ਬੱਚਿਆਂ ਨੂੰ ਲੂ ਲੱਗਣ ਤੋਂ ਬਚਾਉਣ ਲਈ ਕਰੋ ਇਹ ਕੰਮ

07/03/2020 1:56:59 PM

ਨਵੀਂ ਦਿੱਲੀ : ਤੱਪਦੀ ਧੁੱਪ 'ਚ ਵੱਡੇ ਤਾਂ ਕੀ ਬੱਚੇ ਵੀ ਬੇਹਾਲ ਹੋ ਜਾਂਦੇ ਹਨ। ਇਸ ਵਧਦੀ ਹੋਈ ਗਰਮੀ 'ਚ ਬੱਚਿਆਂ ਨੂੰ ਸਕੂਲ ਜਾਣ ਅਤੇ ਵਾਪਸ ਆਉਣ ਦੌਰਾਨ ਲੂ ਲੱਗਣ ਦਾ ਖ਼ਤਰਾ ਹੁੰਦਾ ਹੈ ਕਿਉਂਕਿ ਦੁਪਹਿਰ ਦੇ ਸਮੇਂ ਤੇਜ਼ ਧੁੱਪ 'ਚ ਘਰੋਂ ਬਾਹਰ ਨਿਕਲਣਾ ਆਸਾਨ ਨਹੀਂ ਹੈ। ਧੁੱਪ 'ਚ ਚਲਦੇ ਸਮੇਂ ਸਰੀਰ 'ਚੋਂ ਪਸੀਨਾ ਜ਼ਿਆਦਾ ਮਾਤਰਾ 'ਚ ਬਾਹਰ ਨਿਕਲਣ ਕਾਰਨ ਪਾਣੀ ਦੀ ਕਮੀ ਹੋਣ ਦਾ ਡਰ ਰਹਿੰਦਾ ਹੈ। ਜਿਸ ਨਾਲ ਬੱਚਿਆਂ ਨੂੰ ਘਬਰਾਹਟ, ਚੱਕਰ ਆਉਣੇ, ਸਿਰ ਦਰਦ, ਢਿੱਡ ਦਰਦ, ਭੁੱਖ ਨਾ ਲੱਗਣਾ ਆਦਿ ਸਮੱਸਿਆਵਾਂ ਹੋਣ ਦਾ ਡਰ ਰਹਿੰਦਾ ਹੈ। ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬੱਚਿਆਂ ਦਾ ਬਚਾਅ ਕਰਨ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

  • ਕੱਚੀ ਲੱਸੀ ਬਣਾ ਕੇ ਪਿਲਾਓ।
  • ਪਾਣੀ ਵਿਚ ਗੁਲੂਕੋਜ਼ ਮਿਲਾ ਕੇ ਪਿਲਾਓ।
  • ਬੱਚੇ ਨੂੰ ਸਕੂਲੋਂ ਘਰ ਵਾਪਸ ਲਿਆਉਂਦੇ ਸਮੇਂ ਛਤਰੀ ਦੀ ਵਰਤੋਂ ਕਰੋ।
  • ਸਲਾਦ 'ਚ ਕੱਚੇ ਗੰਢੇ ਨੂੰ ਸ਼ਾਮਲ ਕਰੋ। ਇਸ ਨਾਲ ਲੂ ਨਹੀਂ ਲੱਗਦੀ।
  • ਘਰੋਂ ਬਾਹਰ ਜਾਂਦੇ ਸਮੇਂ ਢਿੱਲੇ ਕੱਪੜੇ ਪਾਓ ਤਾਂ ਕਿ ਸਰੀਰ ਨੂੰ ਹਵਾ ਲੱਗਦੀ ਰਹੇ।
  • ਗਰਮੀ 'ਚ ਬਾਹਰ ਦਾ ਖਾਣਾ ਖਾਣ, ਖੁਲ੍ਹੇ 'ਚ ਵਿਕਣ ਵਾਲੇ ਤਲੇ ਹੋਏ ਪਦਾਰਥ ਆਦਿ ਤੋਂ ਬੱਚਿਆਂ ਨੂੰ ਦੂਰ ਰੱਖੋ।
  • ਕੋਲਡ ਡ੍ਰਿੰਕ ਦੀ ਬਜਾਏ ਬੱਚਿਆਂ ਨੂੰ ਨਿੰਬੂ ਪਾਣੀ ਪਿਲਾਓ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ।
  • ਗੂੜ੍ਹੇ ਰੰਗਾਂ ਦੇ ਕੱਪੜਿਆਂ 'ਚ ਵੀ ਗਰਮੀ ਜ਼ਿਆਦਾ ਲੱਗਦੀ ਹੈ। ਇਸ ਮੌਸਮ 'ਚ ਹਲਕੇ ਰੰਗਾਂ ਦੇ ਕੱਪੜੇ ਪਾਓ।
  • ਘਰੋਂ ਬਾਹਰ ਨਿਕਲਦੇ ਸਮੇਂ ਬੱਚਿਆਂ ਨੂੰ ਕੁਝ ਨਾ ਕੁਝ ਖੁਆਓ। ਆਪਣੇ ਨਾਲ ਸ਼ਿਕੰਜਵੀ, ਪਾਣੀ ਜਾਂ ਫਿਰ ਐਨਰਜੀ ਡ੍ਰਿੰਕ ਜ਼ਰੂਰ ਰੱਖੋ।
  • ਗਰਮੀ 'ਚ ਸੂਤੀ ਦੇ ਕੱਪੜੇ ਪਾਉਣਾ ਚੰਗਾ ਰਹਿੰਦਾ ਹੈ। ਇਹ ਜਲਦੀ ਪਸੀਨਾ ਵੀ ਸੋਖ ਲੈਂਦੇ ਹਨ ਅਤੇ ਇਸ ਫੈਬਰਿਕ 'ਚ ਗਰਮੀ ਘੱਟ ਲੱਗਦੀ ਹੈ।

cherry

Content Editor

Related News