ਦੁਨੀਆ ਦੀ ਸਭ ਤੋਂ ਖਤਰਨਾਕ ਜਗ੍ਹਾ ''ਤੇ ਰਹਿੰਦੇ ਹਨ ਲੋਕ

Thursday, Jan 26, 2017 - 10:32 AM (IST)

 ਦੁਨੀਆ ਦੀ ਸਭ ਤੋਂ ਖਤਰਨਾਕ ਜਗ੍ਹਾ ''ਤੇ ਰਹਿੰਦੇ ਹਨ ਲੋਕ

 ਮੁੰਬਈ— ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਆਪਣਾ ਘਰ ਕਿਸੇ ਪਹਾੜ ਜਾਂ ਉੱਚੀ ਚੋਟੀ ''ਤੇ ਬਣਾਉਣਾ ਪਸੰਦ ਕਰਦੇ ਹਨ। ਇਨ੍ਹਾਂ ''ਚੋਂ ਕੁਝ ਲੋਕ ਸ਼ੌਕ ਨਾਲ ਰਹਿੰਦੇ ਹਨ ਪਰ ਕਈ ਅਜਿਹੇ ਵੀ ਹਨ ਜੋ ਆਪਣੀ ਜਾਨ ਨੂੰ ਖਤਰੇ ''ਚ ਪਾ ਕੇ ਇਨ੍ਹਾਂ ਪਹਾੜਾ ''ਤੇ ਰਹਿੰਦੇ ਹਨ। ਅਜਿਹੀ ਹੀ ਇੱਕ ਜਗ੍ਹਾ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਇਹ ਸਪੇਨ ਦਾ ਕੇਸਟੇਲਫੋਲਿਟ ਡੇ ਲਾ ਰੋਕਾ ਪਿੰਡ ਹੈ, ਜੋ ਬੇਸਾਲਟ ਦੀ ਚੁਟਾਨ ''ਤੇ ਵਸਿਆ ਹੈ। ਕਹਿੰਦੇ ਹਨ ਕਿ ਲੱਖਾਂ ਸਾਲ ਪਹਿਲਾਂ ਇੱਥੇ ਦੋ ਜੁਵਾਲਮੁੱਖੀ ਵਿਸਫੋਟ ਹੋਏ ਸਨ। ਪਹਿਲਾਂÎ ਵਿਸਫੋਟ ਬਟੇਟ ਪਿੰਡ ''ਚ 217,000 ਸਾਲ ਪਹਿਲਾਂ ਅਤੇ ਦੂਸਰਾ ਬੇਗੁਦਾ ''ਚ 192,000 ਸਾਲ ਪਹਿਲਾਂ ਹੋਇਆ ਸੀ। ਹੋਲੀ-ਹੋਲੀ ਇਹ ਜਵਾਲਾਮੁੱਖੀ ਜੰਮਣ ਲੱਗਾ ਅਤੇ ਬੇਸਾਲਟ  ਦੇ ਚੁਟਾਨ ''ਚ ਬਦਲ ਗਿਆ। ਫਿਰ ਇੱਥੇ ਬਸਤੀ ਵੱਸ ਗਈ। ਇਨ੍ਹਾਂ ਹੀ ਨਹੀਂ, ਇਸ ਬਸਤੀ ''ਚ ਬਣੇ ਘਰ ਵੀ ਜਵਾਲਾਮੁੱਖੀ ਨਾਲ ਬਣੀਆਂ ਚਟਾਨਾਂ ਨਾਲ ਹੀ ਬਣਾਏ ਗਏ ਹਨ।
ਇਹ ਪਿੰਡ ਜਮੀਨ ਤੋਂ 50 ਮੀਟਰ ਉੱਪਰ ਅਤੇ ਲੱਗਭਗ 1 ਕਿ.ਮੀ ਦੇ ਖੇਤਰ ''ਚ ਵੱਸਿਆ ਹੈ ਅਤੇ ਉਸ ''ਤੇ ਬਣੇ ਘਰ ਚਟਾਨਾਂ ਦੇ ਕਿਨਾਰੇ ਬਣੇ ਹਨ। ਚਟਾਨਾਂ ''ਤੇ ਵਸੇ ਇਸ ਪਿੰਡ ਦੇ ਲੋਕ ਹਰ ਰੋਜ਼ ਖਤਰੇ ਦੀ ਜਿੰਦਗੀ ਜਿਉਂਦੇ ਹਨ। ਪਤਾ ਨਹੀਂ ਕਦੋਂ ਇਹ ਚਟਾਨਾਂ ਖਿਸਕ ਜਾਣ ਅਤੇ ਲੋਕ ਵੀ ਇਨ੍ਹਾਂ ਦੇ ਨਾਲ ਖਿਸਕ ਜਾਣ। ਇੱਥੇ ਇੱਕ ਛੋਟੀ ਜਹੀ ਗਲਤੀ ਵੀ ਭਾਰੀ ਪੈ ਸਕਦੀ ਹੈ।


Related News