ਜਾਣੋ ਗਰਭ ਅਵਸਥਾ ''ਚ ਮਹਿੰਦੀ ਲਗਾਉਣਾ ਸੁਰੱਖਿਅਤ ਹੈ ਜਾਂ ਨਹੀਂ

Wednesday, Jul 29, 2020 - 12:32 PM (IST)

ਜਾਣੋ ਗਰਭ ਅਵਸਥਾ ''ਚ ਮਹਿੰਦੀ ਲਗਾਉਣਾ ਸੁਰੱਖਿਅਤ ਹੈ ਜਾਂ ਨਹੀਂ

ਜਲੰਧਰ : ਭਾਰਤ ਵਿਚ ਤਾਂ ਹਰ ਖ਼ਾਸ ਮੌਕੇ 'ਤੇ ਹੱਥਾਂ 'ਤੇ ਮਹਿੰਦੀ ਲਗਾਉਣ ਦਾ ਰਿਵਾਜ ਹੈ, ਉਥੇ ਹੀ ਕੁੱਝ ਔਰਤਾਂ ਵਾਲਾਂ ਨੂੰ ਕੰਡੀਸ਼ਨ ਕਰਣ ਲਈ ਜਾਂ ਫਿਰ ਚਿੱਟੇ ਵਾਲਾਂ ਨੂੰ ਲੁਕਾਉਣ ਲਈ ਸਿਰ 'ਤੇ ਮਹਿੰਦੀ ਲਗਾਉਂਦੀਆਂ ਹਨ ਪਰ ਜੇਕਰ ਤੁਸੀਂ ਗਰਭਵਤੀ ਹੋ ਤਾਂ ਵਾਲਾਂ ਜਾਂ ਹੱਥਾਂ 'ਤੇ ਮਹਿੰਦੀ ਲਗਾਉਣ ਤੋਂ ਪਹਿਲਾਂ ਤੁਹਾਨੂੰ ਇਹ ਜਾਨਣਾ ਚਾਹੀਦਾ ਹੈ ਕਿ ਗਰਭ ਅਵਸਥਾ ਵਿਚ ਮਹਿੰਦੀ ਲਗਾਉਣੀ ਚਾਹੀਦੀ ਹੈ ਜਾਂ ਨਹੀਂ।

ਗਰਭ ਅਵਸਥਾ ਵਿਚ ਮਹਿੰਦੀ ਲਗਾਉਣਾ ਸਹੀ ਹੈ ਜਾਂ ਨਹੀਂ?
ਦੱਸ ਦੇਈਏ ਕਿ ਗਰਭਵਤੀ ਜਨਾਨੀਆਂ ਲਈ ਮਹਿੰਦੀ ਦਾ ਪ੍ਰਯੋਗ ਸੁਰੱਖਿਅਤ ਹੁੰਦਾ ਹੈ। ਹਾਲਾਂਕਿ ਤੁਹਾਨੂੰ ਨੈਚੁਰਲ ਮਹਿੰਦੀ ਲਗਾਉਣੀ ਚਾਹੀਦੀ ਹੈ ਅਤੇ ਉਸ ਵਿਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਹੋਣਾ ਚਾਹੀਦਾ ਹੈ। ਬਾਜ਼ਾਰ ਵਿਚ ਤੁਹਾਨੂੰ ਕੈਮੀਕਲ ਯੁਕ‍ਤ ਮਹਿੰਦੀ ਦੀਆਂ ਗਈ ਕਿਸਮਾਂ ਮਿਲ ਜਾਣਗੀਆਂ ਪਰ ਇਸ ਕੈਮੀਕਲ ਦੀ ਵਜ੍ਹਾ ਨਾਲ ਤੁਹਾਡੀ ਕੁੱਖ ਵਿਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜੇਕਰ ਤੁਹਾਨੂੰ ਮਹਿੰਦੀ ਲਗਾਉਣਾ ਬਹੁਤ ਪਸੰਦ ਹੈ ਤਾਂ ਨੈਚੁਰਲ ਮਹਿੰਦੀ ਹੀ ਲਗਾਓ, ਕਿਉਂਕਿ ਕੁਦਰਤੀ ਅਤੇ ਸ਼ੁੱਧ ਮਹਿੰਦੀ ਲਗਾਉਣ ਨਾਲ ਮਾਂ ਅਤੇ ਬੱ‍ਚੇ ਦੋਵਾਂ ਨੂੰ ਹੀ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪੁੱਜਦਾ ਹੈ।

ਗਰਭ ਅਵਸਥਾ ਵਿਚ ਮਹਿੰਦੀ ਕਿਉਂ ਨਹੀਂ ਲਗਾਉਂਦੇ?
ਉਂਝ ਤਾਂ ਗਰਭ ਅਵਸਥਾ ਵਿਚ ਮਹਿੰਦੀ ਲਗਾਉਣਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੁੰਦਾ ਹੈ ਪਰ ਜੇਕਰ ਤੁਹਾਨੂੰ ਜਾਂ ਪਹਿਲੀ ਗਰਭ ਅਵਸਥਾ ਵਿਚ ਬੱਚੇ ਨੂੰ ਹਾਈਪਰਬਿਲੀਰੂਬੀਨੀਮਿਆ (ਇਸ ਵਿਚ  ਖ਼ੂਨ ਵਿਚ ਬਿਲਰੂਬਿਨ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ), ਗ‍ਲੂਕੋਜ-6 ਫਾਸ‍ਫੇਟ ਡੀਹਾਈਡ੍ਰੋਜੇਨੇਸ ਅੰਜਾਇਮ ਦੀ ਕਮੀ, ਅਨੀਮੀਆ, ਖੂਨ ਜਾਂ ਇਮਿਊਨ ਸਿਸ‍ਟਮ ਨਾਲ ਸਬੰਧਤ ਸਮੱਸਿਆਵਾਂ ਹਨ ਤਾਂ ਮਹਿੰਦੀ ਦਾ ਇਸ‍ਤੇਮਾਲ ਨਹੀਂ ਕਰਨਾ ਚਾਹੀਦਾ।

ਗਰਭ ਅਵਸਥਾ ਵਿਚ ਕਿਹੜੀ ਮਹਿੰਦੀ ਲਗਾਉਣੀ ਚਾਹੀਦੀ ਹੈ?
ਮਹਿੰਦੀ ਦੇ ਬੂਟੇ ਵਿਚੋਂ ਨਿਕਲੀ ਸ਼ੁੱਧ ਹਿਨਾ ਦਾ ਇਸ‍ਤੇਮਾਲ ਗਰਭ ਅਵਸਥਾ ਵਿਚ ਸੁਰੱਖਿਅਤ ਰਹਿੰਦਾ ਹੈ। ਇਸ ਨਾਲ ਲਾਲ, ਨਾਰੰਗੀ, ਭੂਰਾ, ਕਾਫ਼ੀ ਅਤੇ ਚਾਕਲੇਟ ਵਰਗਾ ਰੰਗ ਆਉਂਦਾ ਹੈ। ਨੈਚੁਰਲ ਮਹਿੰਦੀ ਨਾਲ ਕਦੇ ਵੀ ਕਾਲ਼ਾ ਰੰਗ ਨਹੀਂ ਆਉਂਦਾ ਹੈ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਇਸ ਦਾ ਮਤਲੱਬ ਹੈ ਕਿ ਮਹਿੰਦੀ ਵਿਚ ਕੈਮੀਕਲ‍ਸ ਸਨ ਅਤੇ ਗਰਭ ਅਵਸਥਾ ਵਿਚ ਇਸਦਾ ਪ੍ਰਯੋਗ ਨਹੀਂ ਕਰਣਾ ਚਾਹੀਦਾ। ਨੈਚੁਰਲ ਮਹਿੰਦੀ ਦਾ ਰੰਗ ਇਕ ਤੋਂ 4 ਹਫਤਿਆਂ ਤੱਕ ਰਹਿ ਸਕਦਾ ਹੈ।

ਕੀ ਗਰਭ ਅਵਸਥਾ ਵਿਚ ਵਾਲਾਂ ਵਿਚ ਮਹਿੰਦੀ ਲਗਾ ਸਕਦੇ ਹਾਂ?
ਗਰਭ ਅਵਸਥਾ ਵਿਚ ਵਾਲਾਂ ਵਿਚ ਮਹਿੰਦੀ ਲਗਾਉਣਾ ਠੀਕ ਨਹੀਂ ਹੁੰਦਾ, ਕਿਉਂਕਿ ਕੈਮੀਕਲ ਡਾਈ ਨਾਲ ਕੁੱਖ ਵਿਚ ਪਲ ਰਹੇ ਬੱਚੇ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਹਾਲਾਂਕਿ ਇਸਦਾ ਕੋਈ ਵਿਗਿਆਨੀ ਸਬੂਤ ਨਹੀਂ ਹੈ ਪਰ ਸੁਰੱਖਿਆ ਦੇ ਤੌਰ 'ਤੇ ਗਰਭ ਅਵਸਥਾ ਦੌਰਾਨ ਕੈਮੀਕਲ ਡਾਈ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਚਾਹੋ ਤਾਂ ਵਾਲਾਂ ਨੂੰ ਕਲਰ ਕਰਣ ਲਈ ਸ਼ੁੱਧ ਮਹਿੰਦੀ ਦਾ ਇਸ‍ਤੇਮਾਲ ਕਰ ਸਕਦੇ ਹੋ। ਇਹ ਨਾ ਸਿਰਫ਼ ਸੁਰੱਖਿਅਤ ਹੁੰਦੀ ਹੈ, ਸਗੋਂ ਵਾਲਾਂ ਨੂੰ ਪੋਸ਼ਣ ਦੇਣ ਅਤੇ ਚਮਕਦਾਰ ਬਣਾਉਣ ਦਾ ਵੀ ਕੰਮ ਕਰਦੀ ਹੈ।


author

cherry

Content Editor

Related News