ਬੱਚਿਆਂ ਲਈ ਜ਼ਰੂਰੀ ਹੈ ਦਾਦਾ- ਦਾਦੀ ਦਾ ਪਿਆਰ

Wednesday, Feb 22, 2017 - 12:46 PM (IST)

 ਬੱਚਿਆਂ ਲਈ ਜ਼ਰੂਰੀ ਹੈ ਦਾਦਾ- ਦਾਦੀ ਦਾ ਪਿਆਰ

ਨਵੀਂ ਦਿੱਲੀ—ਬਦਲਦੇ ਸਮੇਂ ਦੇ ਨਾਲ ਅੱਜ ਹਰ ਕੋਈ ਪੈਸਾ ਕਮਾਉਂਣ ਦੇ ਲਈ ਆਪਣੇ ਘਰ ਤੋਂ ਦੂਰ ਚਲਾ ਜਾਂਦਾ ਹੈ ਜਾਂ ਕੁੱਝ ਕਾਰਨਾਂ ਕਰਕੇ ਸੰਯੁਕਤ ਪਰਿਵਾਰ ''ਚ ਰਹਿੰਣਾ ਪਸੰਦ ਨਹੀਂ ਕਰਦੇ ਪਰ ਤੁਸੀਂ ਜਾਣਦੇ ਹੋ ਇਸ ਨਾਲ ਬੱਚਿਆਂ ''ਤੇ ਕੀ ਅਸਰ ਪੈਂਦਾ ਹੈ। ਬੱਚਿਆਂ ਦੇ ਵਿਕਾਸ ਲਈ ਮਾਤਾ-ਪਿਤਾ ਦੇ ਨਾਲ-ਨਾਲ ਦਾਦਾ-ਦਾਦੀ ਦੀ ਵੀ ਜ਼ਰੂਰਤ ਹੁੰੰਦੀ ਹੈ। ਬੱਚਿਆਂ ਲਈੇ ਬਜ਼ੁਰਗਾਂ ਦਾ ਪਿਆਰ ''ਤੇ ਦੁਲਾਰ ਬਹੁਤ ਮਹੱਤਵ ਰੱਖਦਾ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਪਰਿਵਾਰ ਦੀ ਮਹੱਤਤਾ ''ਤੇ ਭਾਵਨਾਵਾਂ ਦਾ ਪਤਾ ਲੱਗਦਾ ਹੈ। ਇਸ ਲਈ ਬੱਚਿਆਂ ਨੂੰ ਉਨ੍ਹਾਂ ਦੇ ਦਾਦਾ- ਦਾਦੀ ਦੇ ਪਿਆਰ ਤੋਂ ਦੂਰ ਨਾ ਲੈ ਕੇ ਜਾਓ ਬਲਕਿ ਉਨ੍ਹਾਂ ਨੂੰ ਇਸ ਦੀ ਅਹਿਮੀਅਤ ਦੱਸੋ। 
1. ਚੰਗੀ ਦੇਖਭਾਲ
ਬੱਚਿਆਂ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਮਾਤਾ-ਪਿਤਾ ਆਪਣੇ ਕੰਮ ਕਾਰ ਦੇ ਕਾਰਨ ਆਪਣੇ ਬੱਚਿਆਂ ਦਾ ਖਿਆਲ ਨਹੀਂ ਰੱਖ ਪਾਉਂਦੇ। ਇਸ ਤਰ੍ਹਾਂ ਦੇ ਸਮੇ ''ਚ ਦਾਦਾ-ਦਾਦੀ ਬਹੁਤ ਕੰਮ ਆਉਂਦੇ ਹਨ। ਉਹ ਬੱਚਿਆਂ ਦੀ ਚੰਗੀ ਦੇਖਭਾਲ ਕਰਦੇ ਹੀ ਹਨ ਨਾਲ-ਨਾਲ ਉਨ੍ਹਾਂ ਦੇ ਚੰਗੇ ਦੋਸਤ ਵੀ ਬਣ ਜਾਂਦੇ ਹਨ। 
2. ਖੇਡਣਾ ''ਤੇ ਸਿੱਖਣਾ
ਛੋਟੀ ਉਮਰ ''ਚ ਬੱਚਿਆਂ ਨੂੰ ਖੇਡਣਾ ''ਤੇ ਗੱਲਾਂ ਕਰਨ ਦੇ ਲਈ ਕਿਸੇ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਨ੍ਹਾਂ ਦੇ ਦਾਦਾ-ਦਾਦੀ ਉਹਨਾਂ ਦਾ ਸਹਾਰਾ ਬਣਦੇ ਹਨ। ਦਾਦਾ-ਦਾਦੀ ਹੋਣ ਦਾ ਇਕ ਹੋਰ ਫਾਇਦਾ ਹੈ ਕਿ ਉਨ੍ਹਾਂ ਤੋਂ ਕੁੱਝ ਨਾ ਕੁੱਝ ਸੁਣਨ ਨੂੰ ਮਿਲਦਾ ਹੀ ਰਹਿੰਦਾ ਹੈ। 
3. ਜ਼ਿਆਦਾ ਗਤੀਵਿਧੀਆਂ ''ਚ ਸ਼ਾਮਿਲ
ਬੱਚਿਆਂ ਨੂੰ ਖੇਡਣਾ ਬਹੁਤ ਪਸੰਦ ਹੁੰਦਾ ਹੈ। ਬੱਚੇ ਆਪਣੇ ਖੇਡਣ ਦੇ ਦੌਰਾਨ ਦਾਦਾ-ਦਾਦੀ ਨੂੰ ਸੈਰ ਦੇ ਲਈ ਲੈ ਜਾਂਦੇ ਹਨ, ਇਸ ਦੇ ਨਾਲ ਦਾਦਾ-ਦਾਦੀ ਦੀ ਵੀ ਥੋੜ੍ਹੀ ਸੈਰ ਹੋ ਜਾਂਦੀ ਹੈ ''ਤੇ ਬੱਚਾ ਵੀ ਤੰਦੁਰਸਤ ਬਣਿਆ ਰਹਿੰਦਾ ਹੈ। 
4. ਸਹਿਯੋਗ
ਕਿਸੇ ਵੀ ਕੰਮ ਨੂੰ ਕਰਨ ਦੇ ਲਈ ਵੱਡਿਆ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਦੇ ਹਰ ਕੰਮ ਦੇ ਲਈ ਦਾਦਾ-ਦਾਦੀ ਜ਼ਰੂਰ ਸਹਿਯੋਗ ਦਿੰਦੇ ਹਨ। ਇਸ ਲਈ ਬੱਚੇ ਆਪਣੇ ਦਾਦਾ-ਦਾਦੀ ਦੇ ਮਨਪਸੰਦ ਹੁੰਦੇ ਹਨ। 
5. ਰੋਲ ਮਾਡਲ
ਦਾਦਾ-ਦਾਦੀ ਬੱਚਿਆਂ ਦੇ ਲਈ ਰੋਲ ਮਾਡਲ ਹੁੰਦੇ ਹਨ। ਬੱਚੇ ਉਨ੍ਹਾਂ ਤੋਂ ਹੀ ਸਭ ਕੁੱਝ ਸਿੱਖਦੇ ਹਨ।


Related News