10 ਦਿਨ ਦਿਨ ਚੱਲਦੀ ਹੈ ਭਗਵਾਨ ਜਗਨਨਾਥ ਰੱਥ ਯਾਤਰਾ

06/24/2020 3:35:32 PM

ਨਵੀਂ ਦਿੱਲੀ : ਹਿੰਦੂ ਧਰਮ ਵਿਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦਾ ਖਾਸ ਮਹੱਤਵ ਹੈ ਅਤੇ ਇਹ ਰੱਥ ਯਾਤਰਾ 10 ਦਿਨ ਤੱਕ ਚੱਲਦੀ ਹੈ ਪਰ ਕੋਰੋਨਾ ਲਾਗ (ਮਹਾਮਾਰੀ) ਦੇ ਚਲਦੇ ਇਸ ਵਾਰ ਸੁਪਰੀਮ ਕੋਰਟ ਨੇ ਰੱਥ ਯਾਤਰਾ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਦਰਅਸਲ ਕੋਰੋਨਾ ਕਾਲ ਨੂੰ ਵੇਖਦੇ ਹੋਏ ਇਸ ਯਾਤਰਾ ਵਿਚ ਆਮ ਸ਼ਰਧਾਲੂਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਮਿਲੀ ਹੈ।

ਕਿੰਨੇ ਦਿਨ ਤੱਕ ਚੱਲਦੀ ਹੈ ਰੱਥ ਯਾਤਰਾ?
ਰੱਥ ਯਾਤਰਾ 10 ਦਿਨ ਤੱਕ ਚਲਦੀ ਹੈ। ਇਸ ਦੌਰਾਨ ਭਗਵਾਨ ਕ੍ਰਿਸ਼ਣ, ਉਨ੍ਹਾਂ ਦੇ ਭਰਾ ਬਲਰਾਮ ਅਤੇ ਭੈਣ ਸੁਭੱਦਰਾ ਨੂੰ ਜਗਨਨਾਥ ਮੰਦਰ ਤੋਂ ਰੱਥ ਰਾਹੀਂ ਉਨ੍ਹਾਂ ਦੀ ਮਾਸੀ ਦੇ ਘਰ ਯਾਨੀ ਗੁੰਡੀਚਾ ਮੰਦਰ ਲਿਜਾਇਆ ਜਾਂਦਾ ਹੈ।

ਕਿੱਥੋਂ ਸ਼ੁਰੂ ਹੁੰਦੀ ਹੈ ਰੱਥ ਯਾਤਰਾ ?
ਰੱਥ ਯਾਤਰਾ ਉੜੀਸਾ ਦੇ ਪੁਰੀ ਵਿਚ ਸਥਿਤ 800 ਸਾਲ ਪੁਰਾਣੇ ਮੰਦਰ ਭਗਵਾਨ ਜਗਨਨਾਥ ਤੋਂ ਸ਼ੁਰੂ ਹੁੰਦੀ ਹੈ। ਇਹ ਪਵਿੱਤਰ ਮੰਦਰ ਭਾਰਤ ਦੇ 4 ਪਵਿੱਤਰ ਧਾਮਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇੱਥੇ ਵਿਸ਼ਨੂੰ ਅਵਤਾਰ ਭਗਵਾਨ ਸ਼੍ਰੀ ਕ੍ਰਿਸ਼ਣ ਆਪਣੇ ਵੱਡੇ ਭਰਾ ਬਲਰਾਮ ਅਤੇ ਭੈਣ ਦੇਵੀ ਸੁਭੱਦਰਾ ਨਾਲ ਵਿਰਾਜਮਾਨ ਹਨ। ਰੱਥ ਯਾਤਰਾ ਵਿਚ ਇਨ੍ਹਾਂ ਤਿੰਨਾਂ ਦੇ ਹੀ ਵੱਖ-ਵੱਖ ਰੱਥ ਸਜਾਏ ਜਾਂਦੇ ਹਨ ਅਤੇ ਸ਼ਾਨਦਾਰ ਯਾਤਰਾ ਕੱਢੀ ਜਾਂਦੀ ਹੈ।

PunjabKesari

ਇੰਝ ਹੋਈ ਰੱਥ ਯਾਤਰਾ ਦੀ ਸ਼ੁਰੂਆਤ
ਕੁੱਝ ਲੋਕ ਮੰਣਦੇ ਹਨ ਕਿ ਸੁਭੱਦਰਾ ਆਪਣੇ ਪੇਕੇ ਆਈ ਹੋਈ ਸੀ ਉਦੋਂ ਉਨ੍ਹਾਂ ਨੇ ਭਗਵਾਨ ਕ੍ਰਿਸ਼ਣ ਅਤੇ ਬਲਰਾਮ ਤੋਂ ਨਗਰ ਘੁੰਮਣ ਦੀ ਇੱਛਾ ਜਤਾਈ ਸੀ। ਉਦੋਂ ਉਹ ਤਿੰਨੇ ਰੱਥ ਵਿਚ ਸਵਾਰ ਹੋ ਕੇ ਨਗਰ ਵਿਚ ਘੁੰਮਣ ਗਏ ਸਨ। ਕੁੱਝ ਲੋਕ ਇਹ ਵੀ ਮੰਣਦੇ ਹਨ ਕਿ ਭਗਵਾਨ ਕ੍ਰਿਸ਼ਣ, ਸੁਭੱਦਰਾ ਅਤੇ ਬਲਰਾਮ ਨੂੰ ਉਨ੍ਹਾਂ ਦੀ ਮਾਸੀ ਨੇ ਘਰ ਆਉਣ ਦਾ ਸੱਦਾ ਦਿੱਤਾ ਸੀ ਇਸ ਲਈ ਰੱਥ ਵਿਚ ਸਵਾਰ ਹੋ ਕੇ ਤਿੰਨੇ 10 ਦਿਨ ਲਈ ਉੱਥੇ ਰਹਿਣ ਜਾਂਦੇ ਹੈ।

ਇਹ ਵੀ ਹੈ ਕਹਾਣੀ
ਅਜਿਹਾ ਵੀ ਕਿਹਾ ਜਾਂਦਾ ਹੈ ਕਿ ਜਦੋਂ ਭਗਵਾਨ ਕ੍ਰਿਸ਼ਣ ਦੇ ਮਾਮੇ ਕੰਸ ਨੇ ਉਨ੍ਹਾਂ ਨੂੰ ਮਥੁਰਾ ਸੱਦਿਆ ਸੀ ਉਦੋਂ ਉਹ ਆਪਣੇ ਭਰਾ ਅਤੇ ਭੈਣ ਨਾਲ ਉੱਥੇ ਗਏ ਸਨ, ਜਿੱਥੋਂ ਇਸ ਰੱਥ ਯਾਤਰਾ ਦੀ ਸ਼ੁਰੂਆਤ ਹੋਈ ਸੀ। ਉਥੇ ਹੀ ਇਕ ਕਥਾ ਇਹ ਵੀ ਹੈ ਕਿ ਭਗਵਾਨ ਕ੍ਰਿਸ਼ਣ ਵੱਲੋਂ ਕੰਸ ਦਾ ਬੱਧ ਕਰਨ ਦੇ ਬਾਅਦ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਗਈ।

ਕੋਰੋਨਾ ਵਾਇਰਸ ਕਾਰਨ ਰਹਿਣਗੀਆਂ ਇਹ ਪਾਬੰਦੀਆਂ

  • ਕੋਰੋਨਾ ਵਾਇਰਸ ਕਾਰਨ ਯਾਤਰਾ ਵਿਚ ਆਮ ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।
  • ਯਾਤਰਾ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸਮਾਜਕ ਦੂਰੀ ਦਾ ਪਾਲਣ ਕਰਣਾ ਹੋਵੇਗਾ।
  • ਹਰ ਕਿਸੇ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।

cherry

Content Editor

Related News