ਕੀ ਗਰਭ ਅਵਸਥਾ ''ਚ ਟੈਟੂ ਬਣਵਾਉਣਾ ਸੁਰੱਖਿਅਤ ਹੁੰਦਾ ਹੈ?

07/21/2020 3:27:38 PM

ਜਲੰਧਰ : ਗਰਭ ਅਵਸਥਾ ਦੌਰਾਨ ਜਨਾਨੀਆਂ ਦੇ ਸਰੀਰ ਵਿਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਇਸ ਸਥਿਤੀ ਵਿਚ ਜਨਾਨੀਆਂ ਦੇ ਮਨ ਵਿਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ ਹਨ ਕੀ ਕਰਣਾ ਚਾਹੀਦਾ ਹੈ ਅਤੇ ਕੀ ਨਹੀਂ। ਅਜਿਹਾ ਹੀ ਇਕ ਸਵਾਲ ਇਹ ਹੈ ਕਿ ਕੀ ਗਰਭ ਅਵਸਥਾ ਦੌਰਾਨ ਟੈਟੂ ਬਣਵਾਉਣਾ ਸੁਰੱਖਿਅਤ ਹੁੰਦਾ ਹੈ ਜਾਂ ਨਹੀਂ ਹੈ? ਵੈਸੇ ਤਾਂ ਟੈਟੂ ਬਣਵਾਉਣ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈ ਪਰ ਗਰਭ ਅਵਸਥਾ ਦੌਰਾਨ ਟੈਟੂ ਬਣਵਾਉਣ ਤੋਂ ਪਰਹੇਜ ਕਰਣਾ ਹੀ ਬਿਹਤਰ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਆਉਣ ਵਾਲੇ ਬੱਚੇ ਦੀ ਸਿਹਤ ਨਾਲ ਜੁੜਿਆ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਤੁਹਾਨੂੰ ਗਰਭ ਅਵਸਥਾ ਦੌਰਾਨ ਨਹੀਂ ਚੁੱਕਣਾ ਚਾਹੀਦਾ ਹੈ। ਬਾਵਜੂਦ ਇਸ ਦੇ ਜੇਕਰ ਤੁਸੀਂ ਗਰਭ ਅਵਸਥਾ ਵਿਚ ਟੈਟੂ ਬਣਵਾਉਣਾ ਹੀ ਚਾਹੁੰਦੇ ਹੋ ਤਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਧਿਆਨ ਰੱਖੋ।

PunjabKesari

ਸਫ਼ਾਈ ਦਾ ਧਿਆਨ ਰੱਖੋ
ਤੁਸੀਂ ਜਿਸ ਇੰਕ ਅਤੇ ਨੀਡਲ ਨਾਲ ਟੈਟੂ ਬਣਵਾ ਰਹੇ ਹੋ ਉਹ ਪੂਰੀ ਤਰ੍ਹਾਂ ਨਾਲ ਕੀਟਾਣੂ ਰਹਿਤ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਕੀਟਾਣੂ ਅਤੇ ਕੈਮੀਕਲ ਦਾ ਤੁਹਾਡੀ ਜਾਂ ਬੱਚੇ ਦੀ ਸਿਹਤ 'ਤੇ ਬੁਰਾ ਅਸਰ ਨਾ ਪਏ।

ਹੈਵੀ ਮੈਟਲ ਵਾਲੇ ਟੈਟੂ ਤੋਂ ਦੂਰ ਰਹੋ
ਕਈ ਟੈਟੂ ਇੰਕ ਵਿਚ ਲੈਡ, ਮਰਕਿਉਰੀ ਅਤੇ ਆਰਸੈਨਿਕ ਵਰਗੇ ਹੈਵੀ ਮੈਟਲਸ ਪਾਏ ਜਾਂਦੇ ਹਨ ਜੋ ਗਰਭ ਅਵਸਥਾ ਦੌਰਾਨ ਕੁੱਖ ਵਿਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤਰ੍ਹਾਂ ਦੇ ਟੈਟੂ ਤੋਂ ਪੂਰੀ ਤਰ੍ਹਾਂ ਨਾਲ ਬਚਣਾ ਚਾਹੀਦਾ ਹੈ।

ਪਹਿਲੀ ਤੀਮਾਹੀ ਵਿਚ ਨਾ ਬਣਵਾਓ ਟੈਟੂ
ਗਰਭ ਅਵਸਥਾ ਦੀ ਪਹਿਲੀ ਤੀਮਾਹੀ ਯਾਨੀ ਸ਼ੁਰੂਆਤੀ 3 ਮਹੀਨੇ ਵਿਚ ਤਾਂ ਭੁੱਲ ਕੇ ਵੀ ਟੈਟੂ ਨਾ ਬਣਵਾਓ, ਕਿਉਂਕਿ ਟੈਟੂ ਡਾਈ ਵਿਚ ਮੌਜੂਦ ਕੈਮੀਕਲਸ ਗਰਭ ਅਵਸਥਾ ਦੇ ਸ਼ੁਰੂਆਤੀ 12 ਹਫਤਿਆਂ ਵਿਚ ਬੱਚੇ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੇ ਹਨ।


cherry

Content Editor

Related News