Lohri 2023: ਲੋਹੜੀ ’ਤੇ ਖ਼ੁਦ ਨੂੰ ਇੰਝ ਦਿਓ ਪੰਜਾਬੀ ਟਚ
Thursday, Jan 12, 2023 - 08:40 PM (IST)
ਲੋਹੜੀ ਸਾਲ ਦਾ ਪਹਿਲਾ ਤਿਉਹਾਰ ਹੈ ਅਤੇ ਇਸ ਨੂੰ ਪੰਜਾਬ ’ਚ ਕਾਫੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਥੇ ਹੀ, ਜਿਸ ਘਰ ’ਚ ਨੰਨ੍ਹਾ ਮਹਿਮਾਨ ਆਇਆ ਹੋਵੇ ਜਾਂ ਫਿਰ ਨਵੇਂ ਜੋੜੇ ਦਾ ਵਿਆਹ ਹੋਇਆ ਹੋਵੇ ਉੱਥੇ ਤਾਂ ਲੋਹੜੀ ਦੀ ਖ਼ਾਸ ਰੌਣਕ ਦੇਖਣ ਨੂੰ ਮਿਲਦੀ ਹੈ। ਸਪੈਸ਼ਲ ਪ੍ਰੋਗਰਾਮ ਅਤੇ ਪਾਰਟੀਜ਼ ਆਰਗੇਨਾਈਜ਼ ਕੀਤੀ ਜਾਂਦੀ ਹੈ। ਤਿਉਹਾਰ ਰਵਾਇਤੀ ਹੈ ਤਾਂ ਔਰਤਾਂ ਟ੍ਰੈਡੀਸ਼ਨਲ ਆਊਟਫਿਟ ਹੀ ਪਹਿਨਦੀਆਂ ਹਨ ਅਤੇ ਖੂਬ ਸੱਜਦੀਆਂ-ਸੰਵਰਦੀਆਂ ਹਨ। ਜੇਕਰ ਤੁਸੀਂ ਵੀ ਇਸ ਸਾਲ ਦੇ ਲੋਹੜੀ ਫੰਕਸ਼ਨ ’ਚ ਵੱਖ ਦਿਖਣਾ ਚਾਹੁੰਦੇ ਹੋ ਤਾਂ ਐਕਟ੍ਰੇਸਿਜ਼ ਦੇ ਡਰੈਸਿੰਗ ਸਟਾਈਲ ਤੋਂ ਆਈਡੀਆ ਲੈ ਸਕਦੇ ਹੋ। ਸਿਰਫ ਬੀ-ਟਾਊਨ ਹੀ ਨਹੀਂ, ਤੁਸੀਂ ਟ੍ਰੈਡੀਸ਼ਨਲ ਡ੍ਰੈਸਿਜ ਲਈ ਪਾਲੀਵੁੱਡ ਦੀਵਾਜ਼ ਨੂੰ ਵੀ ਫਾਲੋ ਕਰ ਸਕਦੇ ਹੋ।
ਲੋਹੜੀ ਪੰਜਾਬ ਦਾ ਖਾਸ ਤਿਉਹਾਰ ਹੈ ਤਾਂ ਅਜਿਹੇ ’ਚ ਖੁਦ ਨੂੰ ਸਟਾਈਲ ਵੀ ਪੰਜਾਬੀ ਟਚ ’ਚ ਹੀ ਕਰੋ। ਇਸ ਦੇ ਲਈ ਸੂਟ ਸਭ ਤੋਂ ਬੈਸਟ ਹੈ। ਸੂਟ ’ਚ ਵੀ ਤੁਹਾਨੂੰ ਵੱਖ-ਵੱਖ ਵੈਰਾਇਟੀ ਮਿਲ ਜਾਏਗੀ ਜਿਵੇਂ ਕਿ ਸ਼ਰਾਰਾ ਸੂਟ, ਪਲਾਜੋ ਸੂਟ, ਅਨਾਰਕਲੀ ਸੂਟ। ਇਨ੍ਹੀਂ ਦਿਨੀਂ ਸ਼ਰਾਰਾ ਸੂਟ ਦਾ ਕ੍ਰੇਜ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਕਿਸੇ ਫੈਸਟੀਵਲ ਲਈ ਇਹ ਨਾ ਤਾਂ ਜ਼ਿਆਦਾ ਸਿੰਪਲ ਲੱਗਦੇ ਹਨ ਅਤੇ ਨਾ ਹੀ ਜ਼ਿਆਦਾ ਹੈਵੀ। ਸ਼ਰਾਰਾ ਸੂਟ ਦੇ ਨਾਲ ਕੰਨਾਂ ’ਚ ਹੈਵੀ ਝੁਮਕੇ ਪਹਿਨੋ। ਇਸ ਨਾਲ ਤੁਸੀਂ ਇਕਦਮ ਪਰਫੈਕਟ ਦਿਖੋਗੇ। ਜੇਕਰ ਤੁਸੀਂ ਸਿੰਪਲ ਸੂਟ ਪਹਿਨਣਾ ਚਾਹੁੰਦੇ ਹੋ ਤਾਂ ਐਕਟ੍ਰੇਸ ਕੈਟਰੀਨਾ ਕੈਫ ਦੀ ਤਰ੍ਹਾ ਪਲਾਜੋ ਸੂਟ ਪਹਿਨੋ ਅਤੇ ਉਸ ਨਾਲ ਹੈਵੀ ਚੁੰਨੀ ਕੈਰੀ ਕਰੋ। ਇਹ ਵੀ ਕਾਫੀ ਵਧੀਆ ਲੱਗੇਗਾ।
ਲਹਿੰਗਾ ਜਾਂ ਸਾੜ੍ਹੀ ਦਾ ਆਪਸ਼ਨ
ਲੋਹੜੀ ਦੇ ਇਸ ਮੌਕੇ ’ਤੇ ਜੇਕਰ ਤੁਸੀਂ ਕਿਸੇ ਖਾਸ ਗਲੈਮਰਸ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਹੋ ਤਾਂ ਲਹਿੰਗਾ ਜਾਂ ਫਿਰ ਸਾੜ੍ਹੀ ਵੀ ਟ੍ਰਾਈ ਕਰ ਸਕਦੇ ਹੋ। ਐਕਟ੍ਰੇਸ ਹਿਨਾ ਖਾਨ ਨੇ ਹਾਲ ’ਚ ਹੀ ਗੋਲਡਨ ਅਤੇ ਵ੍ਹਾਈਟ ਕਲਰ ਦਾ ਲਹਿੰਗਾ ਸੂਟ ਪਹਿਨਿਆ ਸੀ। ਉਨ੍ਹਾਂ ਨੇ ਕੁੜਤੀ ਨਾਲ ਲਹਿੰਗਾ ਵਿਅਰ ਕੀਤਾ ਨਾਲ ਮੈਚਿੰਗ ਚੁੰਨੀ ਲਈ। ਹਿਨਾ ਖਾਨ ਦਾ ਇਹ ਲੁੱਕ ਕਾਫੀ ਪਸੰਦ ਵੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਤੁਸੀਂ ਚਾਹੋ ਤਾਂ ਹੈਵੀ ਜਿਊਲਰੀ ਵੀ ਕੈਰੀ ਕਰ ਸਕਦੇ ਹੋ। ਇਸ ਦੇ ਇਲਾਵਾ ਹੈਵੀ ਦੀ ਬਜਾਏ ਲਾਈਟ ਵੇਟ ਲਹਿੰਗਾ ਪਹਿਨ ਕੇ ਲੋਹੜੀ ਦੇ ਫੰਕਸ਼ਨ ਨੂੰ ਸਪੈਸ਼ਲ ਬਣਾ ਸਕਦੇ ਹੋ। ਜੇਕਰ ਤੁਸੀਂ ਨਵੀਂ ਦੁਲਹਣ ਹੋ ਅਤੇ ਤੁਹਾਡੀ ਇਹ ਪਹਿਲੀ ਲੋਹੜੀ ਹੈ ਤਾਂ ਤੁਸੀਂ ਲਹਿੰਗਾ ਪਹਿਨ ਸਕਦੇ ਹੋ। ਪਾਲੀਵੁੱਡ ਐਕਟ੍ਰੇਸ ਸੋਨਮ ਬਾਜਵਾ ਦਾ ਇਹ ਲਹਿੰਗਾ ਲੁੱਕ ਲੋਹੜੀ ਫੰਕਸ਼ਨ ਲਈ ਬੈਸਟ ਹੈ।
ਫੁੱਲਕਾਰੀ ਤੇ ਪੰਜਾਬੀ ਜੁੱਤੀ ਨਾਲ ਆਪਣੀ ਲੁੱਕ ਕਰੋ ਕੰਪਲੀਟ
ਲੋਹੜੀ ’ਤੇ ਇਕਦਮ ਪੰਜਾਬੀ ਲੁੱਕ ਪਾਉਣ ਲਈ ਆਪਣੀ ਡ੍ਰੈਸ ਨਾਲ ਫੁੱਲਕਾਰੀ ਚੁੰਨੀ ਕੈਰੀ ਕਰੋ। ਤੁਸੀਂ ਸਿੰਪਲ ਪਲੇਨ ਸੂਟ ਪਹਿਨੋ ਅਤੇ ਨਾਲ ਫੁੱਲਕਾਰੀ ਚੁੰਨੀ ਲਓ। ਉੱਥੇ ਹੀ, ਡ੍ਰੈਸ ਭਾਵੇ ਕੋਈ ਵੀ ਹੋਵੇ ਫੁੱਟਵਿਅਰ ’ਚ ਪੰਜਾਬੀ ਜੁੱਤੀ ਹੀ ਪਹਿਨੋ। ਇਹ ਤੁਹਾਨੂੰ ਇਕਦਮ ਪਰਫੈਕਟ ਟ੍ਰੈਡੀਸ਼ਨਲ ਗੈਟਅਪ ਦੇਵੇਗਾ। ਦੂਜੇ ਪਾਸੇ ਅਕਸੈਸਰੀਜ਼ ’ਚ ਤੁਸੀਂ ਝੁੱਮਕਾ ਈਅਰਰਿੰਗ, ਚਾਂਦ ਬਾਲੀ ਜਾਂ ਓਵਰਸਾਈਜ਼ ਈਅਰਰਿੰਗਸ ਸਿਲੈਕਟ ਕਰੋ। ਤੁਸੀਂ ਫੁੱਲਕਾਰੀ ਚੁੰਨੀ ਦੀ ਥਾਂ ਫੁੱਲਕਾਰੀ ਜੈਕੇਟ, ਲਹਿੰਗਾ ਜਾਂ ਸਲਵਾਰ ਸੂਟ ਵੀ ਟ੍ਰਾਈ ਕਰ ਸਕਦੇ ਹੋ। ਹੈਵੀ ਈਅਰਰਿੰਗ ਪਹਿਨ ਰਹੇ ਹੋ ਤਾਂ ਗਲੇ ਨੂੰ ਖਾਲੀ ਛੱਡੋ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਤੁਸੀਂ ਜੋ ਵੀ ਪਹਿਨੋ ਉਸ ਵਿਚ ਕੰਫਰਟੇਬਲ ਹੋਵੋ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।