ਘਰ ਦੀ ਰਸੋਈ ''ਚ ਇੰਝ ਬਣਾਓ ''ਮਿੱਠੇ ਚੌਲ'', ਬੱਚਿਆਂ ਨੂੰ ਆਉਣਗੇ ਪਸੰਦ

Wednesday, Oct 16, 2024 - 04:31 PM (IST)

ਨਵੀਂ ਦਿੱਲੀ : ਬੱਚਿਆਂ ਤੋਂ ਲੈ ਕੇ ਬਜ਼ਰੁਗਾਂ ਤੱਕ ਨੂੰ ਮਿੱਠਾ ਖਾਣਾ ਪਸੰਦ ਹੁੰਦਾ ਹੈ। ਅਜਿਹੀ ਸਥਿਤੀ 'ਚ ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਮਿੱਠੇ ਚੌਲਾਂ ਦੀ ਰੈਸਿਪੀ, ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰੇਗਾ। ਨਾਲ ਹੀ ਤੁਹਾਨੂੰ ਇਸ ਨੂੰ ਬਣਾਉਣ ਲਈ ਬਹੁਤ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਬਣਾਉਣ 'ਚ ਬਹੁਤ ਅਸਾਨ ਹੈ।
ਸਮੱਗਰੀ:
ਬਾਸਮਤੀ ਚੌਲ- 1 ਕੱਪ
ਤੇਜ਼ ਪੱਤਾ- 2 ਟੁੱਕੜੇ
ਦਾਲਚੀਨੀ-1 ਟੁੱਕੜਾ
ਲੌਂਗ-4 ਟੁੱਕੜੇ
ਖੰਡ-1 ਕੱਪ
ਖੋਆ-100 ਗ੍ਰਾਮ
ਕਾਜੂ- 2 ਚਮਚੇ
ਸੌਗੀ- 2 ਚਮਚੇ
ਸੰਤਰੀ ਫੂਡ ਰੰਗ- 1 ਚਮਚਾ
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਚੌਲਾਂ ਨੂੰ 1 ਘੰਟੇ ਲਈ ਪਾਣੀ 'ਚ ਭਿਓ ਦਿਓ। ਪੈਨ ਨੂੰ ਦਰਮਿਆਨੀ ਅੱਗ 'ਤੇ ਗਰਮ ਕਰੋ ਅਤੇ ਇਸ 'ਚ 4 ਕੱਪ ਪਾਣੀ ਪਾਓ ਅਤੇ ਇਸ ਨੂੰ ਉਬਾਲੋ। ਚੌਲਾਂ ਦਾ ਰੰਗ, ਲੌਂਗ, ਤੇਜ਼ ਪੱਤੇ ਅਤੇ ਦਾਲਚੀਨੀ ਪਾਓ।  
ਇਕ ਉਬਾਲੇ ਤੋਂ ਬਾਅਦ, ਭਿਓ ਕੇ ਰੱਖੇ ਚੌਲਾਂ ਨੂੰ ਸ਼ਾਮਲ ਕਰੋ ਅਤੇ ਪਕਾਓ। ਜਦੋਂ ਚੌਲ ਪੱਕ ਜਾਣ ਤਾਂ ਬਚੇ ਪਾਣੀ ਨੂੰ ਫਿਲਟਰ ਕਰੋ। ਇਸ ਤੋਂ ਬਾਅਦ ਇਸ 'ਚ ਚੀਨੀ ਮਿਲਾਓ ਅਤੇ ਫਿਰ ਚੌਲਾਂ ਨੂੰ ਦਰਮਿਆਨੀ ਅੱਗ 'ਤੇ ਪਕਾਓ। ਇਕ ਹੋਰ ਕੜਾਹੀ 'ਚ ਤੇਲ ਗਰਮ ਕਰੋ, ਕਿਸ਼ਮਿਸ਼ ਪਾਓ ਅਤੇ ਫਿਰ ਚੌਲਾਂ ਨੂੰ ਤੜਕਾ ਲਗਾਓ। ਚੌਲਾਂ ਨੂੰ ਇਕ ਪਲੇਟ ਜਾਂ ਕੌਲੀ 'ਚ ਪਾ ਕੇ ਗਾਰਨਿਸ਼ ਕਰੋ। ਤੁਹਾਡੇ ਖਾਣ ਲਈ ਮਿੱਠੇ ਚੌਲ ਬਣ ਕੇ ਤਿਆਰ ਹਨ। ਹੁਣ ਤੁਸੀਂ ਇਸ ਨੂੰ ਗਰਮਾ ਗਰਮ ਖਾਓ ਅਤੇ ਆਪਣੇ ਪਰਿਵਾਰ ਨੂੰ ਵੀ ਖਾਣ ਲਈ ਦਿਓ।
 


Aarti dhillon

Content Editor

Related News