ਇਹ ਘਰੇਲੂ ਨੁਸਖ਼ੇ ਬੱਚਿਆਂ ਨੂੰ ਲਗਾਤਾਰ ਆ ਰਹੀ ਖ਼ੰਘ ਤੋਂ ਦਿਵਾਉਣਗੇ ਰਾਹਤ

08/01/2020 3:30:56 PM

ਨਵੀਂ ਦਿੱਲੀ : ਬਦਲਦੇ ਮੌਸਮ 'ਚ ਬੱਚਿਆਂ ਨੂੰ ਠੰਡ-ਜ਼ੁਕਾਮ ਅਤੇ ਖੰਘ ਲੰਘਣਾ ਆਮ ਗੱਲ ਹੈ। ਇਮਿਊਨ ਸਿਸਟਮ ਕਮਜ਼ੋਰ ਹੋਣ ਕਾਰਨ ਬੱਚੇ ਖੰਘ ਦੀ ਚਪੇਟ 'ਚ ਜਲਦੀ ਆ ਜਾਂਦੇ ਹਨ। ਖੰਘ ਨਾ ਸਿਰਫ ਬੱਚਿਆਂ ਨੂੰ ਰਾਤ ਭਰ ਜਗਾਉਂਦੀ ਹੈ,ਸਗੋਂ ਇਹ ਤੁਹਾਨੂੰ ਵੀ ਪ੍ਰੇਸ਼ਾਨ ਕਰ ਦਿੰਦੀ ਹੈ। ਬੱਚਿਆਂ ਨੂੰ ਖੰਘ, ਗਲੇ 'ਚ ਖਰਾਸ਼ ਜਾਂ ਗਲਾ ਬੈਠ ਜਾਣ ਦੀ ਸਮੱਸਿਆ ਨੂੰ ਅਕਸਰ ਮਾਪੇ ਸਿਰਪ ਜਾਂ ਦਵਾਈ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਨਾਲ ਵੀ ਕੋਈ ਫਰਕ ਨਜ਼ਰ ਨਹੀਂ ਆਉਂਦਾ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਬੱਚਿਆਂ ਦੀ ਖੰਘ ਮਿੰਟਾਂ 'ਚ ਛੂ-ਮੰਤਰ ਹੋ ਜਾਵੇਗੀ।

ਤੁਲਸੀ ਦੀ ਚਾਹ
ਠੰਡ-ਖੰਘ ਹੋਣ 'ਤੇ ਬੱਚਿਆਂ ਨੂੰ ਤੁਲਸੀ ਦਾ ਰਸ ਪੀਣ ਲਈ ਦਿਓ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਾੜ੍ਹਾ ਬਣਾ ਕੇ ਵੀ ਦੇ ਸਕਦੇ ਹੋ। ਇਸ ਲਈ ਥੋੜ੍ਹਾ ਜਿਹਾ ਅਦਰਕ, 1 ਗ੍ਰਾਮ ਤੇਜ਼ ਪੱਤੇ ਨੂੰ 1 ਕੱਪ ਪਾਣੀ 'ਚ ਭਿਓਂ ਦਿਓ। ਇਸ ਤੋਂ ਬਾਅਦ ਇਸ 'ਚ 1 ਚੱਮਚ ਮਿਸ਼ਰੀ ਮਿਲਾ ਕੇ ਦਿਨ 'ਚ ਤਿੰਨ ਵਾਰ ਬੱਚਿਆਂ ਨੂੰ ਪਿਲਾਓ।

ਸਰੋਂ ਦਾ ਤੇਲ ਅਤੇ ਲਸਣ ਦੀ ਮਾਲਿਸ਼
ਖੰਘ ਨੂੰ ਦੂਰ ਕਰਨ ਲਈ 2 ਚੱਮਚ ਸਰੋਂ ਦੇ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰੋ। ਇਸ ਤੋਂ ਬਾਅਦ ਇਸ 'ਚ ਲਸਣ ਦੀਆਂ ਕਲੀਆਂ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਇਸ ਤੇਲ ਨਾਲ ਬੱਚੇ ਦੀ ਛਾਤੀ ਦੀ ਮਾਲਿਸ਼ ਕਰੋ।

ਸ਼ਹਿਦ ਅਤੇ ਕਾਲੀ ਮਿਰਚ
ਬੱਚਿਆਂ ਦੀ ਖੰਘ ਦਾ ਇਹ ਸਭ ਤੋਂ ਚੰਗਾ ਇਲਾਜ ਹੈ। ਇਕ ਕੌਲੀ 'ਚ 2 ਚੱਮਚ ਸ਼ਹਿਦ ਅਤੇ 2 ਚੁਟਕੀ ਕਾਲੀ ਮਿਰਚ ਪਾਊਡਰ ਨੂੰ ਮਿਕਸ ਕਰਕੇ ਹਰ ਦੋ ਘੰਟੇ ਬਾਅਦ ਬੱਚੇ ਨੂੰ ਪਿਲਾਓ। ਇਸ ਨਾਲ ਖੰਘ ਕੁਝ ਹੀ ਸਮੇਂ 'ਚ ਦੂਰ ਹੋ ਜਾਵੇਗੀ।

ਸੇਬ ਦਾ ਸਿਰਕਾ
ਸੇਬ ਦੇ ਸਿਰਕੇ 'ਚ ਜੀਵਾਣੂਰੋਧੀ ਤੱਤ ਹੁੰਦੇ ਹਨ। ਇਕ ਕੋਲੀ 'ਚ 1 ਚੱਮਚ ਸੇਬ ਦਾ ਸਿਰਕਾ, 1 ਚੱਮਚ ਅਦਰਕ ਅਤੇ 1 ਚੱਮਚ ਸ਼ਹਿਦ ਮਿਕਸ ਕਰੋ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਇਸ ਮਿਸ਼ਰਣ ਨੂੰ ਆਪਣੇ ਬੱਚਿਆਂ ਨੂੰ ਖੁਵਾਓ। ਸਵੇਰੇ ਤਕ ਖੰਘ ਦੂਰ ਹੋ ਜਾਵੇਗੀ।

ਐਲੋਵੇਰਾ ਅਤੇ ਸ਼ਹਿਦ
ਐਲੋਵੋਰਾ ਖੰਘ ਨੂੰ ਘੱਟ ਕਰਨ ਅਤੇ ਬਲਗਮ ਨੂੰ ਖ਼ਤਮ ਕਰਨ ਲਈ ਵਧੀਆ ਨੁਸਖਾ ਹੈ। 1 ਚੱਮਚ ਐਲੋਵੇਰਾ, 1 ਚੱਮਚ ਸ਼ਹਿਦ ਅਤੇ ਚੁਟਕੀ ਇਕ ਦਾਲਚੀਨੀ ਪਾਊਡਰ ਨੂੰ ਮਿਕਸ ਕਰੋ। ਫਿਰ ਖਾਣਾ ਖਾਣ ਦੇ ਬਾਅਦ ਬੱਚਿਆਂ ਨੂੰ ਇਸ ਦਾ 1 ਚੱਮਚ ਪਿਲਾ ਦਿਓ।


cherry

Content Editor

Related News