ਗਲਤੀ ਹੋਣ ਦੇ ਬਾਵਜੂਦ ਆਪਣੇ ਜੀਵਨ ਸਾਥੀ ਤੋਂ ਮੁਆਫ਼ੀ ਕਿਉਂ ਨਹੀਂ ਮੰਗਦੇ ਲੋਕ, ਜਾਣਨ ਲਈ ਪੜ੍ਹੋ ਇਹ ਖ਼ਬਰ

Monday, Dec 07, 2020 - 12:50 PM (IST)

ਗਲਤੀ ਹੋਣ ਦੇ ਬਾਵਜੂਦ ਆਪਣੇ ਜੀਵਨ ਸਾਥੀ ਤੋਂ ਮੁਆਫ਼ੀ ਕਿਉਂ ਨਹੀਂ ਮੰਗਦੇ ਲੋਕ, ਜਾਣਨ ਲਈ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ) - ਜਿੱਥੇ ਪਿਆਰ ਹੁੰਦਾ ਹੈ, ਉਥੇ ਝਗੜਾ ਹੋਣਾ ਆਮ ਗੱਲ ਹੁੰਦੀ ਹੈ। ਸਮਝਦਾਰ ਪਤੀ-ਪਤਨੀ ਉਹ ਹੁੰਦਾ ਹੈ, ਜੋ ਇਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ। ਜੇਕਰ ਰਿਸ਼ਤੇ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਹੈ, ਤਾਂ ਆਪਣੇ ਜੀਵਨ ਸਾਥੀ ਦੀ ਗਲਤੀ ਨੂੰ ਮੁਆਫ਼ ਕਰ ਦੇਵੋ ਜਾਂ ਖੁਦ ਤੁਸੀਂ ਆਪ ਮੁਆਫ਼ੀ ਕਹਿਣਾ ਸਿੱਖ ਲਵੋ। ਅੰਗਰੇਜ਼ੀ ਦਾ sorry ਸ਼ਬਦ ਬਹੁਤ ਛੋਟਾ ਹੈ ਪਰ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋਏ ਉਸ ਦੀ ਮੁਆਫ਼ੀ ਮੰਗਣਾ ਬਹੁਤ ਹੌਂਸਲੇ ਵਾਲੀ ਗੱਲ ਹੁੰਦੀ ਹੈ। ਹਮੇਸ਼ਾ ਇਹ ਦੇਖਿਆ ਜਾਂਦਾ ਹੈ ਕਿ ਪਤੀ ਆਪਣੀ ਪਤਨੀ ਤੋਂ ਮੁਆਫ਼ੀ ਮੰਗਣ ਨੂੰ ਅਪਮਾਨ ਕਹਿੰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਇਸ ਦੇ ਕੁਝ ਕਾਰਨ ਦੱਸਣ ਜਾ ਰਹੇ ਹਾਂ ਕਿ ਕਿਉਂ ਪਤੀ ਇਸ ਨੂੰ ਆਪਣੀ ਬੇਇੱਜ਼ਤੀ ਸਮਝਦੇ ਹਨ... 

ਹੰਕਾਰੀ ਦਿਲ
ਮਰਦਾਂ ਦਾ ਆਪਣੀ ਜੀਵਨ ਸਾਥਣ ਤੋਂ ਮੁਆਫ਼ੀ ਨਾ ਮੰਗਣ ਦਾ ਇਕ ਕਾਰਨ ਹੈ, ਉਨ੍ਹਾਂ ਦਾ ਹੰਕਾਰੀ ਦਿਲ। ਮਰਦ ਜਾਣਦੇ ਵੀ ਹੁੰਦੇ ਹਨ ਕਿ ਉਨ੍ਹਾਂ ਦੀ ਗਲਤੀ ਹੈ, ਜਿਸ ਦੇ ਬਾਵਜੂਦ ਉਹ ਆਪਣੀ ਪਤਨੀ ਤੋਂ ਮੁਆਫ਼ੀ ਮੰਗਣ ਤੋਂ ਝਿਜਕਦੇ ਹਨ। ਅਜਿਹੇ ਲੋਕ ਮੁਆਫ਼ੀ ਨਾ ਮੰਗ ਕੇ ਆਪਣੀ ਜੀਵਨ ਸਾਥਣ ਨੂੰ ਦੁੱਖੀ ਕਰ ਸਕਦੇ ਹਨ ਪਰ ਆਪਣੇ ਹੰਕਾਰ ਨੂੰ ਠੇਸ ਨਹੀਂ ਪਹੁੰਚਾ ਸਕਦੇ। 

PunjabKesari

ਮੁਆਫ਼ੀ ਮੰਗਣ ਨੂੰ ਸਮਝਦੇ ਹਨ ਕਮਜ਼ੋਰੀ
ਦੂਜੇ ਪਾਸੇ ਮਰਦ ਮੁਆਫ਼ੀ ਮੰਗਣ ਨੂੰ ਆਪਣੀ ਕਮਜ਼ੋਰੀ ਦਾ ਸੰਕੇਤ ਮੰਨਦੇ ਹਨ। ਮਰਦਾ ਨੂੰ ਇੰਝ ਲੱਗਦਾ ਹੈ ਕਿ ਜੇਕਰ ਉਹ ਆਪਣੀ ਪਤਨੀ ਤੋਂ ਗਲਤੀ ਦੀ ਮੁਆਫ਼ੀ ਮੰਗਦੇ ਹਨ ਤਾਂ ਕਿਤੇ ਉਸ ਦੀ ਪਤਨੀ ਉਸ ਨੂੰ ਕਮਜ਼ੋਰ ਨਾ ਸਮਝਣ ਲੱਗ ਜਾਵੇ, ਜਿਸ ਕਾਰਨ ਉਹ ਕਦੇ ਵੀ ਆਪਣੀ ਪਤਨੀ ਤੋਂ ਮੁਆਫ਼ੀ ਨਹੀਂ ਮੰਗਦੇ।

ਮੁਆਫ਼ੀ ਮੰਗਣ ਨੂੰ ਲੈ ਕੇ ਉਲਝਣਾਂ ’ਚ ਪੈਂਦੇ ਨੇ ਮਰਦ
ਕੁਝ ਮਰਦ ਇਸ ਤਰ੍ਹਾਂ ਦੇ ਵੀ ਹੁੰਦੇ ਹਨ, ਜੋ ਪਤਨੀ ਤੋਂ ਮੁਆਫ਼ੀ ਮੰਗਣ ਨੂੰ ਲੈ ਕੇ ਉਲਝਣਾਂ ’ਚ ਪੈ ਜਾਂਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਡਰ ਲੱਗਦਾ ਰਹਿੰਦਾ ਹੈ ਕਿ ਜੇਕਰ ਉਸ ਨੇ ਮੁਆਫ਼ੀ ਮੰਗੀ ਤਾਂ ਉਸ ਦੀ ਪਤਨੀ ਉਸ ਨੂੰ ਨਕਾਰ ਨਾ ਦੇਵੇ। ਉਹ ਮਹਿਸੂਸ ਕਰਦਾ ਹੈ ਕਿ ਮੁਆਫ਼ੀ ਮੰਗਣ ਨਾਲ ਕਿਤੇ ਚੀਜ਼ਾਂ ਹੋਰ ਉਲਝਣਾਂ ਵਿੱਚ ਨਾ ਪੈ ਜਾਣ, ਜਿਸ ਕਰਕੇ ਉਹ ਪਿੱਛੇ ਹੱਟ ਜਾਂਦਾ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਬਲੱਡ ਪ੍ਰੈਸ਼ਰ ਹਾਈ ਤੇ ਲੋਅ ਹੋਣ ਦੀ ਸਮੱਸਿਆ ਤੋਂ ਤੁਸੀਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

PunjabKesari

ਮੁਆਫ਼ੀ ਮੰਗਣ ਤੋਂ ਪਹਿਲਾਂ ਸੋਚਣਾ
ਕਈ ਵਾਰ ਮਰਦ ਦੇ ਮੁਆਫ਼ੀ ਨਾ ਮੰਗਣ ਦਾ ਕਾਰਨ ਉਨ੍ਹਾਂ ਦਾ ਜੀਵਨ ਸਾਥੀ ਵੀ ਹੁੰਦਾ ਹੈ। ਦਰਅਸਲ ਕਈ ਵਾਰ ਜਨਾਨੀਆਂ ਆਪਣੇ ਸਾਥੀ ਨੂੰ ਸਬਕ ਸਿਖਾਉਣ ਲਈ ਲੜਾਈ-ਝਗੜੇ ਕਰਦੀਆਂ ਹਨ ਅਤੇ ਝਗੜਿਆਂ ਨੂੰ ਵਧਾਉਣ ਲਈ ਉਨ੍ਹਾਂ ਨਾਲ ਬਹਿਸ ਕਰਦੀਆਂ ਹਨ। ਅਜਿਹੀ ਸਥਿਤੀ ਵਿਚ ਮਰਦ ਮੁਆਫ਼ੀ ਮੰਗਣ ਤੋਂ ਪਹਿਲਾਂ ਇਹ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਕਿਤੇ ਫਿਰ ਤੋਂ ਲੜਾਈ ਜਾਂ ਬਹਿਸ ਸ਼ੁਰੂ ਨਾ ਹੋ ਜਾਵੇ।

ਪੜ੍ਹੋ ਇਹ ਵੀ ਖ਼ਬਰ - ਜੀਵਨ ’ਚ ਚੱਲ ਰਹੀਆਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਜਾਣੋ ਕੀ ਕਰੀਏ ਅਤੇ ਕੀ ਨਾ ਕਰੀਏ

ਮਰਦ ਪ੍ਰਧਾਨ ਸਮਾਜ ਵਾਲੀ ਵਿਚਾਰਧਾਰਾ
ਜੀਵਨ ਸਾਥੀ ਦੇ ਮੁਆਫ਼ੀ ਮੰਗਣ ਦੇ ਪਿੱਛੇ ਇਕ ਕਾਰਨ ਮਰਦ ਪ੍ਰਧਾਨ ਸਮਾਜ ਵਾਲੀ ਵਿਚਾਰਧਾਰਾ ਵੀ ਹੋ ਸਕਦੀ ਹੈ। ਇਸੇ ਕਰਕੇ ਉਹ ਮਹਿਸੂਸ ਕਰਦਾ ਹੈ ਕਿ ਜੇ ਉਹ ਮੁਆਫ਼ੀ ਮੰਗਦਾ ਹੈ, ਤਾਂ ਇਹ ਉਸਦੀ ਮਰਿਆਦਾ ਦੇ ਖ਼ਿਲਾਫ਼ ਹੋਵੇਗਾ।

ਸਮੇਂ ਦੇ ਨਾਲ-ਨਾਲ ਬਦਲੋ ਆਪਣੀ ਮਾਨਸਿਕਤਾ
ਹਾਲਾਂਕਿ ਜਿਵੇਂ ਸਮਾਂ ਬਦਲ ਰਿਹਾ ਹੈ, ਸਮਾਜ ਅਤੇ ਮਨੁੱਖਾਂ ਦੀ ਮਾਨਸਿਕਤਾ ਵਿਚ ਬਹੁਤ ਜ਼ਿਆਦਾ ਤਬਦੀਲੀਆਂ ਆ ਰਹੀਆਂ ਹਨ। ਅੱਜ ਦਾ ਨੌਜਵਾਨ ਆਪਣੇ ਸਾਥੀ ਤੋਂ ਮੁਆਫੀ ਮੰਗਣ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ। ਜੇਕਰ ਉਸ ਨੂੰ ਲੱਗਦਾ ਹੈ ਕਿ ਉਸ ਨੇ ਕੋਈ ਗਲਤੀ ਕੀਤੀ ਹੈ ਤਾਂ ਉਹ ਸਾਫ਼ ਤੌਰ ’ਤੇ ਮੁਆਫ਼ੀ ਮੰਗ ਲੈਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੈ ਘਰ ’ਚ ਬਣਿਆ ‘ਚੰਦਨ ਦਾ ਲੇਪ’, ਇੰਝ ਕਰੋ ਵਰਤੋਂ

PunjabKesari

ਨੋਟ - ਗਲਤੀ ਹੋਣ ’ਤੇ ਆਪਣੇ ਜੀਵਨ ਸਾਥੀ ਤੋਂ ਮੁਆਫ਼ੀ ਮੰਗਣਾ ਕੀ ਸਹੀ ਹੈ ਜਾਂ ਨਹੀਂ? ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ...


author

rajwinder kaur

Content Editor

Related News