ਮਾਂ ਦੀ ਪਿਆਰ ਭਰੀ ਇਕ ਜੱਫੀ ਬੱਚੇ ਨੂੰ ਸਿਹਤਮੰਦ ਬਣਾਉਂਦੀ ਹੈ

03/29/2017 9:43:14 AM

ਜਲੰਧਰ— ਦੁਨੀਆ ਦਾ ਸਭ ਤੋਂ ਅਨਮੋਲ ਰਿਸ਼ਤਾ ਮਾਂ ਅਤੇ ਬੱਚੇ ਦਾ ਹੁੰਦਾ ਹੈ। ਇਕ ਔਰਤ ਲਈ ਬੱਚੇ ਨੂੰ ਜਨਮ ਦੇਣਾ ਉਸ ਲਈ ਬਹੁਤ ਖੁਸ਼ੀਆਂ ਭਰਿਆ ਪਲ ਹੁੰਦਾ ਹੈ। ਮਾਂ ਆਪਣੇ ਬੱਚੇ ਦੀ ਚੰਗੀ ਪਰਵਰਿਸ਼ ਲਈ ਕੋਈ ਨਾ ਕੋਈ ਯਤਨ ਕਰਦੀ ਰਹਿੰਦੀ ਹੈ। ਜਿੱਥੇ ਘਰੇਲੂ ਔਰਤਾਂ ਕੋਲ ਆਪਣੇ ਬੱਚੇ ਨਾਲ ਸਮਾਂ ਬਿਤਾਉਣ ਲਈ ਬਹੁਤ ਸਮਾਂ ਹੁੰਦਾ ਹੈ, ਉੱਥੇ ਦਫਤਰ ''ਚ ਕੰਮ ਕਰਨ ਵਾਲੀਆਂ ਮਾਂਵਾਂ ਲਈ ਸਮੇਂਂ ਦੀ ਪਾਬੰਦੀ ਹੁੰਦੀ ਹੈ। ਇਸ ਸਥਿਤੀ ''ਚ ਜੇ ਮਾਂ ਆਪਣੇ ਬੱਚੇ ਨੂੰ ਪਿਆਰ ਦੀ ਜੱਫੀ ਦੇਵੇ ਤਾਂ ਉਹ ਅੰਦਰੋਂ ਮਜ਼ਬੂਤ ਬਣਦਾ ਹੈ। ਉਹ ਹਰ ਖੇਤਰ ''ਚ ਕਾਮਯਾਬੀ ਹਾਸਲ ਕਰਦਾ ਹੈ।
1. ਜਦੋਂ ਮਾਂ ਬੱਚੇ ਨੂੰ ਪਿਆਰ ਨਾਲ ਗਲੇ ਲਗਾਉਂਦੀ ਹੈ ਤਾਂ ਬੱਚੇ ਨੂੰ ਇਕ ਨਵਾਂ ਜੋਸ਼ ਮਿਲਦਾ ਹੈ। ਜੇ ਕਿਸੇ ਬਿਮਾਰ ਬੱਚੇ ਨੂੰ ਉਸ ਦੀ ਮਾਂ ਪਿਆਰ ਭਰੀ ਜੱਫੀ ਪਾਉਂਦੀ ਹੈ ਤਾਂ ਉਹ ਜਲਦੀ ਠੀਕ ਹੋ ਜਾਂਦਾ ਹੈ। ਖਾਸ ਗੱਲ ਇਹ ਹੈ ਕਿ 90% ਡਾਕਟਰਾਂ ਅਤੇ ਮਾਹਰਾਂ ਨੇ ਵੀ ਇਹ ਮੰਨਿਆ ਹੈ ਕਿ ਇਕ ਛੋਟੇ ਬੱਚੇ ਨੂੰ ਆਪਣੀ ਮਾਂ ਦੀ ਪਛਾਣ ਉਸ ਦੀ ਜੱਫੀ ਤੋਂ ਹੋ ਜਾਂਦੀ ਹੈ। ਮਾਂ ਦੇ ਸਰੀਰ ਦੀ ਖੁਸ਼ਬੂ ਅਤੇ ਛੋਹ ਹੀ ਬੱਚੇ ਨੂੰ ਅਹਿਸਾਸ ਦਵਾਉਂਦੀ ਹੈ ਕਿ ਉਹ ਆਪਣੀ ਮਾਂ ਦੀ ਗੋਦੀ ''ਚ ਹੈ।
2. ਜੇ ਔਰਤ ਬੱਚੇ ਦੇ ਸੋਣ ਦੇ ਕੁਝ ਸਮੇਂ ਬਾਅਦ ਉਸ ਨੂੰ ਆਪਣੇ ਨੇੜੇ ਰੱਖੇ ਅਤੇ ਥਪਕੀ ਦੇਵੇ ਤਾਂ ਇਹ ਬੱਚੇ ਦੀ ਨੀਂਦ ਲਈ ਫਾਇਦੇਮੰਦ ਹੁੰਦਾ ਹੈ। ਮਾਂ ਦੀ ਜੱਫੀ ਦਾ ਨਿੱਘ ਬੱਚੇ ਨੂੰ ਬਿਹਤਰ ਤਰੀਕੇ ਨਾਲ ਸੋਣ ''ਚ ਮਦਦ ਕਰਦਾ ਹੈ।
3. ਜਦੋਂ ਮਾਂ ਸਕੂਲ ਜਾਂਦੇ ਬੱਚੇ ਨੂੰ ਪਿਆਰ ਨਾਲ ਪੁਚਕਾਰਦੀ ਹੈ ਤਾਂ ਬੱਚਾ ਪੜ੍ਹਾਈ ''ਚ ਦੂਜੇ ਬੱਚਿਆਂ ਨਾਲੋਂ ਅੱਗੇ ਨਿਕਲ ਜਾਂਦਾ ਹੈ। ਉਸ ਦਾ ਆਤਮ ਵਿਸ਼ਵਾਸ ਦੂਜੇ ਬੱਚਿਆਂ ਦੇ ਮੁਕਾਬਲੇ ਵੱਧ ਜਾਂਦਾ ਹੈ।

Related News