ਘਰ ਦੀ ਰਸੋਈ ''ਚ ਬਣਾ ਕੇ ਖਾਓ ਸਰ੍ਹੋਂ ਦਾ ਸਾਗ

12/09/2020 9:45:18 AM

ਜਲੰਧਰ: ਸਰਦੀਆਂ 'ਚ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਇਸ ਨੂੰ ਪਰਿਵਾਰ ਦਾ ਹਰ ਮੈਂਬਰ ਬਹੁਤ ਖ਼ੁਸ਼ ਹੋ ਕੇ ਖਾਂਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਸਰ੍ਹੋਂ ਦਾ ਸਾਬ ਬਣਾਉਣ ਦੀ ਰੈਸਿਪੀ ਦੱਸਦੇ ਹਾਂ।

ਇਹ ਵੀ ਪੜ੍ਹੋ:Health Tips: ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
ਸਮੱਗਰੀ
ਸਰ੍ਹੋਂ ਦਾ ਸਾਗ- 500 ਗ੍ਰਾਮ
ਪਾਲਕ-150 ਗ੍ਰਾਮ
ਬਾਥੂ- 100 ਗ੍ਰਾਮ
ਟਮਾਟਰ 250 ਗ੍ਰਾਮ
ਪਿਆਜ਼- 1 (ਬਰੀਕ ਕੱਟਿਆ ਹੋਇਆ)
ਲੱਸਣ- 5 ਕਲੀਆਂ (ਬਰੀਕ ਕੱਟਿਆ ਹੋਇਆ)
ਹਰੀ ਮਿਰਚ- 2
ਅਦਰਕ- 1 ਵੱਡਾ ਟੁੱਕੜਾ
ਸਰ੍ਹੋਂ ਦਾ ਤੇਲ-2 ਵੱਡੇ ਚਮਚੇ
ਬਟਰ ਜਾਂ ਘਿਓ- 2 ਵੱਡੇ ਚਮਚੇ
ਹਿੰਗ-2 ਚੁਟਕੀ
ਜੀਰਾ- 1/2 ਛੋਟਾ ਚਮਚ
ਹਲਦੀ ਪਾਊਡਰ- 1/4 ਛੋਟਾ ਚਮਚਾ
ਮੱਕੀ ਦਾ ਆਟਾ- 1/4 ਕੱਪ
ਲਾਲ ਮਿਰਚ ਪਾਊਡਰ- 1/4 ਛੋਟਾ ਚਮਚਾ
ਲੂਣ ਸੁਆਦ ਅਨੁਸਾਰ

PunjabKesari

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਬਣਾ ਕੇ ਖਾਓ ਅਲਸੀ ਦੀਆਂ ਪਿੰਨੀਆਂ, ਜਾਣੋ ਵਿਧੀ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਸਰ੍ਹੋਂ, ਪਾਲਕ ਅਤੇ ਬਾਥੂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਓ। ਹੁਣ ਇਸ ਨੂੰ ਟੋਕੇ ਦੀ ਮਦਦ ਨਾਲ ਕੱਟ ਕੇ ਕਿਸੇ ਕੁੱਕਰ ਜਾਂ ਕੜਾਹੀ 'ਚ ਇਸ ਨੂੰ ਬਣਾਉਣ ਲਈ ਗੈਸ 'ਤੇ ਰੱਖੋ। ਸਾਗ 'ਚ ਉਬਾਲ ਆਉਣ ਤੋਂ ਬਾਅਦ 20-25 ਮਿੰਟ ਤੱਕ ਪਕਾਓ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨੂੰ ਹਿਲਾਉਂਦੇ ਰਹੋ। ਸਾਗ ਤਿਆਰ ਹੋਣ ਤੋਂ ਬਾਅਦ ਇਸ ਨੂੰ ਘੋਟਨੇ ਨਾਲ ਘੋਟੋ। 
ਫਿਰ ਇਸ 'ਚ ਮੱਕੀ ਦੇ ਆਟੇ ਨੂੰ ਪਾ ਕੇ ਘੋਟਨੇ ਦੀ ਮਦਦ ਨਾਲ ਘੋਟੋ। ਹੁਣ ਸਾਗ ਨੂੰ ਤੜਕਾ ਲਗਾਉਣ ਲਈ ਲਸਣ ਅਤੇ ਪਿਆਜ਼ ਭੁੰਨੋ। ਇਸ 'ਚ ਬਾਕੀ ਮਸਾਲੇ ਵੀ ਪਾਓ। ਮਸਾਲਿਆਂ ਨੂੰ ਘਿਓ ਛੱਡਣ ਤੱਕ ਪਕਾਓ। ਹੁਣ ਇਸ 'ਚ ਸਾਗ ਪਾ ਕੇ ਹਲਕੇ ਅੱਗ 'ਤੇ ਸੇਕੋ। ਥੋੜ੍ਹੀ ਦੇਰ ਬਾਅਦ ਗੈਸ ਬੰਦ ਕਰ ਦਿਓ। ਲਓ ਜੀ ਤੁਹਾਡਾ ਸਰ੍ਹੋਂ ਦਾ ਸਾਗ ਬਣ ਕੇ ਤਿਆਰ ਹੈ। ਇਸ ਨੂੰ ਤੁਸੀਂ ਕਣਕ ਦੀ ਜਾਂ ਮੱਕੀ ਦੀ ਰੋਟੀ ਨਾਲ ਖਾ ਸਕਦੇ ਹੋ। ਸਾਗ ਨੂੰ ਹੋਰ ਸੁਆਦਿਸ਼ਟ ਬਣਾਉਣ ਲਈ ਤੁਸੀਂ ਇਸ 'ਚ ਦੇਸੀ ਘਿਓ ਜਾਂ ਮੱਖਣ ਵੀ ਪਾ ਸਕਦੇ ਹੋ।


Aarti dhillon

Content Editor

Related News