਪਲੇਟ ''ਚ ਤਿਆਰ ਜਲੇਬੀਆਂ ਨੂੰ ਕੱਟੇ ਹੋਏ ਕਾਜੂ ਅਤੇ ਗੁਲਾਬ ਦੀਆਂ ਪੱਤੀਆਂ ਨਾਲ ਸਜਾਓ।
2. ਗਰਮ-ਗਰਮ ਜਲੇਬੀਆਂ ਸਰਵ ਕਰੋ।
 

Related News