Diwali ਮੌਕੇ ਘਰ ''ਚ ਇੰਝ ਬਣਾਓ ''ਗੁਲਾਬ ਜਾਮੁਨ''

Thursday, Oct 24, 2024 - 06:11 PM (IST)

ਵੈੱਬ ਡੈਸਕ— ਦੀਵਾਲੀ ਦੇ ਤਿਉਹਾਰ ਨੂੰ ਕੁਝ ਹੀ ਦਿਨ ਬਚੇ ਹਨ। ਇਹ ਤਿਉਹਾਰ ਬਿਨਾਂ ਮਠਿਆਈਆਂ ਦੇ ਅਧੂਰਾ ਰਹਿ ਹੁੰਦਾ ਹੈ। ਇਸ ਦਿਨ ਲੋਕ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਘਰ ਲਿਆਉਂਦੇ ਹਨ ਪਰ ਇਨ੍ਹਾਂ ਦਿਨਾਂ ਵਿਚ ਮਠਿਆਈਆਂ ਵਿਚ ਬਹੁਤ ਮਿਲਾਵਟ ਹੁੰਦੀ ਹੈ। ਅਜਿਹੇ ਵਿਚ ਤੁਸੀਂ ਘਰ ਵਿਚ ਹੀ ਸਫ਼ਾਈ ਨਾਲ ਅਤੇ ਸ਼ੁੱਧ ਮਠਿਆਈ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਗੁਲਾਬ ਜਾਮੁਨ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਬਹੁਤ ਪਸੰਦ ਹੁੰਦੇ ਹਨ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ
ਸਮੱਗਰੀ
ਚਾਸ਼ਨੀ ਬਣਾਉਣ ਲਈ
- 11/4 ਕੱਪ ਪੀਸੀ ਹੋਈ ਚੀਨੀ
- 11/4 ਕੱਪ ਪਾਣੀ
- ਕੁਝ ਕੇਸਰ ਦੀਆਂ ਪੱਤੀਆਂ 
- 2-3 ਹਰੀ ਇਲਾਇਚੀ
- 1 ਚਮਚ ਗੁਲਾਬ ਜਲ
ਗੁਲਾਬ ਜਾਮੁਨ ਲਈ ਵਰਤੋਂ ਹੋਣ ਵਾਲੀ ਸਮੱਗਰੀ 
- 1/4 ਕੱਪ ਦੁੱਧ 
- 1 ਕੱਪ ਮਿਲਕ ਪਾਊਡਰ 
- 2 ਚਮਚੇ ਘਿਓ
- 3 ਚਮਚੇ ਮੈਦਾ 
- 1/8 ਚਮਚੇ ਬੇਕਿੰਗ ਸੋਡਾ 
- ਤਲਣ ਲਈ ਘਿਓ ਜਾਂ ਤੇਲ 
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਪੈਨ ਵਿਚ ਦੁੱਧ ਅਤੇ ਘਿਓ ਪਾ ਕੇ 1 ਮਿੰਟ ਤੱਕ ਗਰਮ ਕਰੋ। ਫਿਰ ਇਕ ਬਾਊਲ ਵਿਚ ਮਿਲਕ ਪਾਊਡਰ ਪਾਓ ਅਤੇ ਇਸ ਵਿਚ ਗਰਮ ਦੁੱਧ ਦਾ ਮਿਸ਼ਰਮ ਪਾ ਕੇ ਮਿਕਸ ਕਰੋ। 
2. ਇਸ ਨਾਲ ਹੀ ਬੇਕਿੰਗ ਸੋਡਾ ਅਤੇ ਮੈਦਾ ਪਾ ਕੇ ਹੱਥਾਂ ਨਾਲ ਗੁੰਨਣਾ ਸ਼ੁਰੂ ਕਰ ਦਿਓ ਅਤੇ ਇਕ ਸਾਫਟ ਆਟੇ ਦੀ ਤਰ੍ਹਾਂ ਗੁੰਨ ਲਓ। ਇਸ ਤੋਂ ਬਾਅਦ ਕੁਝ ਦੇਰ ਲਈ ਪਿਆ ਰਹਿਣਾ ਦਿਓ। 
3. ਦੂਜੇ ਪਾਸੇ ਚਾਸ਼ਨੀ ਬਣਾਉਣ ਲਈ ਇਕ ਪੈਨ ਵਿਚ ਚੀਨੀ, ਇਲਾਇਚੀ, ਕੇਸਰ ਅਤੇ ਪਾਣੀ ਉਬਾਲੋ। ਜਦੋਂ ਚੀਨੀ ਚੰਗੀ ਤਰ੍ਹਾਂ ਨਾਲ ਪਾਣੀ ਵਿਚ ਘੁੱਲ ਜਾਵੇ ਤਾਂ ਗੈਸ ਘੱਟ ਕਰ ਦਿਓ ਅਤੇ ਇਸ ਵਿਚ ਗੁਲਾਬ ਜਲ ਪਾ ਕੇ ਇਕ ਤਾਰ ਦੀ ਚਾਸ਼ਨੀ ਬਣਨ ਤੱਕ ਪਕਾਓ।
4. ਹੁਣ ਕੜਾਈ ਵਿਚ ਘਿਓ ਗਰਮ ਕਰਨ ਲਈ ਰੱਖੋ। ਗੁੰਨੇ ਹੋਏ ਮੈਦੇ ਦੀ ਛੋਟੇ-ਛੋਟੇ ਗੋਲੇ ਬਣਾ ਲਓ ਅਤੇ ਤੇਲ ਵਿਚ ਤਲ ਲਓ। ਇਸ ਨੂੰ ਘੱਟ ਗੈਸ 'ਤੇ ਫਰਾਈ ਕਰੋ ਤਾਂ ਕਿ ਅੰਦਰ ਤੋਂ ਚੰਗੀ ਤਰ੍ਹਾਂ ਨਾਲ ਪਕ ਜਾਵੇ ਜਦੋਂ ਬਾਲਸ ਬ੍ਰਾਊਨ ਹੋ ਜਾਵੇ ਤਾਂ ਇਸ ਨੂੰ ਕਿਸੇ ਟਿਸ਼ੂ ਪੇਪਰ ਵਿਚੋਂ ਕੱਢ ਲਓ ਤਾਂ ਕਿ ਵਾਧੂ ਘਿਓ ਨਿਕਲ ਜਾਵੇ ਇਸ ਤਰ੍ਹਾਂ ਸਾਰੀ ਬਾਲਸ ਫਰਾਈ ਕਰੋ। 
5. 10 ਮਿੰਟ ਦੇ ਬਾਅਦ ਤਿਆਰ ਗੁਲਾਬ ਜਾਮੁਨ ਨੂੰ ਚਾਸ਼ਨੀ ਵਿਚ ਪਾ ਦਿਓ ਅਤੇ ਕੁਝ ਦੇਰ ਲਈ ਵਿਚ ਹੀ ਰਹਿਣ ਦਿਓ ਤਾਂ ਕਿ ਚਾਸ਼ਨੀ ਚੰਗੀ ਤਰ੍ਹਾਂ ਨਾਲ ਗੁਲਾਬ ਜਾਮੁਨ ਵਿਚ ਚਲੀ ਜਾਵੇ। ਫਿਰ ਗੁਲਾਬ ਜਾਮੁਨ ਤਿਆਰ ਹੈ ਇਸ ਨੂੰ ਗਰਮਾ-ਗਰਮ ਜਾਂ ਠੰਡਾ ਸਰਵ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor

Related News