ਬੱਚਿਆਂ ਦੇ ਸੰਪੂਰਨ ਵਿਕਾਸ ਲਈ ਲਾਹੇਵੰਦ ਹੁੰਦਾ ਹੈ ਦਹੀਂ, ਜਾਣੋ ਇਸਦੇ ਫ਼ਾਇਦੇ

6/24/2020 1:49:02 PM

ਨਵੀਂ ਦਿੱਲੀ : ਅਕਸਰ ਬੱਚੇ ਦੁੱਧ ਅਤੇ ਦਹੀਂ ਵਰਗੀਆਂ ਚੀਜਾਂ ਦਾ ਸੇਵਨ ਕਰਨ ਤੋਂ ਕਤਰਾਉਂਦੇ ਹਨ ਪਰ ਦੁੱਧ ਅਤੇ ਦਹੀਂ ਵਰਗੇ ਕੈਲਸ਼ੀਅਮ ਯੁਕਤ ਪਦਾਰਥਾਂ ਦੀ ਬੱਚਿਆਂ ਨੂੰ ਬਹੁਤ ਜ਼ਰੂਰਤ ਹੁੰਦੀ ਹੈ। ਖਾਸਤੌਰ 'ਤੇ ਦਹੀਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੋਵਾਂ ਲਈ ਲਾਭਦਾਇਕ ਹੈ। ਆਓ ਜਾਣਦੇ ਹਾਂ ਬੱਚਿਆਂ ਲਈ ਦਹੀਂ ਦਾ ਸੇਵਨ ਕਰਨਾ ਕਿਉਂ ਜ਼ਰੂਰੀ ਹੈ ਅਤੇ ਕਦੋਂ ਸ਼ੁਰੂ ਕਰਨਾ ਚਾਹੀਦਾ ਹੈ ਬੱਚੇ ਨੂੰ ਦਹੀ ਖਵਾਉਣਾ?

PunjabKesari

4-5 ਮਹੀਨੇ ਦਾ ਬੱਚਾ ਖਾ ਸਕਦੈ ਦਹੀਂ
ਬੱਚਿਆਂ ਦੇ ਸਰੀਰਕ ਵਿਕਾਸ ਲਈ ਉਨ੍ਹਾਂ ਦੇ ਇਮਿਊਨ ਸਿਸਟਮ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ, ਬੱਚਿਆਂ ਨੂੰ ਦਹੀਂ ਖੁਆਉਣ ਨਾਲ ਉਨ੍ਹਾਂ ਦੇ ਢਿੱਡ ਵਿਚ ਪੈਦਾ ਹੋਣ ਵਾਲੇ ਬੈਕਟੀਰੀਆ ਖ਼ਤਮ ਹੁੰਦੇ ਹਨ, ਜਿਸ ਨਾਲ ਬੱਚੇ ਨੂੰ ਦਸਤ ਆਦਿ ਦੀ ਸਮੱਸਿਆ ਨਹੀਂ ਹੁੰਦੀ ਅਤੇ ਬੱਚੇ ਦਾ ਵਿਕਾਸ ਚੰਗੀ ਤਰ੍ਹਾਂ ਨਾਲ ਹੁੰਦਾ ਹੈ। ਬੱਚਾ 4-5 ਮਹੀਨੇ ਦਾ ਹੁੰਦੇ ਹੀ ਠੋਸ ਆਹਾਰ ਲੈਣਾ ਸ਼ੁਰੂ ਕਰ ਦਿੰਦਾ ਹੈ, ਅਜਿਹੇ ਵਿਚ ਤੁਸੀਂ ਬੱਚੇ ਦੇ 4-5 ਮਹੀਨੇ ਦਾ ਹੁੰਦੇ ਹੀ ਉਸ ਨੂੰ ਦਹੀਂ ਦੇਣਾ ਸ਼ੁਰੂ ਕਰ ਸਕਦੇ ਹੋ।

ਨਹੀਂ ਬਨਣ ਦਿੰਦਾ ਗੈਸ
ਬੱਚਿਆਂ ਦੇ ਢਿੱਡ ਵਿਚ ਗੈਸ ਬਹੁਤ ਜਲਦੀ ਬਣ ਜਾਂਦੀ ਹੈ, ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਢਿੱਡ ਵਿਚ ਗੈਸ ਹੋਣ ਕਾਰਨ ਬੱਚੇ ਚਿੜਚਿੜੇ ਹੋ ਜਾਂਦੇ ਹਨ, ਉਹ ਚੰਗੀ ਤਰ੍ਹਾਂ ਨਾਲ ਖਾਂਦੇ-ਪੀਂਦੇ ਨਹੀਂ। ਦਹੀਂ ਵਿਚ ਮੌਜੂਦ ਲੈਕਟਿਕ ਐਸਿਡ ਢਿੱਡ ਵਿਚ ਗੈਸ ਨੂੰ ਬਣਨ ਰੋਕਦਾ ਹੈ।

PunjabKesari

ਚੰਗੀ ਨੀਂਦ
ਦਹੀਂ ਦਾ ਸੇਵਨ ਕਰਨ ਨਾਲ ਬੱਚੇ ਚੰਗੀ ਨੀਂਦ ਲੈ ਪਾਉਂਦੇ ਹਨ। ਦਹੀਂ ਨਾਲ ਬੱਚਿਆਂ ਦੇ ਸਰੀਰ ਦੀ ਮਸਾਜ ਕਰਨ ਨਾਲ ਵੀ ਉਨ੍ਹਾਂ ਨੂੰ ਨੀਂਦ ਚੰਗੀ ਆਉਂਦੀ ਹੈ ਅਤੇ ਚਮੜੀ ਵੀ ਮੁਲਾਇਮ ਬਣਦੀ ਹੈ।

ਸੰਪੂਰਨ ਵਿਕਾਸ ਲਈ ਜ਼ਰੂਰੀ
ਦਹੀਂ ਵਿਚ ਵਿਟਾਮਿਨ ਏ, ਸੀ, ਬੀ-6, ਡੀ, ਈ ਅਤੇ ਕੇ, ਰਾਇਬੋਫਲੇਵਿਨ, ਫੋਲੇਟ ਅਤੇ ਨਿਆਸਿਨ ਹੁੰਦਾ ਹੈ ਜੋ ਬੱਚੇ ਦੇ ਸੰਪੂਰਨ ਵਿਕਾਸ ਵਿਚ ਲਾਭਕਾਰੀ ਹੁੰਦੇ ਹਨ। ਹਰ ਰੋਜ ਦਹੀਂ ਦੇਣ ਨਾਲ ਬੱਚੇ ਦੇ ਸਿਰ ਦੇ ਵਾਲ ਕਾਲੇ, ਸੰਘਣੇ ਅਤੇ ਸ਼ਾਇਨੀ ਬਣਦੇ ਹਨ।

ਯੂਰਿਨ ਇੰਫੈਕਸ਼ਨ
ਬੱਚਿਆਂ ਨੂੰ ਯੂਰਿਨ ਨਾਲ ਸਬੰਧਤ ਕਿਸੇ ਪ੍ਰਕਾਰ ਦੀ ਇੰਫੈਕਸ਼ਨ ਤੋਂ ਬਚਾਉਣ ਲਈ ਉਨ੍ਹਾਂ ਨੂੰ ਦਹੀਂ ਜ਼ਰੂਰ ਖੁਆਓ। ਦਹੀ ਦੇ ਪ੍ਰੋ-ਬਾਇਓਟਿਕ ਤੱਤ ਬੱਚੇ ਦੀ ਕਿਡਨੀ ਅਤੇ ਲਿਵਰ ਨੂੰ ਤੰਦਰੁਸਤ ਬਣਾਏ ਰੱਖਣ ਵਿਚ ਮਦਦ ਕਰਦੇ ਹਨ।

PunjabKesari

ਆਯੁਰਵੈਦ ਦੀ ਰਾਏ
ਆਯੁਰਵੈਦ ਅਨੁਸਾਰ ਰੋਜ਼ਾਨਾ ਦਹੀਂ ਖੁਆਉਣ ਨਾਲ ਬੱਚੇ ਨੂੰ ਪੀਲੀਆ ਅਤੇ ਹੈਪੇਟਾਈਟਸ ਵਰਗੀਆਂ ਸਮਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ।

ਸਾਦਾ ਦਹੀਂ
ਅੱਜਕੱਲ੍ਹ ਮਾਰਕਿਟ ਵਿਚ ਕਈ ਤਰ੍ਹਾਂ ਦੇ ਫਲੇਵਰਸ ਯੁਕਤ ਦਹੀਂ ਮਿਲਦੇ ਹਨ ਪਰ ਬੱਚਿਆਂ ਨੂੰ ਦੇਣ ਲਈ ਘਰ ਦਾ ਬਣਿਆ ਤਾਜ਼ਾ ਅਤੇ ਸਾਦਾ ਦਹੀਂ ਹੀ ਖੁਆਓ। ਦਹੀ ਵਿਚ ਕਦੇ ਵੀ ਲੂਣ ਪਾ ਕੇ ਬੱਚੇ ਨੂੰ ਨਾ ਦਿਓ। ਮਿੱਠਾ ਦਹੀਂ ਦੇਣ ਨਾਲ ਬੱਚੇ ਦੇ ਦੰਦ ਵਿਚ ਕੀੜਾ ਲੱਗ ਸਕਦਾ ਹੈ।

ਐਲਰਜੀ
ਜਦੋਂ ਵੀ ਬੱਚੇ ਨੂੰ ਪਹਿਲੀ ਵਾਰ ਦਹੀਂ ਖੁਆਓ ਤਾਂ ਖੁਆਉਣ ਦੇ 1-2 ਦਿਨ ਤੱਕ ਉਸ ਨੂੰ ਫਿਰ ਦਹੀਂ ਨਾ ਦਿਓ। ਇਸ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਬੱਚੇ ਨੂੰ ਇਸ ਤੋਂ ਐਲਰਜੀ ਹੈ ਜਾਂ ਨਹੀਂ।


cherry

Content Editor cherry