ਜੇਕਰ ਬੱਚਾ ਕੱਢ ਰਿਹੈ ਦੰਦੀਆਂ ਤਾਂ ਇਹ ਨੁਸਖੇ ਦਰਦ ਤੋਂ ਦਿਵਾਉਣਗੇ ਰਾਹਤ

06/11/2020 12:58:31 PM

ਨਵੀਂ ਦਿੱਲੀ : ਜਦੋਂ ਬੱਚਾ 6 ਮਹੀਨੇ ਦਾ ਹੋ ਜਾਂਦਾ ਹੈ ਤਾਂ ਉਹ ਦੰਦੀਆਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ। ਇਸ ਸਮੇਂ ਬੱਚੇ ਦੇ ਮਸੂੜਿਆਂ ਵਿਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ। ਇਸੇ ਕਾਰਨ ਬੱਚੇ ਦੇ ਸੁਭਾਅ ਵਿਚ ਵੀ ਬਦਲਾਅ ਆ ਜਾਂਦਾ ਹੈ। ਉਹ ਚਿੜਚਿੜਾ ਹੋ ਜਾਂਦਾ ਹੈ। ਇਸ ਸਥਿਤੀ ਵਿਚ ਬੱਚੇ ਨੂੰ ਓਨੀ ਹੀ ਦਰਦ ਹੁੰਦੀ ਹੈ ਜਿਨ੍ਹਾਂ ਵੱਢਿਆਂ ਨੂੰ ਅਕਲ ਦੰਦ ਆਉਣ 'ਤੇ ਹੁੰਦੀ ਹੈ ਪਰ ਇਸ ਸਥਿਤੀ ਵਿਚ ਬੱਚਿਆਂ ਨਾਲ ਨਿੱਬੜਨਾ ਮੁਸ਼ਕਲ ਹੁੰਦਾ ਹੈ। ਅਜਿਹੇ ਵਿਚ ਬੱਚੇ ਦੇ ਦਰਦ ਨੂੰ ਘੱਟ ਕਰਨ ਲਈ ਅਸੀਂ ਤੁਹਾਨੂੰ ਕੁੱਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ।

PunjabKesari

ਲੱਛਣ

  • ਸੁਭਾਅ ਵਿਚ ਚਿੜਚਿੜਾਪਨ ਆਉਣਾ
  • ਲਗਾਤਾਰ ਹੱਥਾਂ ਨੂੰ ਮੂੰਹ ਵਿਚ ਰੱਖਣਾ
  • ਬਿਨਾਂ ਗੱਲ ਤੋਂ ਲਗਾਤਾਰ ਰੋਂਦੇ ਰਹਿਣਾ
  • ਦਰਦ ਕਾਰਨ ਠੀਕ ਤਰੀਕੇ ਨਾਲ ਭੋਜਨ ਨਾ ਕਰਨਾ
  • ਨੀਂਦ ਪੂਰੀ ਨਾ ਹੋਣਾ

ਜੇਕਰ ਤੁਹਾਡੇ ਬੱਚੇ ਦੇ ਦੁੱਧ ਦੰਦ ਆ ਰਹੇ ਹਨ ਤਾਂ ਅਜਿਹੇ ਵਿਚ ਉਸ ਦੇ ਦਰਦ ਨੂੰ ਘੱਟ ਕਰਨ ਲਈ ਕਿਸੇ ਦਵਾਈ ਦੀ ਜਗ੍ਹਾ ਘਰੇਲੂ ਉਪਾਵਾਂ ਨੂੰ ਅਪਣਾ ਸਕਦੇ ਹੈ।

ਮਸੂੜਿਆਂ ਦੀ ਮਾਲਸ਼ ਕਰੋ
ਬੱ‍ਚੇ ਦੇ ਮਸੂੜਿਆਂ ਦੀ ਮਾਲਸ਼ ਕਰ ਸਕਦੇ ਹੋ। ਇਸ ਨੂੰ ਕਰਨ ਲਈ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਵੋ। ਹੁਣ ਤੁਸੀਂ ਆਪਣੀ ਉਂਗਲ ਨਾਲ ਬੱਚੇ ਦੇ ਮਸੂੜਿਆਂ ਦੀ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। 

PunjabKesari

ਟੀਥਿੰਗ ਰਿੰਗ
ਬੱਚੇ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਟੀਥਿੰਗ ਰਿੰਗ ਲਿਆ ਕੇ ਦਿਓ। ਇਹ ਇਕ ਖਿਡੌਣਾ ਹੁੰਦਾ ਹੈ। ਇਸ ਨਾਲ ਬੱਚਾ ਖੇਡਦਾ ਹੈ ਅਤੇ ਖੁਸ਼ ਰਹਿੰਦਾ ਹੈ। ਇਸ ਨੂੰ ਚੱਬਣ ਨਾਲ ਉਸ ਨੂੰ ਮਸੂੜਿਆਂ ਦੇ ਦਰਦ ਨੂੰ ਘੱਟ ਕਰਨ ਵਿਚ ਸਹਾਇਤਾ ਮਿਲਦੀ ਹੈ। ਤੁਸੀ ਚਾਹੋ ਤਾਂ ਬੱਚੇ ਨੂੰ ਟੀਥਿੰਗ ਰਿੰਗ ਜਾਂ ਬੇਬੀ ਟੂਥਰਸ ਦੇਣ ਤੋਂ ਪਹਿਲਾਂ ਉਸ ਨੂੰ ਠੰਡਾ ਕਰ ਸਕਦੇ ਹੈ। ਇਸ ਨਾਲ ਬੱਚੇ ਦੇ ਮਸੂੜਿਆਂ ਨੂੰ ਠੰਢਕ ਪੁੱਜਣ ਦੇ ਨਾਲ-ਨਾਲ ਆਰਾਮ ਵੀ ਮਿਲੇਗਾ।

ਫਰੋਜਨ ਕ‍ਲਾਥ
ਬੱਚੇ ਦੇ ਮਸੂੜਿਆਂ 'ਤੇ ਠੰਡੀਆਂ ਚੀਜਾਂ ਰੱਖਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ। ਇਸ ਲਈ ਇਕ ਸਾਫ਼ ਕੱਪੜਾ ਲੈ ਕੇ ਉਸ ਨੂੰ ਗਿੱਲਾ ਕਰਕੇ 20-30 ਮਿੰਟ ਲਈ ਫਰਿਜ਼ਰ ਵਿਚ ਫਰੀਜ਼ ਹੋਣ ਲਈ ਰੱਖੋ। ਉਸ ਦੇ ਬਾਅਦ ਇਸ ਨੂੰ ਬੱਚੇ ਨੂੰ ਫੜਾ ਦਿਓ। ਬੱਚਿਆਂ ਨੂੰ ਹਰ ਚੀਜ਼ ਮੂੰਹ ਵਿਚ ਪਾਉਣ ਦੀ ਆਦਤ ਹੁੰਦੀ ਹੈ।  ਅਜਿਹੇ ਵਿਚ ਉਹ ਇਸ ਨੂੰ ਵੀ ਮੂੰਹ ਵਿਚ ਪਾਉਣ ਅਤੇ ਚੱਬਣ ਦੀ ਕੋਸ਼ਿਸ਼ ਕਰੇਗਾ। ਇਸ ਤਰ੍ਹਾਂ ਉਸ ਦੇ ਮਸੂੜਿਆਂ ਨੂੰ ਠੰਢਕ ਪੁੱਜੇਗੀ। ਨਾਲ ਹੀ ਉਸ ਦੇ ਮਸੂੜੇਂ ਥੋੜ੍ਹੀ ਦੇਰ ਤੱਕ ਸੁੰਨ ਰਹਿਣਗੇ। ਇਸ ਨਾਲ ਉਸ ਨੂੰ ਕੁੱਝ ਸਮੇਂ ਤੱਕ ਆਰਾਮ ਮਿਲੇਗਾ।  

PunjabKesari

ਅਦਰਕ ਦਾ ਟੁੱਕੜਾ
ਅਦਰਕ ਵਿਚ ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ, ਐਂਟੀ ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ। ਇਸ ਨਾਲ ਦੰਦ ਅਤੇ ਮਸੂੜਿਆਂ ਵਿਚ ਹੋਣ ਵਾਲੇ ਦਰਦ ਤੋਂ ਆਰਾਮ ਮਿਲਦਾ ਹੈ। ਇਸ ਦੇ ਲਈ ਤੁਸੀਂ ਅਦਰਕ ਦਾ ਇਥ ਛੋਟਾ ਟੁੱਕੜਾ ਛਿੱਲ ਕੇ ਸਾਫ਼ ਕਰੋ। ਫਿਰ ਉਸ ਨੂੰ ਕੁੱਝ ਮਿੰਟਾਂ ਲਈ ਬੱਚੇ ਦੇ ਮਸੂੜਿਆਂ 'ਤੇ ਹਲਕੇ ਹੱਥਾਂ ਨਾਲ ਰਗੜੋ।

ਲੌਂਗ ਦਾ ਪਾਊਡਰ
ਦੰਦਾਂ ਦੇ ਦਰਦ ਨੂੰ ਠੀਕ ਕਰਨ ਲਈ ਲੌਂਗ ਦਾ ਪਾਊਡਰ ਸਭ ਤੋਂ ਵਧੀਆ ਅਤੇ ਅਸਰਦਾਰ ਨੁਸਖਾ ਹੈ। ਇਹ ਬੱਚੇ ਅਤੇ ਵੱਡਿਆਂ ਦੋਵਾਂ ਨੂੰ ਹੋਣ ਵਾਲੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਦੇ ਲਈ ਲੌਂਗ ਦੇ ਪਾਊਡਰ ਵਿਚ ਨਾਰੀਅਲ ਤੇਲ, ਬਟਰ ਅਤੇ ਪਾਣੀ ਮਿਕਸ ਕਰਕੇ ਗਾੜ੍ਹਾ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਠੰਡਾ ਕਰਕੇ ਬੱਚੇ ਦੇ ਮਸੂੜਿਆਂ 'ਤੇ ਆਪਣੀ ਉਂਗਲੀ ਨਾਲ ਹੌਲੀ-ਹੌਲੀ ਰਗੜੋ। 

PunjabKesari

ਚਿਹਰੇ ਦੀ ਮਾਲਸ਼
ਬੱਚਿਆਂ ਦੇ ਜਦੋਂ ਦੰਦ ਆਉਣੇ ਸ਼ੁਰੂ ਹੁੰਦੇ ਹਨ ਤਾਂ ਉਨ੍ਹਾਂ ਨੂੰ ਮਸੂੜਿਆਂ ਤੋਂ ਇਲਾਵਾ ਗੱਲ ਅਤੇ ਕੰਨਾਂ ਵਿਚ ਵੀ ਦਰਦ ਹੁੰਦਾ ਹੈ। ਅਜਿਹੇ ਵਿੱਚ ਹਲਕੇ ਹੱਥਾਂ ਨਾਲ ਸਰਕੂਲਰ ਮੋਸ਼ਨ ਵਿਚ ਬੱ‍ਚੇ ਦੇ ਚਿਹਰੇ ਦੀ ਮਾਲਸ਼ ਕਰੋ।


cherry

Content Editor

Related News