ਆਓ ਜਾਣੀਏ ਕੀ ਹੈ ਐਲਰਜੀ
Thursday, Jan 05, 2017 - 03:19 PM (IST)

ਮੁੰਬਈ— ਹਰ ਮਨੁੱਖ ਭਾਵੇ ਔਰਤ ਹੋਵੇ ਜਾਂ ਮਰਦ ਦੋਨਾਂ ''ਚ ਕੁਦਰਤ ਨੇ ਬਾਹਰੀ ਤੱਥਾਂ ਨੂੰ ਸਹਿਣ ਦੀ ਖਾਸ ਤਾਕਤ ਹੋਈ ਹੈ ਫਿਰ ਵੀ ਕਈ ਅਜਿਹੇ ਤੱਤ ਜੋ ਮਨੁੱਖ ਦੇ ਸਰੀਰ ''ਤੇ ਮਾੜਾ ਪ੍ਰਭਾਵ ਪਾਉਣ ਵਾਲੇ ਅਤੇ ਸਰੀਰ ਦੇ ਅੰਦਰ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ, ਉਦੋਂ ਸਰੀਰ ਦੇ ਅੰਦਰੂਨੀ ਤੱਤ ਹੱਲਚੱਲ ''ਚ ਆ ਕੇ ਉਨ੍ਹਾਂ ਉਲਟੇ ਤੱਤਾਂ ਦੇ ਪ੍ਰਭਾਵ ਨੂੰ ਸਰੀਰ ''ਤੇ ਪੈਣ ਦੀ ਕੋਸ਼ਿਸ਼ ਨੂੰ ਰੋਕਦੇ ਹਨ। ਇਸ ਪ੍ਰਕਿਰਿਆ ਹੁੰਦੀ ਹੈ।
ਐਲਰਜੀ ਦੇ ਲੱਛਣ
1. ਸਰੀਰ ''ਤੇ ਖਾਰਸ਼
2. ਚਮੜੀ ਦਾ ਲਾਲ ਹੋਣਾ
3. ਲਾਲ ਦਾਣੇ ਹੋਣਾ
4. ਸਰੀਰ ਦੇ ਦਾਣਿਆਂ ਵਾਲੀ ਥਾਂ ''ਤੇ ਸੋਜ ਹੋਣਾ
5. ਐਲਰਜੀ ਹੋਣ ਨਾਲ ''ਐਗਜ਼ਿਮਾ'' ਨਾਂ ਦੀ ਬੀਮਾਰੀ ਹੋ ਜਾਂਦੀ ਹੈ, ਜਿਸ ''ਚ ਤੇਜ ਖਾਰਸ਼ ਹੋਣਾ ਜਾਂ ਉਸ ਥਾਂ ''ਤੇ ਪਾਣੀ ਰਿਸਣ ਲੱਗਦਾ ਹੈ।
6. ਐਲਰਜੀ ਦੇ ਕਾਰਨ ਕੁਝ ਲੋਕਾਂ ਨੂੰ ਅਸਥਮਾ ਨਾਮ ਦੀ ਬੀਮਾਰੀ ਹੋ ਜਾਂਦੀ ਹੈ ਅਜਿਹੀ ਹਾਲਤ ''ਚ ਰੋਗੀ ਨੂੰ ਸਾਹ ਲੈਣ ''ਚ ਪਰੇਸ਼ਾਨੀ ਆਉਂਦੀ ਹੈ, ਫੇਫੜਿਆਂ ''ਚ ਸੋਜ ਹੋਣਾ ਜਾਂ ਜਲਨ ਹੋਣਾ।
7. ਛਿੱਕਾਂ ਦਾ ਆਉਣਾ, ਨੱਕ ਬੰਦ ਹੋਣਾ, ਜ਼ੁਕਾਮ ਹੋਣਾ।
8. ਗਲੇ ''ਚ ਤੇਜ ਜਲਣ ਅਤੇ ਦਰਦ ਹੋਣਾ।
9. ਪੇਟ ਦਰਦ ਹੋਣਾ।
10. ਚਿਹਰਾ, ਬੁੱਲ, ਅੱਖਾ ''ਚ ਸੋਜ।
11. ਦਿਲ ਘਬਰਾਉਣਾ ਅਤੇ ਡਾਇਰੀਆ।
12. ਖਾਣ-ਪੀਣ ''ਚ ਤਕਲੀਫ।
ਬਚੇ ਰਹੋਗੇ ਐਲਰਜੀ ਤੋਂ
ਜਿਨ੍ਹਾਂ ਵਿਅਕਤੀਆਂ ਨੂੰ ਧੂੜ ਤੋਂ ਐਲਰਜੀ ਹੈ ਉਹ ਹੋ ਸਕੇ ਤਾਂ ਕਾਰ ''ਚ ਸਫਰ ਕਰਨ ਹੋ ਸਕੇ ਤਾਂ ਕਾਰ ਦੇ ਸ਼ੀਸ਼ੇ ਬੰਦ ਰੱਖਣ ਅਤੇ ਏ. ਸੀ, ਦੀ ਵਰਤੋਂ ਕਰਨ। ਬਰਸਾਤੀ ਮੌਸਮ ''ਚ ਜਿਥੇ ਸਾਨੂੰ ਆਪਣੇ ਘਰ ''ਚ ਪਏ ਸਮਾਨ ਦੀ ਸਫਾਈ ਰੱਖਣੀ ਜ਼ਰੂਰੀ ਹੈ ਉਥੇ ਨਾਲ ਹੀ ਆਪਣੇ ਘਰ ਦੇ ਆਸ-ਪਾਸ ਗੰਦਗੀ ਨਾ ਫੈਲਣ ਦਿਓ ਅਤੇ ਘਰ ਨੂੰ ਹਵਾਦਾਰ ਰੱਖੋ। ਹਮੇਸ਼ਾ ਤਾਜਾ ਅਤੇ ਸਾਫ ਭੋਜਨ ਖਾਓ ਅਤੇ ਸਾਫ ਸੁਥਰੇ ਕੱਪੜੇ ਪਹਿਨ ਕੇ ਆਪਣੇ ਸਰੀਰ ਦੀ ਸਫਾਈ ਦਾ ਵੀ ਧਿਆਨ ਰੱਖੋ।