ਇਸ ਤਰ੍ਹਾਂ ਬਣਾਓ ਮਟਰ ਮਸਾਲਾ ਕੜੀ

11/17/2017 2:50:32 PM

ਜਲੰਧਰ— ਹਰੇ ਮਟਰ ਸਿਹਤ ਲਈ ਬਹੁਤ ਹੀ ਚੰਗੇ ਹੁੰਦੇ ਹਨ। ਇਨ੍ਹਾਂ ਨੂੰ ਭੋਜਨ ਬਣਾਉਣ 'ਚ ਕਈ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਅੱਜ ਅਸੀਂ ਇਸ ਦੀ ਰੈਸਿਪੀ ਮਟਰ ਮਸਾਲਾ ਕੜੀ ਤੁਹਾਨੂੰ ਘਰ 'ਚ ਹੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਰੈਸਿਪੀ ਬਾਰੇ।
ਸਮੱਗਰੀ
- 3 ਚਮਚ ਗ੍ਰੇਪ ਸੀਡ ਆਇਲ
- 80 ਗ੍ਰਾਮ ਪਿਆਜ਼
- 1 ਚਮਚ ਅਦਰਕ ਦਾ ਪੇਸਟ
- 1 ਚਮਚ ਲਸਣ ਦਾ ਪੇਸਟ
- 1 ਚਮਚ ਹਰੀ ਮਿਰਚ
- 10, 15 ਕੜੀ ਪੱਤੇ
- 1/2 ਚਮਚ ਹਲਦੀ
- 1 ਚਮਚ ਲਾਲ ਮਿਰਚ
- 1/2 ਚਮਚ ਜੀਰਾ ਪਾਊਡਰ
- 1/2 ਚਮਚ ਸੌਂਫ ਪਾਊਡਰ
- 160 ਗ੍ਰਾਮ ਟਮਾਟਰ
- 1/2 ਚਮਚ ਨਮਕ
- 130 ਮਿ.ਲੀ. ਨਾਰੀਅਲ ਦਾ ਦੁੱਧ
- 120 ਗ੍ਰਾਮ ਹਰੇ ਮਟਰ
- 250 ਮਿ.ਲੀ. ਪਾਣੀ
ਬਣਾਉਣ ਦੀ ਵਿਧੀ
1. ਇਕ ਪੈਨ 'ਚ 1 ਚਮਚ ਗ੍ਰੇਪ ਸੀਡ ਤੇਲ ਨੂੰ ਗਰਮ ਕਰੋ ਫਿਰ ਇਸ 'ਚ ਪਿਆਜ਼, ਅਦਰਕ ਦਾ ਪੇਸਟ, ਲਸਣ ਦਾ ਪੇਸਟ ਅਤੇ ਹਰੀ ਮਿਰਚ ਪਾ ਕੇ ਭੁੰਨ ਲਓ। ਇਸ ਨੂੰ ਉਸ ਵੇਲੇ ਤੱਕ ਭੁੰਨੋ ਜਦੋਂ ਤੱਕ ਇਹ ਹਲਕਾ ਬਰਾਊਨ ਨਾ ਹੋ ਜਾਵੇ।
2. ਹੁਣ ਇਸ ਭੁੰਨੇ ਹੋਏ ਪਿਆਜ਼ ਨੂੰ ਮਿਕਸੀ 'ਚ ਪਾ ਕੇ ਪੇਸਟ ਬਣਾ ਲਓ।
3. ਇਕ ਵੱਖਰੇ ਪੈਨ 'ਚ 2 ਚਮਚ ਗ੍ਰੇਪ ਸੀਡ ਤੇਲ ਗਰਮ ਕਰੋ ਫਿਰ ਇਸ 'ਚ ਕੜੀ ਪੱਤੇ, ਬੀਚ ਕੀਤਾ ਪਿਆਜ਼ ਦਾ ਪੇਸਟ, ਹਲਦੀ, ਲਾਲ ਮਿਰਚ, ਜੀਰਾ ਪਾਊਡਰ, ਸੌਂਫ ਪਾ ਕੇ ਹਲਕਾ ਭੁੰਨ ਲਓ।
4. ਫਿਰ ਇਸ 'ਚ ਟਮਾਟਰ ਅਤੇ ਨਮਕ ਪਾ ਕੇ 5 ਤੋਂ 7 ਮਿੰਟ ਤੱਕ ਭੁੰਨ ਲਓ।
5. ਹੁਣ ਇਸ 'ਚ ਨਾਰੀਅਲ ਦਾ ਦੁੱਧ ਅਤੇ ਹਰੇ ਮਟਰ ਮਿਕਸ ਕਰੋ।
6. ਫਿਰ ਇਸ 'ਚ 250 ਮਿਲੀ ਲੀਟਰ ਪਾਣੀ ਮਿਕਸ ਕਰੋ ਅਤੇ ਉਬਾਲ ਆਉਣ ਦਿਓ।
7. ਧਨੀਏ ਨਾਲ ਸਜਾਓ।
8. ਚਪਾਤੀ ਨਾਲ ਸਰਵ ਕਰੋ।

 


Related News